Ferozepur News

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ਲੜਕੀਆਂ ਦੇ ਟੂਰਨਾਮੈਂਟ ਦਾ ਵਿਧਾਇਕ ਭੁੱਲਰ ਵਲੋਂ ਉਦਘਾਟਨ

ਲੜਕੀਆਂ ਦੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਏ ਆਰੰਭ

ਲੜਕੀਆਂ ਦੇ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਹੋਏ ਆਰੰਭ

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ਲੜਕੀਆਂ ਦੇ ਟੂਰਨਾਮੈਂਟ ਦਾ ਵਿਧਾਇਕ ਭੁੱਲਰ ਵਲੋਂ ਉਦਘਾਟਨ

ਸਾਰੀਆਂ ਖਿਡਾਰਨਾਂ ਲਈ ਸ਼ਹੀਦੀ ਸਮਾਰਕ, ਸਾਰਾਗੜ੍ਹੀ ਅਤੇ ਗੁਰਦਵਾਰਾ ਜਾਮਨੀ ਸਾਹਿਬ ਦੇ ਦਰਸ਼ਨਾਂ ਦਾ ਖਰਚ ਮੇਰੇ ਨਿੱਜੀ ਫੰਡਾਂ ਵਿੱਚੋਂ ਦਿੱਤਾ ਜਾਵੇਗਾ – ਵਿਧਾਇਕ ਰਣਬੀਰ ਸਿੰਘ ਭੁੱਲਰ

