Ferozepur News

ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਸੰਪੂਰਨ 

ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਸੰਪੂਰਨ 

ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ ਸੰਪੂਰਨ

ਸਿੱਖਿਆ ਵਿਭਾਗ ਦੇ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ – ਐਡਵੋਕੇਟ ਸ਼੍ਰੀ ਰਜਨੀਸ਼ ਦਯੀਆ
ਫਿਰੋਜ਼ਪੁਰ, 30-10-2025:  ਨੈਸ਼ਨਲ ਸਾਇੰਸ ਸੈਂਟਰ, ਕੌਂਸਲ ਆਫ ਸਾਇੰਸ ਮਿਊਜੀਅਮ (ਮਨਿਸਟਰੀ ਆਫ ਕਲਚਰ, ਗਵਰਨਮੈਂਟ ਆਫ ਇੰਡੀਆ, ਨਵੀਂ ਦਿੱਲੀ) ਵੱਲੋਂ ਉੱਤਰ ਭਾਰਤ ਨੈਸ਼ਨਲ ਸਾਇੰਸ ਡਰਾਮਾ ਪ੍ਰਤੀਯੋਗਤਾ ਦੇ ਤਹਿਤ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਮੁਕਾਬਲਾ ਫ਼ਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼੍ਰੀ ਰਜਨੀਸ਼ ਦਯੀਆ ਐਮ.ਐਲ.ਏ. ਫਿਰੋਜ਼ਪੁਰ ਦਿਹਾਤੀ ਨੇ ਸ਼ਿਰਕਤ ਕੀਤੀ। ਇਹ ਸਮਾਗਮ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਮੁਨੀਲਾ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਨੈਸ਼ਨਲ ਅਵਾਰਡੀ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਹੋਇਆ।
ਇਸ ਮੌਕੇ ਬਲਾਕ ਨੋਡਲ ਅਫਸਰ-ਕਮ-ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ, ਪ੍ਰਿੰਸੀਪਲ ਮੋਨਿਕਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਵਿਗਿਆਨਕ ਵਿਚਾਰਧਾਰਾ, ਸਮਾਜਿਕ ਸੁਨੇਹਿਆਂ ਅਤੇ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਆਧਾਰਿਤ ਵਿਗਿਆਨ ਡਰਾਮਿਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਸਮਾਗਮ ਮੁੱਖ ਮਹਿਮਾਨ ਜੀ ਨੇ ਸਕੂਲ ਸਿੱਖਿਆ ਵਿਭਾਗ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
ਇਹਨਾਂ ਮੌਕਿਆਂ ਤੋਂ ਸਫ਼ਲ ਹੋ ਕੇ ਹੀ ਵਿਦਿਆਰਥੀ ਆਪਣੇ ਜੀਵਨ ਕਾਲ ਵਿੱਚ ਬੁਲੰਦੀਆਂ ਨੂੰ ਛੂਹਦੇ ਹਨ। ਉਹਨਾਂ ਬੱਚਿਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਪ੍ਰਤੀਯੋਗਤਾ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਕੰਨਿਆ, ਦੂਜੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਅਤੇ ਤੀਜੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੇ ਨੇ ਹਾਸਲ ਕੀਤੀ। ਸਮਾਗਮ ਵਿੱਚ ਜੱਜ ਸਾਹਿਬਾਨ ਵਜੋਂ ਸੰਜੀਵ ਵਰਮਾਨੀ (ਲੈਕਚਰਾਰ ਫਿਜਿਕਸ), ਸੁਖਜਿੰਦਰ ਸਿੰਘ (ਪੰਜਾਬੀ ਲੈਕਚਰਾਰ) ਅਤੇ ਰਾਜੇਸ਼ ਚੋਪੜਾ (ਲੈਕਚਰਾਰ ਬਾਇਲੋਜੀ) ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਜੇਤੂ ਟੀਮ ਨੂੰ ਰਾਜ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੀ ਨੁਮਾਇੰਦਗੀ ਲਈ ਚੁਣਿਆ ਗਿਆ।
ਜ਼ਿਲ੍ਹਾ ਪੱਧਰੀ ਸਾਇੰਸ ਡਰਾਮਾ ਪ੍ਰਤੀਯੋਗਤਾ ਨੂੰ ਸੰਜੀਦਾ ਢੰਗ ਨਾਲ ਨੇਪਰੇ ਚਾੜਨ ਲਈ ਜਿਲ੍ਹਾ ਰਿਸੋਰਸ ਕੋਆਰਡੀਨੇਟਰ ਦਿਨੇਸ਼ ਚੌਹਾਨ,ਬੀਆਰਸੀ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਅਮਿਤ ਆਨੰਦ, ਕਮਲ ਵਧਵਾ, ਸੰਦੀਪ ਕੁਮਾਰ, ਰਾਜੀਵ ਸ਼ਰਮਾ, ਪ੍ਰਵੀਨ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਖਾਂ ਦਾ ਸਮੂਹ ਸਟਾਫ ਹਾਜ਼ਰ ਸੀ।
ਇਸ ਮੌਕੇ ਰਿੰਕੂ ਸੋਢੀ ਹਲਕਾ ਸੰਗਠਨ ਇੰਚਾਰਜ ਗੁਰੂਹਰਸਹਾਏ ,ਸਰਪੰਚ ਅਵਤਾਰ ਸਿੰਘ, ਐਸਐਮਸੀ ਚੇਅਰਮੈਨ ਜਗਦੀਸ਼ ਸਿੰਘ, ਮਨਦੀਪ ਸਿੰਘ ਸਰਪੰਚ ਪਿਆਰੇਆਣਾ,ਅਜਮੇਰ ਸਿੰਘ ਸਿੱਧੂ ਸਰਪੰਚ ਮੁਰਕਵਾਲਾ, ਗੁਰਜੀਤ ਸਿੰਘ ਟਿੱਬੀ, ਸਰਪੰਚ ਟਿੱਬੀ ਕਲਾਂ ,ਡਾਕਟਰ ਰਣਜੀਤ ਸਿੰਘ ਰਾਣਾ ਸਰਪੰਚ ਤਰਾਂਵਾਲੀ, ਸਟੈਨੋ ਸੁਖਚੈਨ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button