Ferozepur News

ਡਾਇਟ ਫਿਰੋਜ਼ਪੁਰ ਵਿਖੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਕਰਵਾਇਆ

ਡਾਇਟ ਫਿਰੋਜ਼ਪੁਰ ਵਿਖੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਕਰਵਾਇਆ

ਡਾਇਟ ਫਿਰੋਜ਼ਪੁਰ ਵਿਖੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲਾ ਪੱਧਰੀ ਸਮਾਗਮ ਕਰਵਾਇਆ
ਫਿਰੋਜ਼ਪੁਰ, 22-11-2025: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਾ ਪੱਧਰੀ ਸੈਮੀਨਾਰ ਜਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜਪੁਰ ਵਿਖੇ ਕਰਵਾਇਆ ਗਿਆ । ਇਸ ਸੈਮੀਨਾਰ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਵਾਹਗੇ ਵਾਲਾ ਦੀ ਵਿਦਿਆਰਥਣ ਸ਼ਗੁਨ ਨੇ ਸ਼ਬਦ ਗਾਇਨ ਨਾਲ ਕੀਤੀ ।

ਇਹ ਸਮਾਗਮ ਜ਼ਿਲਾ ਸਿੱਖਿਆ ਅਫਸਰ (ਸਕੈਂਡਰੀ ਸਿੱਖਿਆ )ਸ਼੍ਰੀਮਤੀ ਮੁਨੀਲਾ ਅਰੋੜਾ, ਉਪ ਜਿਲਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ , ਡਾਇਟ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਅਤੇ ਜ਼ਿਲ੍ਾ ਨੋਡਲ ਅਫਸਰ ਸ. ਅਸ਼ਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ ।

ਸ. ਗੁਰਭੇਜ ਸਿੰਘ ਅਤੇ ਸ. ਸੁਖਜਿੰਦਰ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਸੈਮੀਨਾਰ ਵਿੱਚ ਜਿਲੇ ਦੇ ਨੌ ਬਲਾਕਾਂ ਦੇ ਵਿਦਿਆਰਥੀਆਂ ਨੇ ਭਾਸ਼ਣ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ। ਇਸ ਜਿਲ੍ਹਾ ਪਧਰੀ ਭਾਸ਼ਣ ਮੁਕਾਬਲੇ ਵਿੱਚ ਪਹਿਲਾਂ ਸਥਾਨ ਮਨਪ੍ਰੀਤ ਕੌਰ ਸਹਸ ਉਸਮਾਨ ਵਾਲਾ, ਦੂਜਾ ਸਥਾਨ ਅਨੂਰੀਤ ਕੌਰ ਸਸਸਸ ਸ਼ੇਰ ਖਾਂ , ਤੀਜਾ ਸਥਾਨ ਰਣਵੀਰ ਸਹਸ ਸ਼ੀਆਂ ਪਾੜੀ ਅਤੇ ਜੈਸਲੀਨ ਸਹਸ ਸਾਈਆਵਾਲਾ ਨੇ ਸਾਂਝੇ ਤੌਰ ਤੇ ਪ੍ਰਾਪਤ ਕੀਤਾ।

ਜੱਜ ਦੀ ਭੂਮਿਕਾ ਸ੍ਰੀਮਤੀ ਰਜਨੀ ਜੱਗਾ, ਸ਼੍ਰੀਮਤੀ ਕਿਰਨਦੀਪ ਕੌਰ ਅਤੇ ਸ. ਸੁਖਜਿੰਦਰ ਸਿੰਘ ਜੀ ਨੇ ਨਿਭਾਈ। ਸਟੇਜ ਸਕੱਤਰ ਦੀ ਭੂਮਿਕਾ ਡਾਇਟ ਫੈਕਲਟੀ ਦੇ ਲੈਕਚਰਾਰ ਸ੍ਰੀ ਗੌਰਵ ਮੁੰਜਾਲ ਨੇ ਨਿਭਾਈ । ਇਸ ਸੈਮੀਨਾਰ ਨੂੰ ਸਫਲਤਾ ਪੂਰਵਕ ਚਾੜਨ ਵਿੱਚ ਸੰਸਥਾ ਦੇ ਅਧਿਆਪਕ ਡਾ. ਹਰਿੰਦਰ ਸਿੰਘ, ਪਰਮਜੀਤ ਕੌਰ ਗੌਰਵ ਤਰਿੱਖਾ, ਗਗਨਦੀਪ ਗੱਖੜ ਅਤੇ ਆਕਾਸ਼ ਵੀਰ ਜੂਨੀਅਰ ਸਹਾਇਕ ਨੇ ਆਪਣਾ ਯੋਗਦਾਨ ਪਾਇਆ।

Related Articles

Leave a Reply

Your email address will not be published. Required fields are marked *

Back to top button