ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਰਿਹਾਇਸ਼ੀ ਕੈਂਪਸ ਵਿੱਚ 13 ਵੇ ਸਲਾਨਾ ਭਗਵਤੀ ਜਾਗਰਣ ਦਾ ਆਯੋਜਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਰਿਹਾਇਸ਼ੀ ਕੈਂਪਸ ਵਿੱਚ 13 ਵੇ ਸਲਾਨਾ ਭਗਵਤੀ ਜਾਗਰਣ ਦਾ ਆਯੋਜਨ

ਫਿਰੋਜ਼ਪੁਰ, 1-12-2025: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਰਿਹਾਇਸ਼ੀ ਕੈਂਪਸ ਵਿੱਚ 13ਵਾਂ ਸਲਾਨਾ ਭਗਵਤੀ ਜਾਗਰਣ ਸ਼ਰਧਾ ਤੇ ਭਗਤੀ ਨਾਲ ਆਯੋਜਿਤ ਕੀਤਾ ਗਿਆ । ਇਸ ਜਾਗਰਣ ਵਿੱਚ ਐਮ.ਐਲ.ਏ. (ਦਿਹਾਤੀ) ਐਡਵੋਕੇਟ ਰਜਨੀਸ਼ ਦਹੀਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਭਗਵਤੀ ਮਾਤਾ ਦੇ ਦਰਸ਼ਨ ਕਰਕੇ ਅਸੀਸ ਪ੍ਰਾਪਤ ਕੀਤੀ।
ਆਪਣੇ ਸੰਬੋਧਨ ਦੌਰਾਨ, ਐਮ.ਐਲ.ਏ. ਦਹੀਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਕਰਮਚਾਰੀ ਹਰ ਧਾਰਮਿਕ ਪ੍ਰੋਗਰਾਮ—ਭਾਵੇਂ ਜਾਗਰਣ ਹੋਵੇ ਜਾਂ ਸ਼੍ਰੀ ਅਖੰਡ ਪਾਠ—ਨੂੰ ਮਿਲਜੁਲ ਕਰਕੇ ਕਰਾਂਦੇ ਹਨ, ਜੋ “ਵਿਭਿੰਨਤਾ ਵਿੱਚ ਏਕਤਾ” ਦਾ ਅਸਲੀ ਉਦਾਹਰਨ ਹੈ ।
ਯੂਨੀਵਰਸਿਟੀ ਦੇ ਮਾਣਯੋਗ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਵੱਲੋਂ ਸਾਰੇ ਸਟਾਫ ਨੂੰ ਮਹਾਮਾਈ ਦਾ ਸਾਲਾਨਾ ਜਾਗਰਣ ਕਰਵਾਉਣ ਲਈ ਕੀਤੇ ਜਾਂਦੇ ਵਿਸ਼ੇਸ਼ ਉਪਰਾਲੇ ਲਈ ਸੁਭ ਇਸ਼ਾਵਾਂ ਭੇਜੀਆਂ ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਜ਼ਲਪ੍ਰੀਤ ਅਰਨੇਜਾ ਨੇ ਭਗਵਤੀ ਮਾਤਾ ਦੀ ਜੋਤ ਪ੍ਰਚੰਡ ਕੀਤੀ। ਕੈਥਲ, ਹਰਿਆਣਾ ਤੋਂ ਆਏ ਸੋਨੂ ਚੰਚਲ ਅਤੇ ਪਾਰਟੀ ਨੇ ਲਗਾਤਾਰ ਸਾਢੇ ਚਾਰ ਘੰਟੇ ਮਾਤਾ ਦੇ ਭਜਨ ਸ਼ਰਧਾ ਨਾਲ ਗਾਏ। ਉਨ੍ਹਾਂ ਦੀ ਸੁਰੀਲੀ ਤੇ ਮਨਮੋਹਕ ਗਾਇਕੀ ਨੇ ਸਾਰੇ ਭਕਤਾਂ ਨੂੰ ਮੰਤਰ ਮੁਗਧ ਕਰ ਦਿੱਤਾ ।
ਯੂਨੀਵਰਸਿਟੀ ਦੇ ਸਾਰੇ ਕਰਮਚਾਰੀ ਜਾਗਰਣ ਦੀ ਰਾਤ ਪਰਿਵਾਰਾਂ ਸਮੇਤ ਮਹਾਮਾਈ ਦੇ ਗੁਣਗਾਨ ਕਰਦਿਆਂ ਭਗਤੀ ਰੰਗ ਚ ਰੰਗੇ ਨਜ਼ਰ ਆਏ । ਜਾਗਰਣ ਤੋਂ ਪਹਿਲਾਂ ਮਹਾਮਾਈ ਦੇ ਲੰਗਰਾਂ ਦੇ ਭੰਡਾਰੇ ਅਟੁੱਟ ਚਲਦੇ ਰਹੇ ।
ਫਿਰੋਜ਼ਪੁਰ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਜਿੰਨਾ ਵਿੱਚ,
ਚਿੰਤਪੁਰਨੀ ਲੰਗਰ ਕਮੇਟੀ, ਕਬੀਰਾ ਫਾਉਂਡੇਸ਼ਨ, ਨਿਊ ਇਨਸਾਨੀਅਤ ਸੇਵਾ ਦਲ, ਨਮਦੇਵ ਚੌਕ ਜਾਗਰਣ ਕਮੇਟੀ, ਜਵਾਲਾ ਦੇਵੀ ਮੰਦਰ ਨਿਰਮਾਣ ਕਮੇਟੀ ਅਤੇ ਫਿਰੋਜ਼ਪੁਰ ਫਾਉਂਡੇਸ਼ਨ ਨੇ ਆਪਣੀ ਸਹਿਭਾਗੀਤਾ ਨਾਲ ਪ੍ਰੋਗਰਾਮ ਨੂੰ ਹੋਰ ਵਿਸ਼ਾਲ ਬਣਾਇਆ।
ਪ੍ਰੋ ਜੇ. ਕੇ. ਅਗਰਵਾਲ, ਪੀ ਆਰ ਓ ਯਸ਼ ਪਾਲ, ਰਾਜੇਸ਼ ਸਿੰਗਲਾ, ਮਦਨ ਯੂਨਿਆਲ, ਸਤਿੰਦਰ ਕੁਮਾਰ, ਸੰਜੀਵ ਝਾਂਝੀ, ਆਦਿ ਸਟਾਫ ਮੈਂਬਰਾਂ ਨੇ ਬਾਹਰੋਂ ਆਈਆਂ ਸਮਾਜਸੇਵੀ ਸੰਸਥਾਵਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।





