Ferozepur News
ਡਾ.ਗੁਰਿੰਦਰ ਸਿੰਘ ਢਿੱਲੋਂ ਨੇ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਚੰਡੀਗੜ੍ਹ ਵਿੱਚ ਜਿੱਤੇ 02 ਮੈਡਲ
ਜੈਵਲਿਨ ਥਰੋਅ ਵਿੱਚ ਗੋਲਡ ਅਤੇ ਸ਼ਾਟ ਪੁੱਟ ਵਿੱਚ ਸਿਲਵਰ ਮੈਡਲ ਹਾਸਲ ਕਰ ਕੀਤਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ
ਡਾ.ਗੁਰਿੰਦਰ ਸਿੰਘ ਢਿੱਲੋਂ ਨੇ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਚੰਡੀਗੜ੍ਹ ਵਿੱਚ ਜਿੱਤੇ 02 ਮੈਡਲਜੈਵਲਿਨ ਥਰੋਅ ਵਿੱਚ ਗੋਲਡ ਅਤੇ ਸ਼ਾਟ ਪੁੱਟ ਵਿੱਚ ਸਿਲਵਰ ਮੈਡਲ ਹਾਸਲ ਕਰ ਕੀਤਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਮ ਰੌਸ਼ਨਡਾ. ਗੁਰਿੰਦਰ ਸਿੰਘ ਢਿੱਲੋਂ ਨੌਜਵਾਨਾਂ ਦੇ ਬਣੇ ਰੋਲ ਮਾਡਲ – ਈਸ਼ਵਰ ਦਾਸ ਸ਼ਰਮਾ

ਫਿਰੋਜ਼ਪੁਰ, 3 ਦਸੰਬਰ, 2025: ਮਾਸਟਰ ਅਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ 30 ਨਵੰਬਰ ਤੋਂ 01 ਦਸੰਬਰ ਤੱਕ ਆਯੋਜਿਤ ਕੀਤੀ ਗਈ ਡਿਸਟ੍ਰਿਕਟ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮਸ਼ਹੂਰ ਚਮੜੀ ਰੋਗਾਂ ਦੇ ਮਾਹਿਰ ਡਾ. ਗੁਰਿੰਦਰ ਸਿੰਘ ਢਿੱਲੋਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 70 ਸਾਲ ਤੋਂ ਵੱਧ ਉਮਰ ਕੈਟਾਗਰੀ ਵਿੱਚ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਅਤੇ ਸ਼ਾਟ ਪੁੱਟ ਵਿੱਚ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਸਟ੍ਰਿਕਟ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰ ਜਨਰਲ ਸਕੱਤਰ ਈਸ਼ਵਰ ਸ਼ਰਮਾ, ਗੁਰਦਿਆਲ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਦਲੀਪ ਸਿੰਘ ਸੰਧੂ ਕੈਸ਼ੀਅਰ, ਸਰਬਜੀਤ ਸਿੰਘ ਭਾਵੜਾ ਪ੍ਰੈੱਸ ਸਕੱਤਰ ਐਸੋਸੀਏਸ਼ਨ, ਪ੍ਰਗਟ ਸਿੰਘ ਗਿੱਲ ਇੰਟਰਨੈਸ਼ਨਲ ਖਿਡਾਰੀ, ਜਤਿੰਦਰ ਸਿੰਘ ਗੋਪੀ ਔਲਖ, ਬੀ.ਪੀ.ਈ.ਓ ਭੁਪਿੰਦਰ ਸਿੰਘ ਜੋਸਨ, ਸਟੇਟ ਅਵਾਰਡੀ ਅਧਿਆਪਕ ਰਵੀ ਇੰਦਰ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਸੀਨੀਅਰ ਅਥਲੀਟਸ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਤਿੱਖੀ ਮੁਕਾਬਲੇਬਾਜ਼ੀ ਦੇ ਬਾਵਜੂਦ ਡਾ. ਢਿੱਲੋਂ ਨੇ ਆਪਣੇ ਸ਼ਾਨਦਾਰ ਜਜ਼ਬੇ, ਦ੍ਰਿੜਤਾ ਅਤੇ ਮਹਨਤ ਨਾਲ ਦੋ ਮਹੱਤਵਪੂਰਨ ਮੈਡਲ ਜਿੱਤ ਕੇ ਸਭ ਦਾ ਧਿਆਨ ਖਿੱਚਿਆ।
ਡਾ. ਢਿੱਲੋਂ ਦੀ ਇਸ ਸ਼ਾਨਦਾਰ ਸਫਲਤਾ ‘ਤੇ ਮਾਣ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਫਿਰੋਜ਼ਪੁਰ ਨੇ ਪ੍ਰਾਪਤੀ ਲਈ ਡਾਕਟਰ ਸਾਬ੍ਹ ਦਾ ਸਵਾਗਤ ਕੀਤਾ ਅਤੇ ਵਧਾਈਆਂ ਦਿੱਤੀਆਂ।
ਇਸ ਮੌਕੇ ਨੈਸ਼ਨਲ ਅਵਾਰਡੀ ਡਾ.ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ,ਇੰਸਪੈਕਟਰ ਹਰਬਰਿੰਦਰ ਸਿੰਘ , ਸ਼੍ਰੀ ਅਸ਼ੋਕ ਬਹਿਲ, ਗੁਰਬਚਨ ਸਿੰਘ ਭੁੱਲਰ, ਕੁਲਵੰਤ ਸਿੰਘ, ਅਮਰੀਕ ਸਿੰਘ, ਸਰਬਜੀਤ ਸਿੰਘ ਸਾਬਾ ਇੰਟਰਨੈਸ਼ਨਲ ਅਥਲੀਟ, ਜਸਵਿੰਦਰ ਸਿੰਘ ਸੰਧੂ, ਡਾਕਟਰ ਜੀ.ਐੱਸ.ਸੰਧੂ, ਡਾਕਟਰ ਤਨੇਜਾ, ਕੇਵਲ ਸ਼ਰਮਾ, ਈਟੀਓ ਪ੍ਰਭਜੋਤ ਵਿਰਕ, ਕੁਲਵੰਤ ਸਿੰਘ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਹਰਾਜ, ਬਿੱਟੂ ਲਾਹੌਰੀਆ, ਸਰਬਜੀਤ ਸਿੰਘ ਸਾਬਾ, ਗੁਰਬਚਨ ਸਿੰਘ ਭੁੱਲਰ, ਸੰਤੋਖ ਸਿੰਘ ਸੰਧੂ, ਬਲਵੰਤ ਸਿੰਘ ਰੱਖੜੀ, ਅਮਰੀਕ ਸਿੰਘ, ਦਲੀਪ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ, ਹਰਵਰਿੰਦਰ ਸਿੰਘ, ਮਨਪ੍ਰੀਤਮ ਸਿੰਘ, ਸਰਪੰਚ ਮਾਨ ਸਿੰਘ ਸਿੱਧੂ, ਅਕਸ਼ ਕੁਮਾਰ ਜ਼ਿਲ੍ਹਾ ਮੈਂਟਰ ਸਪੋਰਟਸ, ਗੁਰਵਿੰਦਰ ਸਿੰਘ ਖੋਸਾ, ਵਰਿੰਦਰਪਾਲ ਸਿੰਘ ਖਾਲਸਾ, ਫ਼ਿਰੋਜ਼ਪੁਰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।




