ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ : ਕਮੇਟੀਆਂ ਨੇ ਪਾਣੀ ਅਤੇ ਮਿੱਟੀ ਦੇ 12 ਨਮੂਨੇ ਲਏ
19 ਵਿਅਕਤੀਆਂ ਦੇ ਅਸਲਾ ਲਾਇਸੰਸ ਬਹਾਲ ਕੀਤੇ ਜਾਣਗੇ
ਕਮੇਟੀਆਂ ਨੇ ਪਾਣੀ ਅਤੇ ਮਿੱਟੀ ਦੇ 12 ਨਮੂਨੇ ਲਏ
ਸੈਂਪਲ 3 ਵੱਖ-ਵੱਖ ਟੈਸਟਿੰਗ ਲੈਬਾਂ ਵਿੱਚ ਜਾਂਚ ਲਈ ਭੇਜੇ ਜਾਣਗੇ
19 ਵਿਅਕਤੀਆਂ ਦੇ ਅਸਲਾ ਲਾਇਸੰਸ ਬਹਾਲ ਕੀਤੇ ਜਾਣਗੇ
ਜ਼ੀਰਾ/ਫਿਰੋਜ਼ਪੁਰ, 5 ਦਸੰਬਰ 2023.
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸਾਗਰ ਸੇਤੀਆ ਆਈ.ਏ.ਐਸ. ਨੇ ਦੱਸਿਆ ਕਿ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰਵਾਲ ਕਲਾਂ ਜ਼ੀਰਾ ਵਿਖੇ ਸਥਿਤ (ਸ਼ਰਾਬ ਫੈਕਟਰੀ) ਸਬੰਧੀ ਪਾਣੀ ਅਤੇ ਮਿੱਟੀ ਦੀ ਜਾਂਚ ਲਈ ਕਮੇਟੀ ਵਲੋਂ ਅੱਜ ਫੈਕਟਰੀ ਅੰਦਰ ਜਾ ਕੇ 5 ਪਾਣੀ ਅਤੇ 2 ਮਿੱਟੀ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਕਮੇਟੀ ਵਲੋਂ ਜ਼ੀਰਾ ਅਤੇ ਫੈਕਟਰੀ ਨਾਲ ਲੱਗਦੇ ਵੱਖ-ਵੱਖ ਪਿੰਡਾਂ ਮਨਸੂਰਵਾਲ ਕਲਾਂ, ਰਟੋਲ ਰੌਹੀ, , ਸਨੇਰ ਆਦਿ ਪਿੰਡਾਂ ਵਿੱਚ ਜਾ ਕੇ ਵੀ ਪਾਣੀ ਦੇ 5 ਦੇ ਕਰੀਬ ਸੈਂਪਲ ਇਕੱਤਰ ਕੀਤੇ ਗਏ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਅੱਗੇ ਦੱਸਿਆ ਕਿ ਪਾਣੀ ਅਤੇ ਮਿੱਟੀ ਦੀ ਜਾਂਚ ਲਈ ਲਏ ਗਏ ਸੈਂਪਲ ਸ੍ਰੀ ਰਾਮ ਲੈਬਾਰਟਰੀ, ਸਾਈ (ਐਸ.ਏ.ਆਈ.) ਲੈਬਾਰਟਰੀ ਪਟਿਆਲਾ ਅਤੇ ਸੀ.ਐਸ.ਆਈ.ਆਰ-ਆਈ.ਆਈ. ਟੀ.ਆਰ ਲਖਨਊ ਵਿੱਚ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਅਤੇ ਸਬੰਧਤ ਲੈਬਾਰਟਰੀਆਂ ਦੇ ਨੁਮਾਇੰਦਿਆਂ ਦੇ ਨਾਲ ਐਸ.ਡੀ.ਐਮ. ਜ਼ੀਰਾ ਸ੍ਰੀ ਗਗਨਦੀਪ ਸਿੰਘ ਅਤੇ ਡੀ.ਐਸ.ਪੀ. ਸ੍ਰੀ ਪਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸ੍ਰੀ ਸਾਗਰ ਸੇਤੀਆ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ 19 ਇਲਾਕਾ ਨਵਾਸੀਆਂ ਦੇ ਲਾਇਸੰਸ ਮੁਅੱਤਲ ਕੀਤੇ ਗਏ ਸਨ ਉਨ੍ਹਾਂ ਦੀ ਬਹਾਲੀ ਲਈ ਜਾਂਚ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਇਹ ਜਲਦੀ ਹੀ ਬਹਾਲ ਕੀਤੇ ਜਾਣਗੇ।