ਨੌਕਰੀ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਾਲੇ 4 ਪੋਸਟ ਆਫ਼ਿਸ ਮੁਲਾਜ਼ਮਾਂ ਤੇ ਮਾਮਲਾ ਦਰਜ
ਨੌਕਰੀ ਲੈਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਾਲੇ 4 ਪੋਸਟ ਆਫ਼ਿਸ ਮੁਲਾਜ਼ਮਾਂ ਤੇ ਮਾਮਲਾ ਦਰਜ
ਫਿਰੋਜ਼ਪੁਰ 19 ਦਸੰਬਰ 2023: ਸਰਕਾਰੀ ਨੌਕਰੀ ਹਾਸਲ ਕਰਨਾ ਅੱਜ ਕਲ ਸਬ ਦਾ ਖਵਾਬ ਹੈ! ਪਰ ਜੇ ਕਰ ਕਿਸੇ ਨੌਕਰੀ ਨੂੰ ਲੈਣ ਲਈ ਕਿਸੇ ਤਰ੍ਹਾਂ ਦੇ ਗ਼ਲਤ ਹੱਥਕੰਡੇ ਅਪਣਾਏ ਜਾਣ ਤਾ ਇਸ ਨਾਲ ਉਸਨੂੰ ਆਪਣੀ ਨੌਕਰੀ ਤੋਂ ਹੱਥ ਵੀ ਥੋਣਾ ਪੈ ਸਕਦਾ ਹੈ ! ਇਸ ਤਰ੍ਹਾਂ ਦਾ ਮਾਮਲਾ ਅੱਜ ਪੋਸਟ ਆਫਿਸ ਫਿਰੋਜ਼ਪੁਰ ਡਵੀਜ਼ਨ ਵਲੋਂ ਥਾਣਾ ਫਿਰੋਜ਼ਪੁਰ ਕੈਂਟ ਦੇ ਧਿਆਨ ਚ ਲਿਆਂਦਾ ਗਿਆ ਹੈ
ਫ਼ਿਰੋਜ਼ਪੁਰ ਵਿੱਚ ਸਰਕਾਰੀ ਨੌਕਰੀ ਲਈ ਜਾਅਲੀ ਸਰਟੀਫਿਕੇਟ ਬਣਾਉਣਾ ਕੁਝ ਲੋਕਾਂ ਨੂੰ ਮਹਿੰਗਾ ਸਾਬਤ ਹੋਇਆ ਹੈ। ਜਾਂਚ ਦੌਰਾਨ ਜਾਅਲੀ ਸਰਟੀਫਿਕੇਟ ਪਾਏ ਜਾਣ ‘ਤੇ ਉਸ ਨੂੰ ਸਰਕਾਰੀ ਨੌਕਰੀ ਤੋਂ ਤਾਂ ਹੱਥ ਧੋਣੇ ਪਏ ਹੀ ਪਰ ਦੂਜੇ ਪਾਸੇ ਜਾਅਲੀ ਸਰਟੀਫਿਕੇਟ ਪਾਏ ਜਾਣ ਤੋਂ ਬਾਅਦ ਵਿਭਾਗ ਨੇ ਧੋਖਾਧੜੀ ਦਾ ਵੱਖਰਾ ਕੇਸ ਦਰਜ ਕਰ ਦਿੱਤਾ ।
ਸਰਕਾਰੀ ਨੌਕਰੀ ਹਾਸਿਲ ਕਰਨ ਲਈ ਸਰਕਾਰੀ ਨੌਕਰੀ ਵਿੱਚ ਡਾਕੂਮੈਂਟ ਵੈਰਫਿਕੇਸ਼ਨ ਇੱਕ ਪ੍ਰਕਿਰਿਆ ਹੈ, ਅਤੇ ਇਸ ਪ੍ਰਕਿਰਿਆ ਦੇ ਤਹਿਤ ਸਾਰੇ ਉਮੀਦਵਾਰਾ ਦੇ ਦਸਤਾਵੇਜਾਂ ਭਾਵ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾਂਦੀ ਹੈ ! ਜਾਂਚ ਤੋਂ ਬਾਅਦ ਹੀ ਪਤਾ ਲੱਗਦਾ ਹੈ ਕ ਉਮੀਦਵਾਰ ਉਕਤ ਨੌਕਰੀ ਦੇ ਯੋਗ ਹੈ ਜਾ ਨਹੀਂ !
ਏ ਐਸ ਆਈ ਰਮਨ ਕੁਮਾਰ ਨੇ ਦਸਿਆ ਕਿ 2020 ਵਿੱਚ ਡਾਕ ਵਿਭਾਗ ਵੱਲੋਂ ਮੈਟ੍ਰਿਕ ਦੀ ਪੜ੍ਹਾਈ ਦੇ ਅਧਾਰ ਤੇ ਗ੍ਰਾਮੀਣ ਸੇਵਕ ਦੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਸਨ। ਜਿਸ ਦੇ ਅਧਾਰ ਤੇ ਉਕਤ ਦੋਸ਼ੀਆਂ ਵਲੋਂ ਜਾਅਲੀ ਸਰਟੀਫਿਕੇਟ ਪੇਸ਼ ਕੀਤੇ ਗਏ ਸਨ ! ਵਿਭਾਗ ਵਲੋਂ ਜਦੋਂ ਉਨ੍ਹਾਂ ਦੇ ਸਰਟੀਫਿਕੇਟਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਚਾਰਾਂ ਮੁਲਜ਼ਮਾਂ ਦੇ ਮੈਟ੍ਰਿਕ ਦੇ ਸਰਟੀਫਿਕੇਟ ਜਾਅਲੀ ਸਨ। ਜਿਸ ਦੇ ਆਧਾਰ ’ਤੇ ਡਾਕ ਵਿਭਾਗ ਵਲੋਂ ਪੁਲੀਸ ਕਾਰਵਾਈ ਦੀ ਮੰਗ ਕੀਤੀ ਗਈ।ਜਿਸ ਦੇ ਤਹਿਤ ਮੁਲਜ਼ਮ ਦਲੀਪ ਸ਼ਰਮਾ ਵਾਸੀ ਤਸੀਰਵਾਲਾ ਜ਼ਿਲ੍ਹਾ ਫ਼ਾਜ਼ਲਿਕਾ, ਦੀਪਿਕਾ ਵਾਸੀ ਗੋਲਡਨ ਐਨਕਲੇਵ ਫ਼ਿਰੋਜ਼ਪੁਰ, ਸਰਵਜੀਤ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਲਿਕਾ ਅਤੇ ਚਿਮਨ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਾ ਫ਼ਾਜ਼ਲਿਕਾ ਦੇ ਨਾਮ ਸ਼ਾਮਿਲ ਹਨ ! ਫ਼ਿਰੋਜ਼ਪੁਰ ਛਾਉਣੀ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਡਾਕ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਚਾਰ ਮੁਲਜ਼ਮਾਂ ਖ਼ਿਲਾਫ਼ ਮੁਕਦਮਾ ਨੰਬਰ 136 /18 -12 -2023 ਅ/ ਧ 420 /465 /467 /468 /471 /120 -ਬੀ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਹਾਲਾਂਕਿ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।