Ferozepur News

ਜ਼ਿਲਾ ਪੱਧਰੀ ਅਧਿਆਪਕ ਉਤਸਵ ਝੋਕ ਹਰੀਹਰ’ਚ ਉਤਸ਼ਾਹ ਨਾਲ ਕਰਵਾਇਆ,10 ਮੁਕਾਬਲਿਆਂ ਵਿੱਚ 123 ਅਧਿਆਪਕਾਂ ਨੇ ਕੀਤਾ ਕਲਾਂ ਦਾ ਪ੍ਰਦਰਸ਼ਨ

ਅਜਿਹੇ ਉਤਸਵ ਅਧਿਆਪਕਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ,:  ਮੁਨੀਲਾ ਅਰੋੜਾ/ ਡਾ.ਸਤਿੰਦਰ ਸਿੰਘ 

ਜ਼ਿਲਾ ਪੱਧਰੀ ਅਧਿਆਪਕ ਉਤਸਵ ਝੋਕ ਹਰੀਹਰ’ਚ ਉਤਸ਼ਾਹ ਨਾਲ ਕਰਵਾਇਆ,10 ਮੁਕਾਬਲਿਆਂ ਵਿੱਚ 123 ਅਧਿਆਪਕਾਂ ਨੇ ਕੀਤਾ ਕਲਾਂ ਦਾ ਪ੍ਰਦਰਸ਼ਨ
ਅਜਿਹੇ ਉਤਸਵ ਅਧਿਆਪਕਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ,:  ਮੁਨੀਲਾ ਅਰੋੜਾ/ ਡਾ.ਸਤਿੰਦਰ ਸਿੰਘ
ਜ਼ਿਲਾ ਪੱਧਰੀ ਅਧਿਆਪਕ ਉਤਸਵ ਝੋਕ ਹਰੀਹਰ'ਚ ਉਤਸ਼ਾਹ ਨਾਲ ਕਰਵਾਇਆ,10 ਮੁਕਾਬਲਿਆਂ ਵਿੱਚ 123 ਅਧਿਆਪਕਾਂ ਨੇ ਕੀਤਾ ਕਲਾਂ ਦਾ ਪ੍ਰਦਰਸ਼ਨ
ਫਿਰੋਜ਼ਪੁਰ 7 ਨਵੰਬਰ, 2025:  ਸਿੱਖਿਆ ਵਿਭਾਗ ਸੈਕੰਡਰੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉੱਪ ਜਿਲਾ ਸਿੱਖਿਆ ਅਫ਼ਸਰ ਦੀ ਯੋਗ ਅਗਵਾਈ ਹੇਠ ਅਧਿਆਪਕ ਉਤਸਵ ਸਰਕਾਰੀ ਹਾਈ ਸਕੂਲ ਝੋਕ ਹਰੀਹਰ ਵਿਖੇ ਉਤਸ਼ਾਹ ਨਾਲ ਆਯੋਜਿਤ ਕਰਵਾਇਆ ਗਿਆ। ਇਸ ਅਧਿਆਪਕ ਉਤਸਵ ਵਿੱਚ 123 ਅਧਿਆਪਕਾਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਨ ਨਾਲ ਸੰਬੰਧਿਤ ਮਾਡਲ ਚਾਰਟ ਕਿਰਿਆਵਾਂ, ਸਿੱਖਣ ਐਪਸ, ਖੇਡਾਂ ,ਵਿਸ਼ੇਸ਼ ਕਿੱਟਾਂ ,ਸੁੰਦਰ ਲਿਖਾਈ, ਆਈ ਟੀ  ਟੂਲ ਵਰਗੀਆਂ ਕਿਰਿਆਵਾਂ ਵਿੱਚ ਅਧਿਆਪਕਾਂ ਨੇ ਕੁੱਲ 10 ਕੈਟਾਗਰੀ ਵਿੱਚ ਭਾਗ ਲਿਆ। ਅਧਿਆਪਕ ਉਤਸਵ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਸ਼੍ਰੀਮਤੀ ਮੁਨੀਲਾ ਅਰੋੜਾ  ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਹਨਾਂ ਦੇ ਸਿੱਖਣ ਸਿਖਾਣ ਪ੍ਰਕਿਰਿਆ ਨੂੰ ਹੋਰ ਵਧੇਰੇ  ਪ੍ਰਭਾਵਸ਼ਾਲੀ ਬਨਾਉਂਦੇ ਹਨ। ਉਹਨਾਂ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ।
