Ferozepur News

ਖਾਦ ਨਾਲ ਕਿਸੇ ਪ੍ਰਕਾਰ ਦੇ ਅਣਲੋੜੀਂਦੇ ਪਦਾਰਥ ਦੀ ਟੈਗਿੰਗ ਤੋਂ ਗੁਰੇਜ਼ ਕੀਤਾ ਜਾਵੇ

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਹੋਲਸੇਲ ਖਾਦ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ

ਖਾਦ ਨਾਲ ਕਿਸੇ ਪ੍ਰਕਾਰ ਦੇ ਅਣਲੋੜੀਂਦੇ ਪਦਾਰਥ ਦੀ ਟੈਗਿੰਗ ਤੋਂ ਗੁਰੇਜ਼ ਕੀਤਾ ਜਾਵੇ

– ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਹੋਲਸੇਲ ਖਾਦ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ    ਖਾਦ ਨਾਲ ਕਿਸੇ ਪ੍ਰਕਾਰ ਦੇ ਅਣਲੋੜੀਂਦੇ ਪਦਾਰਥ ਦੀ ਟੈਗਿੰਗ ਤੋਂ ਗੁਰੇਜ਼ ਕੀਤਾ ਜਾਵੇ

ਫ਼ਿਰੋਜ਼ਪੁਰ, 1 ਦਸੰਬਰ, 2025: ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹਾੜੀ 2025-26 ਦੌਰਾਨ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਵਾਉਣ ਲਈ ਅਤੇ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਕਾਲਾਬਜਾਰੀ ਨੂੰ ਰੋਕਣ ਲਈ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਖਾਦ ਵਿਕਰੇਤਾਵਾਂ ਨਾਲ ਮੀਟਿੰਗ ਕੀਤੀ ਗਈ।

ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਸਮੂਹ ਹੋਲਸੇਲ ਖਾਦ ਵਿਕਰੇਤਾਵਾਂ ਨੂੰ ਆਦੇਸ਼ ਦਿੱਤੇ ਕਿ ਉਨ੍ਹਾਂ ਨੂੰ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੁਆਰਾ ਸਪਲਾਈ ਕੀਤੀ ਜਾ ਰਹੀ ਖਾਦ ਦੀ ਸੁਚੱਜੇ ਤਰੀਕੇ ਨਾਲ ਜ਼ਿਲ੍ਹੇ ਦੇ ਸਮੂਹ ਰੀਟੇਲ ਡੀਲਰਾਂ ਵਿੱਚ ਸਮੇਂ ਸਿਰ ਇਕਸਾਰ ਵੰਡ ਕਰਨ ਦੇ ਨਾਲ-ਨਾਲ ਇਸ ਖਾਦ ਨਾਲ ਕਿਸੇ ਪ੍ਰਕਾਰ ਦੇ ਅਣਲੋੜੀਂਦੇ ਪਦਾਰਥ ਦੀ ਟੈਗਿੰਗ ਨੂੰ ਗੁਰੇਜ਼ ਕੀਤਾ ਜਾਵੇ।

ਉਨ੍ਹਾਂ ਵੱਲੋਂ ਸਮੂਹ ਹੋਲਸੇਲਰਾਂ ਖਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਯੂਰੀਆ ਖਾਦ ਦੀ ਕਿਸੇ ਪ੍ਰਕਾਰ ਦੀ ਜਮ੍ਹਾਂਖੋਰੀ ਜਾ ਫਿਰ ਕਾਲਾਬਜਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਵਿੱਚ ਕਿਸੇ ਪ੍ਰਕਾਰ ਦੀ ਕੁਤਾਹੀ ਦੇ ਚੱਲਦੇ ਸਬੰਧਤ ਖਾਦ ਵਿਕਰੋਤਾ ਦੇ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖਾਦ ਦੀ ਖਰੀਦ ਕਰਦੇ ਸਮੇਂ ਦੁਕਾਨਦਾਰ ਤੋਂ ਖਰੀਦ ਬਿੱਲ ਲੈਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਖਾਦ ਵਿਕਰੇਤਾ ਕਿਸਾਨਾਂ ਨੂੰ ਖਾਦ ਨਾਲ ਬੇਲੋੜੀ ਵਸਤੂ ਧੱਕੇ ਨਾਲ ਦਿੰਦਾ ਹੈ ਜਾ ਫਿਰ ਖਾਦ ਦਾ ਰੇਟ ਵੱਧ ਲਾਉਂਦਾ ਹੈ ਤਾਂ ਇਸ ਸਬੰਧੀ ਖੇਤੀਬਾੜੀ ਵਿਭਾਗ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇ।

Related Articles

Leave a Reply

Your email address will not be published. Required fields are marked *

Back to top button