Ferozepur News
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ
ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਹੋਈ ਮੀਟਿੰਗ

ਫਿਰੋਜ਼ਪੁਰ 3 ਦਸੰਬਰ 2025: ਪੰਜਾਬ ਜੇਲ੍ਹ ਪੈਨਸਨਰਜ ਵੈਲਫੇਅਰ ਐਸੋਸੀਏਸਨ ਪੰਜਾਬ ਦੀ ਮੀਟਿੰਗ ਫਰੀਡਮ ਫਾਇਟਰ ਮੋਗਾ ਦੇ ਦਫਤਰ ਵਿਖੇ ਮੀਟਿੰਗ ਪੰਜਾਬ ਪ੍ਰਧਾਨ ਸ੍ਰੀ ਮਹੇਸ ਲਾਲ ਅੱਤਰੀ ਅਤੇ ਪੰਜਾਬ ਜਨਰਲ ਸਕੱਤਰ-ਕਮ ਫਿਰੋਜ਼ਪੁਰ ਡਵੀਜਨ ਦੇ ਪ੍ਰਧਾਨ ਕਸ਼ਮੀਰ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਜੇਲ੍ਹ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਅਤੇ ਸੁਪਰਡੈਂਟ ਜੇਲ੍ਹਾਂ ਤੇ ਡੀ.ਜੀ.ਪੀ ਜੇਲ੍ਹਾਂ ਨਾਲ ਹੋਈ ਮੀਟਿੰਗ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਮਹੇਸ ਲਾਲ ਅਤਰੀ ਅਤੇ ਪੰਜਾਬ ਜਨਰਲ ਸਕੱਤਰ ਕਸ਼ਮੀਰ ਸਿੰਘ ਥਿੰਦ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਪੈਨਸਨਰਜ਼ ਦੀਆਂ ਹੱਕੀ ਮੰਗਾਂ ਜਿਵੇਂ ਇਡੈਂਟੀ ਕਾਰਡ ਬਨਾਉਣਾ,ਲੀਵ ਇਨਕੈਸਮੈਂਟ ਦੇ ਬਕਾਏ ਦੀਆ ਕਿਸਤਾਂ ਰਲੀਜ ਕਰਨਾ,ਮੈਡੀਕਲ ਰਿਬਰਸਮੈਂਟ ਬਿੱਲਾਂ ਦੇ ਬਜਟ ਬਾਰੇ,ਸਤਿਕਾਰ ਕਾਰਡ ਬਨਾਉਣ ਬਾਰੇ ਅਤੇ ਸੁਪਰਡੈਂਟ ਜੇਲਾਂ ਨੂੰ ਮਿਲਣ ਲਈ ਸਮਾਂ ਨਿਸਚਿਤ ਕਰਨ ਅਤੇ ਡੀ ਜੀ ਪੀ ਜੇਲਾਂ ਨਾਲ ਹੋਈ ਮੀਟਿੰਗ ਬਾਰੇ ਸਾਰੇ ਪੈਨਸਨਰਜ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਜੇਲਾਂ ਨੇ ਉਕਤ ਮੰਗਾਂ ਸਬੰਧੀ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਇਸ ਮੌਕੇ ਕੁਲਵੰਤ ਸਿੰਘ ਵਿੱਤ ਸਕੱਤਰ, ਨਿਰਮਲ ਸਿੰਘ, ਕੁਲਵੰਤ ਸਿੰਘ ਘਾਲੀ, ਜਰਨੈਲ ਸਿੰਘ, ਪਰਵੀਨ ਕੁਮਾਰ ਪਟਿਆਲਾ, ਸਾਹਿਬ ਸਿੰਘ ਫਰੀਦਕੋਟ, ਬਾਬਾ ਮਹਿੰਦਰ ਸਿਂਘ, ਸ੍ਰਾ ਬਲਵੰਤ ਸਿੰਘ ਸੰਗਰੂਰ,ਸ੍ਰੀ ਕੁਲਦੀਪ ਸਿੰਘ ਈਸਾਪੁਰ,ਸ੍ਰੀ ਬਲਵਿੰਦਰ ਸਿਘ ਢਿਲੋਂ ,ਸ੍ਰੀ ਕੈਲਾਸ ਕੁਮਾਰ ਆਦਿ ਆਗੂਆਂ ਵਲੋਂ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗੲਏ ਮੀਟਿੰਗ ਵਿਚ ਸ੍ਰੀ ਜਸਵੀਰ ਸਿੰਘ ਲੁਧਿਆਣਾ,ਸ੍ਰੀ ਹਰਦੀਪ ਸਿੰਘ ਵਾਲੀਆ,ਸ੍ਰੀ ਰਵੇਲ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮਾਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅੰਤ ਵਿਚ ਸ੍ਰੀ ਮਹੇਸ ਲਾਲ ਅਤਰੀ ਵਲੋਂ ਮੀਟਿੰਗ ਵਿਚ ਸਾਮਲ ਸਾਰੇ ਪੈਨਸਨਰਜ਼ ਦਾ ਧੰਨਵਾਦ ਕੀਤਾ ਗਿਆ।





