Ferozepur News

ਸ਼ੰਭੂ ਬਾਰਡਰ ਤੇ ਕਿਸਾਨਾਂ-ਮਜ਼ਦੂਰਾਂ ਨੇ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਮਾਰਚ ਨੂੰ ਦਿੱਤਾ ਪੂਰਨ ਸਮਰਥਨ, ਦਿੱਤਾ ਮੰਗ ਪੱਤਰ

ਸ਼ੰਭੂ ਬਾਰਡਰ ਤੇ ਕਿਸਾਨਾਂ-ਮਜ਼ਦੂਰਾਂ ਨੇ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਮਾਰਚ ਨੂੰ ਦਿੱਤਾ ਪੂਰਨ ਸਮਰਥਨ, ਦਿੱਤਾ ਮੰਗ ਪੱਤਰ

ਸ਼ੰਭੂ ਬਾਰਡਰ ਤੇ ਕਿਸਾਨਾਂ-ਮਜ਼ਦੂਰਾਂ ਨੇ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਮਾਰਚ ਨੂੰ ਦਿੱਤਾ ਪੂਰਨ ਸਮਰਥਨ, ਦਿੱਤਾ ਮੰਗ ਪੱਤਰ

ਫਿਰੋਜ਼ਪੁਰ, 14 ਨਵੰਬਰ 2025:  ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੌਮੀ ਇਨਸਾਫ਼ ਮੋਰਚੇ ਦੇ ਦਿੱਲੀ ਵਿੱਚ ਇਨਸਾਫ਼ ਮਾਰਚ ਅਤੇ ਪੀ.ਐਮ. ਹਾਊਸ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਮੰਗ ਪੱਤਰ ਦੇਣ ਦੇ ਸੱਦੇ ਨੂੰ ਸਮਰਥਨ ਦਿੰਦਿਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਤੇ ਸੂਬਾ ਆਗੂ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨ, ਮਜ਼ਦੂਰ ਤੇ ਔਰਤਾਂ ਨੇ ਸ਼ੰਭੂ ਬਾਰਡਰ ਤੇ ਪਹੁੰਚ ਕੇ ਵਿਸ਼ਾਲ ਇਕੱਠ ਕੀਤਾ।

ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਕੰਵਰਦਲੀਪ ਸੈਦੋਲੇਹਲ ਤੇ ਜ਼ਿਲ੍ਹਾ ਫਿਰੋਜ਼ਪੁਰ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੀਤੀਆਂ ਜਾਰੀ ਹਨ, ਜਿਸ ਕਾਰਨ ਅੱਜ ਸ਼ਾਂਤਮਈ ਢੰਗ ਨਾਲ ਰਾਜਧਾਨੀ ਦਿੱਲੀ ਜਾ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੱਦੇ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਭਾਰੀ ਬੈਰੀਕੇਡਿੰਗ ਨੇ 13 ਫਰਵਰੀ 2024 ਵਾਲੇ ਦਿੱਲੀ ਅੰਦੋਲਨ-2 ਦੇ ਦ੍ਰਿਸ਼ਾਂ ਨੂੰ ਯਾਦ ਕਰਵਾ ਦਿੱਤਾ।

ਬੈਰੀਕੇਡ ਤੋੜਨ ਬਾਰੇ ਪੁੱਛੇ ਜਾਣ ‘ਤੇ ਆਗੂਆਂ ਨੇ ਕਿਹਾ ਕਿ ਇਹ ਸੱਦਾ ਕੌਮੀ ਇਨਸਾਫ਼ ਮੋਰਚੇ ਵੱਲੋਂ ਹੈ, ਇਸ ਲਈ ਮੋਰਚੇ ਦੇ ਆਗੂਆਂ ਵੱਲੋਂ ਕੀਤੇ ਐਲਾਨ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਪ੍ਰਸ਼ਾਂਤ ਲੋਖੰਡੇ ਨੇ ਸ਼ੰਭੂ ਬਾਰਡਰ ਤੇ ਪਹੁੰਚ ਕੇ ਕੌਮੀ ਇਨਸਾਫ਼ ਮੋਰਚੇ ਤੇ ਜਥੇਬੰਦੀਆਂ ਦੇ ਸਾਂਝੇ ਵਫ਼ਦ (ਜਿਸ ਵਿੱਚ ਕੇ.ਐਮ.ਐਮ. ਵੱਲੋਂ ਸੁਰਜੀਤ ਸਿੰਘ ਫੂਲ ਤੇ ਬੀ.ਕੇ.ਯੂ. ਕ੍ਰਾਂਤੀਕਾਰੀ ਚੇਅਰਮੈਨ ਸ਼ਾਮਲ ਸਨ) ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਲਿਆ। ਜੁਆਇੰਟ ਸਕੱਤਰ ਨੇ ਵਿਚਾਰ ਕਰਨ ਦਾ ਵਿਸ਼ਵਾਸ ਦੁਆਇਆ, ਜਦਕਿ ਮੋਰਚੇ ਦੇ ਆਗੂਆਂ ਨੇ ਆਉਂਦੇ ਦਿਨਾਂ ਵਿੱਚ ਸੱਦਿਆਂ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੁਰਜੀਤ ਸਿੰਘ ਵਸਤੀ ਰਾਮਲਾਲ, ਅਰਸ਼ੀ ਮਹਿਣਾ ਮੁਕਤਸਰ, ਦਿਲਬਾਗ ਬਿੱਟੂ ਰਕਬਾ, ਹਰਦੀਪ ਬੱਲੋਵਾਲ, ਗੁਰਬਖਸ਼ ਸਿੰਘ ਗੁਰੂ ਹਰਸਹਾਇ, ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ, ਹਰਦਿਆਲ ਸਿੰਘ ਕੋਟ ਖਹਿਰਾ, ਬਲਦੇਵ ਸਿੰਘ ਭੰਗੂ, ਮੁਖਤਾਰ ਸਿੰਘ ਅਰਜਨ ਮਾਂਗਾ, ਹਰਮੀਤ ਸਿੰਘ ਖੱਬੇ ਰਾਜਪੂਤਾਂ, ਕੇਵਲ ਸਿੰਘ ਮੱਤੇਵਾਲ, ਨਿਰਮਲ ਸਿੰਘ ਸਿਆਲਕਾ, ਸੱਜਣ ਸਿੰਘ ਬੱਗਾ, ਸੂਬਾ ਸਿੰਘ ਵਜ਼ੀਰ ਭੁੱਲਰ ਸਮੇਤ ਸੈਂਕੜੇ ਕਿਸਾਨ, ਮਜ਼ਦੂਰ ਤੇ ਔਰਤਾਂ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button