Ferozepur News

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ

ਦਰਸ਼ਨੀਆਂ ਵਿਦਿਆਰਥੀਆਂ ਨੂੰ ਵਿਲੱਖਣ ਕਰਨ ਲਈ ਕਰਦੀਆਂ ਪ੍ਰੇਰਿਤ : ਮੁਨੀਲਾ ਅਰੋੜਾ

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ

ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਵਿਲੱਖਣ ਕਰਨ ਲਈ ਕਰਦੀਆਂ ਪ੍ਰੇਰਿਤ : ਮੁਨੀਲਾ ਅਰੋੜਾ

ਫ਼ਿਰੋਜ਼ਪੁਰ 9 ਦਸੰਬਰ, 2025: ਸਰਕਾਰੀ ਹਾਈ ਸਕੂਲ ਸਤੀਏ ਵਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਪ੍ਰਦਰਸ਼ਨੀ ਵਿੱਚ ਬੋਲਦੇ ਹੋਏ ਡੀਈਓ ਮੈਡਮ ਮੁਨੀਲਾ ਅਰੋੜਾ ਨੇ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਪ੍ਰਦਰਸ਼ਨੀਆਂ ਨੂੰ ਬੜੇ ਧਿਆਨ ਨਾਲ ਦੇਖਿਆ ਉਹਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਬੱਚਿਆਂ ਨੂੰ ਕੁਝ ਵਿਲੱਖਣ ਕਰਨ ਲਈ ਪ੍ਰੇਰਦੀਆਂ ਹਨ। ਬਲਾਕ ਸਤੀਏ ਵਾਲਾ ਦੇ ਬੀਐਨਓ ਮੈਡਮ ਰੁਪਿੰਦਰ ਕੌਰ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਨਾਲ ਜੋੜਦੇ ਹਨ।
ਇਸ ਮੌਕੇ ਉੱਤੇ ਬੋਲਦੇ ਹੋਏ ਡੀਆਰਸੀ ਦਿਨੇਸ਼ ਚੌਹਾਨ ਨੇ ਦੱਸਿਆ ਕਿ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਉਹਨਾਂ ਦੱਸਿਆ ਕਿ ਵੱਖ-ਵੱਖ 7 ਥੀਮ ਸਸਟੇਨੇਬਲ ਐਗਰੀਕਲਚਰ ਵੇਸਟ ਮੈਨੇਜਮੈਂਟ ਗਰੀਨ ਐਨਰਜੀ ਅਮਰਜਿੰਗ ਟੈਕਨੋਲੋਜੀ ਰੀਕਰੇਸ਼ਨਲ ਮੈਥਮੈਟਿਕਲ ਹੈਲਥ ਅਤੇ ਹਾਈਜੀਨ ਅਤੇ ਵਾਟਰ ਕੰਜਰਵੇਸ਼ਨ ਐਂਡ ਮੈਨੇਜਮੈਂਟ ਹਨ । ਉਹਨਾਂ ਕਿਹਾ ਕਿ ਵਿਗਿਆਨਕ ਪ੍ਰਦਰਸ਼ਨੀਆਂ ਲਈ ਚੁਣੇ ਗਏ ਵੱਖ-ਵੱਖ ਥੀਮ ਲਈ ਬਤੌਰ ਜੱਜ ਸਾਹਿਬਾਨ ਜਸਵੀਰ ਸਿੰਘ, ਅਰਸ਼ਦੀਪ ਸਿੰਘ ਜੋਸਨ, ਸੰਜੀਵ ਵਰਮਾਨੀ, ਦਵਿੰਦਰ ਨਾਥ, ਯੋਗੇਸ਼ ਤਲਵਾਰ, ਅਰਸ਼ਦੀਪ ਕੌਰ ਫਿਜਿਕਸ ਲੈਕਚਰਾਰ ਪਿਆਰਾ ਸਿੰਘ ਨੇ ਭੂਮਿਕਾ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚੋੰ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਸਟੇਟ ਪੱਧਰ ਤੇ ਭਾਗ ਲੈਣਗੇ। ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਸੁਖਮਨਪ੍ਰੀਤ ਕੌਰ ਧੀਰਾ ਘਾਰਾ, ਰਾਜਦੀਪ ਕੌਰ ਸ਼ਰੀਹ ਵਾਲਾ ਬਰਾੜ, ਹਰਮਨਪ੍ਰੀਤ ਸਿੰਘ ਝੰਡੂਵਾਲਾ, ਪ੍ਰਿੰਸ ਸਿੰਘ ਫਾਰੂਵਾਲਾ, ਸਨਹਾ ਖਾਈ ਫੇਮੇ ਕੀ, ਦੀਵਾਨਸੂ ਬਸਤੀ ਬੇਲਾ ਸਿੰਘ, ਰਮਨਪ੍ਰੀਤ ਕੌਰ ਸਕੂਲ ਪੁਲਿਸ ਲਾਈਨ ਸ਼ਾਮਲ ਹਨ।
ਇਸ ਮੌਕੇ ਉੱਤੇ ਸਕੂਲ ਮੁਖੀ ਮੈਡਮ ਪ੍ਰਵੀਨ ਬਾਲਾ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਅਤੇ ਸਮੂਹ ਸਟਾਫ ਨੇ ਸਾਰੇ ਪ੍ਰਬੰਧਾਂ ਨੂੰ ਪੂਰੀ ਮਿਹਨਤ ਨਾਲ ਨੇਪਰੇ ਚਾੜ੍ਹਿਆ ਅਤੇ ਉਹਨਾਂ ਨਾਲ ਸਹਸ ਰਹੀਮੇ ਕੇ ਉਤਾੜ ਦੇ ਸਕੂਲ ਮੁਖੀ ਜੋਗਿੰਦਰ ਸਿੰਘ ਨੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਸਹਿਯੋਗ ਦਿੱਤਾ। ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਬੀਆਰਸੀ ਗੁਰਪ੍ਰੀਤ ਸਿੰਘ, ਅਮਿਤ ਆਨੰਦ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਸੰਦੀਪ ਸਿੰਘ, ਅਮਿਤ ਨਾਰੰਗ, ਇੰਦਰਪਾਲ ਸਿੰਘ, ਕਮਲ ਵਧਵਾ, ਪ੍ਰਵੀਨ ਕੁਮਾਰ, ਅਨਮੋਲ ਸ਼ਰਮਾ, ਗੁਰਲਾਲ ਸਿੰਘ, ਰਾਜੀਵ ਸ਼ਰਮਾ, ਵਿਸ਼ਾਲ ਗਾਂਧੀ ਨੇ ਵਿਸ਼ੇਸ਼ ਯੋਗਦਾਨ ਪਾਇਆ।

Related Articles

Leave a Reply

Your email address will not be published. Required fields are marked *

Back to top button