ਅਧਿਆਪਕ ਉਤਸਵ ਦੇ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ  ਉਪ ਜਿਲ੍ਹਾ ਸਿੱਖਿਆ ਅਫਸਰ ਡਾ ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਜੇਤੂ ਅਧਿਆਪਕਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਅਜਿਹਾ ਵਰਗ ਹੈ ਜੋ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਅਜਿਹੀਆਂ ਕਿਰਿਆਵਾਂ ਅਧਿਆਪਕਾਂ ਦੀ ਕਾਬਲੀਅਤ ਨੂੰ ਬਹੁਤ ਦੂਰ ਤੱਕ ਲੈ ਜਾਂਦੀਆਂ ਹਨ ਅਤੇ ਅਧਿਆਪਨ ਗਤੀਵਿਧੀਆਂ ਨੂੰ ਰੋਚਕ ਬਨਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ,ਜੋ ਕਿ ਵਿਦਿਆਰਥੀ ਵਰਗ ਲਈ ਬੇਹੱਦ ਲਾਹੇਵੰਦ ਸਾਬਤ ਹੁੰਦਾ ਹੈ।
ਸਕੂਲ ਮੁਖੀ ਅਵਤਾਰ ਸਿੰਘ  ਅਤੇ ਉਹਨਾਂ ਦੇ ਸਮੁੱਚੇ ਸਟਾਫ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸਨ ।ਸਕੂਲ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਅਸਲ ਅਧਿਆਪਕ ਉਹੀ ਹੈ ਜੋ ਹਮੇਸ਼ਾ ਸਿੱਖਣ ਦੀ ਤਾਂਗ ਰੱਖਦਾ ਹੈ। ਅਧਿਆਪਕਾਂ ਵੱਲੋਂ ਵਿਲੱਖਣ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਅੱਤ ਆਧੁਨਿਕ ਕਿਰਿਆਵਾਂ ਨਾਲ ਸਭ ਦਾ ਮਨ ਮੋਹ ਲਿਆ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਸਹਾਇਕ ਸਮੱਗਰੀ ਦੇ ਨਵੇਕਲੇ ਪ੍ਰਯੋਗਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਕੁੱਲ ਦਸ ਕੈਟਾਗਰੀ ਵਿੱਚੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ, ਕਿੱਟਾਂ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਅਧਿਆਪਕ ਉਤਸਵ ਵਿੱਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਵੰਡੇ ਗਏ। ਵੱਖ ਵੱਖ ਵਰਗਾਂ ਲਈ ਜੱਜ ਸਾਹਿਬਾਨ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਉੱਤੇ  ਚਰਨ ਸਿੰਘ, ਉਮੇਸ਼ ਕੁਮਾਰ, ਕਪਿਲ ਸਾਨਣ,ਸ੍ਰੀ ਜੋਗਿੰਦਰ ਸਿੰਘ ਸਮੂਹ ਸਕੂਲ ਮੁਖੀ,ਬੀਆਰਸੀ ਰਾਜੀਵ ਸ਼ਰਮਾ, ਅਮਿਤ ਨਾਰੰਗ, ਇੰਦਰਪਾਲ ਸਿੰਘ ਹਰਪ੍ਰੀਤ ਸਿੰਘ, ਕਮਲ ਵਧਵਾ, ਅਮਿਤ ਆਨੰਦ, ਪ੍ਰਵੀਨ ਕੁਮਾਰ ਅਤੇ ਸਕੂਲ ਸਟਾਫ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ਵਿਚ  ਹਾਜ਼ਰ ਸਨ।
ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਜਿੰਦਰ ਸਿੰਘ ਗੋਲਡੀ ਲੈਕਚਰਾਰ ਨੇ ਬਾਖੂਬੀ ਨਿਭਾਈ।

Related Articles

Leave a Reply

Your email address will not be published. Required fields are marked *

Back to top button