69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ਲੜਕੀਆਂ ਦੇ ਟੂਰਨਾਮੈਂਟ ਦਾ ਵਿਧਾਇਕ ਭੁੱਲਰ ਵਲੋਂ ਉਦਘਾਟਨ
ਫ਼ਿਰੋਜ਼ਪੁਰ 6 ਨਵੰਬਰ, 2025: ਸਕੂਲ ਸਿੱਖਿਆ ਵਿਭਾਗ ਪੰਜਾਬ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕ੍ਰਿਕਟ ਅੰਡਰ-14 ਲੜਕੀਆਂ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਹੇਠ ਐੱਮ.ਐੱਲ.ਐੱਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਹੋਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਮੈਡਮ ਸੁਨੀਤਾ ਰਾਣੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਹਨਾਂ ਸਟੇਟ ਪੱਧਰੀ ਖੇਡਾਂ ਦੇ ਉਦਘਾਟਨ ਸਮਾਰੋਹ ਵਿੱਚ ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਵਿਧਾਇਕ ਭੁੱਲਰ ਨੇ ਬੱਚਿਆਂ ਨੂੰ ਇਸ ਟੂਰਨਾਮੈਂਟ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਭਾਰਤ ਅਤੇ ਪੰਜਾਬ ਵਾਸੀਆਂ ਨੂੰ ਮਹਿਲਾ ਕ੍ਰਿਕਟ ਵਰਲਡ ਕੱਪ ਜਿੱਤਣ ਦੀ ਵਧਾਈਆਂ ਦਿੱਤੀਆਂ। ਉਹਨਾਂ ਸਮੂਹ ਪੰਜਾਬ ਤੋਂ ਆਏ ਵਿਦਿਆਰਥੀਆਂ, ਅਧਿਆਪਕਾਂ, ਕੋਚਾਂ ਅਤੇ ਮਾਪਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਬਾਜੀਦਪੁਰ ਸਾਹਿਬ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਜੀ ਦੀ ਅੰਤਿਮ ਰਸਮਾਂ ਦੀ ਗਵਾਹ ਅਤੇ ਸਾਰਾਗੜ੍ਹੀ ਦੇ ਲਾਸਾਨੀ ਸ਼ਹੀਦਾਂ ਦੀ ਧਰਤੀ ‘ਤੇ ਜੀ ਆਇਆਂ ਨੂੰ ਕਿਹਾ ਅਤੇ ਐਲਾਨ ਕੀਤਾ ਕਿ ਸਾਰੇ ਖਿਡਾਰਨਾਂ ਨੂੰ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਣ ਅਤੇ ਉਹ ਸਾਰਾ ਖਰਚ ਵਿਧਾਇਕ ਭੁੱਲਰ ਆਪਣੇ ਨਿੱਜੀ ਫੰਡਾਂ ਤੋਂ ਕਰਨਗੇ।
ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮੁਨੀਲਾ ਅਰੋੜਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਮੁੱਖ ਮਹਿਮਾਨ ਜੀ ਵਲੋਂ ਝੰਡਾ ਲਹਿਰਾਉਣ ਤੋਂ ਬਾਅਦ ਰਸਮੀਂ ਤੌਰ ‘ਤੇ ਟੂਰਨਾਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਵਲੋਂ ਈਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਗਈ। ਕਨੇਡਾ ਦੀ ਧਰਤੀ ਤੇ ਕਵੀਨ ਸਿਟੀ ਰਾਜ ਪੱਧਰੀ 21.5 ਕਿਲੋਮੀਟਰ ਮੈਰਾਥਨ ਵਿੱਚ ਗੋਲਡ ਮੈਡਲ ਜਿੱਤ ਪ੍ਰਾਪਤ ਕਰਕੇ ਪੁੱਜੇ ਸੁਖਦੇਵ ਸਿੰਘ ਬਰਾੜ ਦਾ ਵਿਧਾਇਕ ਭੁੱਲਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸਕੂਲੀ ਵਿਦਿਆਰਥਨਾਂ ਵੱਲੋਂ ਪੰਜਾਬ ਦਾ ਮਸ਼ਹੂਰ ਲੋਕ ਨਾਚ ਭੰਗੜੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ ਅਤੇ ਮੁੱਖ ਮਹਿਮਾਨ ਵੱਲੋਂ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਟੀਮਾਂ ਨਾਲ ਜਾਣ ਪਹਿਚਾਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਡੀਐਮ ਸਪੋਰਟਸ ਅਕਸ਼ ਕੁਮਾਰ ਨੇ ਕਿਹਾ ਅੱਜ ਮੈਦਾਨ ਐੱਮ.ਐੱਲ.ਐੱਮ ਸਕੂਲ ਵਿੱਚ ਪਹਿਲਾ ਮੈਚ ਬਰਨਾਲਾ ਅਤੇ ਮਾਨਸਾ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਮਾਨਸਾ ਨੇ ਜਿੱਤ ਪ੍ਰਾਪਤ ਕੀਤੀ, ਦੂਜਾ ਮੈਚ ਸੰਗਰੂਰ ਅਤੇ ਫਾਜ਼ਿਲਕਾ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਖਿਡਾਰਨ ਪਰੀ ਸ਼ਰਮਾ ਨੇ ਸ਼ਾਨਦਾਰ 26 ਗੇਂਦਾਂ ਵਿੱਚ ਸੈਕੜਾ ਪੂਰਾ ਕੀਤਾ ਅਤੇ ਕੁੱਲ 174 ਰਨ ਬਣਾਏ ਅਤੇ ਇਹ ਮੁਕਾਬਲਾ ਸੰਗਰੂਰ ਨੇ ਜਿੱਤਿਆ। ਮੈਦਾਨ ਡੀ.ਸੀ.ਮਾਡਲ ਵਿੱਚ ਬਠਿੰਡਾ ਅਤੇ ਮਲੇਰਕੋਟਲਾ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਮਲੇਰਕੋਟਲਾ ਨੇ ਸ਼ਾਨਦਾਰ ਜਿੱਤ ਦਰਜ਼ ਕੀਤੀ ਅਤੇ ਕਨਟੋਨਮੈਂਟ ਬੋਰਡ ਚਰਚ ਗ੍ਰਾਊਂਡ ਵਿੱਚ ਸ਼੍ਰੀ ਅੰਮ੍ਰਿਤਸਰ ਅਤੇ ਫ਼ਰੀਦਕੋਟ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਅੰਮ੍ਰਿਤਸਰ ਨੇ ਜਿੱਤ ਦਰਜ਼ ਕੀਤੀ ਅਤੇ ਕਿਹਾ ਕਿ ਬਾਕੀ ਮੁਕਾਬਲੇ ਚੱਲ ਰਹੇ ਹਨ।
ਡਾ ਸਤਿੰਦਰ ਸਿੰਘ ਨੇ ਮੁੱਖ ਮਹਿਮਾਨ,ਟੀਮ ਮੈਂਬਰਾਂ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।
ਮੰਚ ਸੰਚਾਲਨ ਦੀ ਜਿੰਮੇਵਾਰੀ ਰਵੀ ਇੰਦਰ ਸਿੰਘ ਸਟੇਟ ਬਾਡੀ ਅਧਿਆਪਕ ਨੇ ਬਾਖੂਬੀ ਨਿਭਾਈ।
ਇਸ ਮੌਕੇ ਰਾਜ ਬਹਾਦਰ, ਹਿਮਾਂਸ਼ੂ ਠੱਕਰ, ਦੀਪੂ ਚੋਪੜਾ, ਗੁਰਇੰਦਰ ਸਿੰਘ, ਜਸਬੀਰ ਕੌਰ,ਦਲਬੀਰ ਸਿੰਘ ਨੀਟੂ, ਬਲਜਿੰਦਰਪਾਲ ਸਿੰਘ, ਜਰਮਨਜੀਤ ਸਿੰਘ, ਨਵਿੰਦਰ ਕੁਮਾਰ, ਪ੍ਰਿੰਸੀਪਲ ਹਰਫੂਲ ਸਿੰਘ, ਪ੍ਰਿੰਸੀਪਲ ਸੰਜੀਵ ਟੰਡਨ, ਸਟੇਜ ਸਕੱਤਰ ਰਵੀਇੰਦਰ ਸਿੰਘ ਸਟੇਟ ਅਵਾਰਡੀ, ਸਰਬਜੀਤ ਸਿੰਘ ਭਾਵੜਾ, ਈਸ਼ਵਰ ਸ਼ਰਮਾ, ਸੁਖਚੈਨ ਸਿੰਘ ਸਟੈਨੋ, ਜੁਗਰੂਪ ਸਿੰਘ,ਸੁਨੀਲ ਡੀਪੀ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਸੁਧੀਰ ਕੁਮਾਰ ਧਵਨ , ਮਨਦੀਪ ਕੌਰ, ਜਸਬੀਰ ਕੌਰ ਗੁਰਸਾਹਿਬ ਸਿੰਘ, ਤਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button