ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫਿਰੋਜ਼ਪੁਰ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫਿਰੋਜ਼ਪੁਰ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ
ਫਿਰੋਜ਼ਪੁਰ, 05 ਨਵੰਬਰ 2025: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਪਰੰਤ ਅੱਜ ਫਿਰੋਜ਼ਪੁਰ ਪੁਲਿਸ ਵੱਲੋਂ ਪੁਲਿਸ ਲਾਈਨ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਸਮੇਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਾਜ਼ਰੀ ਭਰੀ ਅਤੇ ਅਰਦਾਸ ਕੀਤੀ।
ਇਸ ਸਮਾਗਮ ਵਿੱਚ ਸ਼੍ਰੀ ਭੂਪਿੰਦਰ ਸਿੰਘ ਸਿੱਧੂ ਪੀ.ਪੀ.ਐਸ., ਐਸ.ਐੱਸ.ਪੀ. ਫਿਰੋਜ਼ਪੁਰ, ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ., ਐਸ.ਪੀ. (ਇੰਨਵੇਸਟੀਗੇਸ਼ਨ) ਫਿਰੋਜ਼ਪੁਰ, ਸ਼੍ਰੀ ਸੁਖਵਿੰਦਰ ਸਿੰਘ ਪੀ.ਪੀ.ਐਸ., ਡੀ.ਐੱਸ.ਪੀ. (ਸਿਟੀ), ਸ਼੍ਰੀ ਕਰਨ ਸ਼ਰਮਾ ਪੀ.ਪੀ.ਐਸ., ਡੀ.ਐੱਸ.ਪੀ. (ਦਿਹਾਤੀ), ਸ਼੍ਰੀਸਤਨਾਮ ਸਿੰਘ ਪੀ.ਪੀ.ਐਸ. ਡੀ.ਐੱਸ.ਪੀ. (ਐਨ.ਡੀ.ਪੀ.ਐਸ) ਫਿਰੋਜ਼ਪੁਰ, ਸ਼੍ਰੀਤਰਣਜੀਤ ਸਿੰਘ ਪੀ.ਪੀ.ਐਸ., ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਫਿਰੋਜ਼ਪੁਰ ਹਾਜ਼ਰ ਰਹੇ।
ਹੋਰ ਪੁਲਿਸ ਅਧਿਕਾਰੀ ਅਤੇ ਜਵਾਨ ਵੀ ਇਸ ਮੌਕੇ ਸ਼ਾਮਲ ਹੋਏ ਅਤੇ ਸਮਾਜ ਵਿੱਚ ਸ਼ਾਂਤੀ, ਭਾਈਚਾਰਾ ਅਤੇ ਸੇਵਾ ਭਾਵਨਾ ਬਣਾਈ ਰੱਖਣ ਦੀ ਅਰਦਾਸ ਕੀਤੀ ਗਈ।





