ਹਲਕਾ ਜ਼ੀਰਾ ਦੇ ਪਿੰਡ ਆਰਾਜੀ ਸਭਰਾ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
24 ਪਰਿਵਾਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ, ਕੁਲਬੀਰ ਜ਼ੀਰਾ ਨੇ ਕੀਤਾ ਸਵਾਗਤ - ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਹੋਈ ਸ਼ੁਰੂ- ਕੁਲਬੀਰ ਜ਼ੀਰਾ

ਹਲਕਾ ਜ਼ੀਰਾ ਦੇ ਪਿੰਡ ਆਰਾਜੀ ਸਭਰਾ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ
24 ਪਰਿਵਾਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ, ਕੁਲਬੀਰ ਜ਼ੀਰਾ ਨੇ ਕੀਤਾ ਸਵਾਗਤ
ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਹੋਈ ਸ਼ੁਰੂ- ਕੁਲਬੀਰ ਜ਼ੀਰਾ
ਜ਼ੀਰਾ/ਫਿਰੋਜ਼ਪੁਰ, 22 ਅਕਤੂਬਰ, 2025: ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿੰਡ ਆਰਾਜੀ ਸਭਰਾ ਤੋਂ ਹਰਭਜਨ ਸਿੰਘ ਸਭਰਾ, ਮੇਹਰ ਸਿੰਘ ਬਾਹਰਵਾਲੀ, ਬਲਦੇਵ ਸਿੰਘ ਫੌਜੀ ਦੀ ਪ੍ਰੇਰਣਾ ਸਦਕਾ 24 ਪਰਿਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋ ਗਏ। ਇਸ ਮੌਕੇ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਆਮ ਆਦਮੀ ਦਾ ਢੌਂਗ ਰਚਣ ਵਾਲੀ ਆਮ ਆਦਮੀ ਪਾਰਟੀ ਦਾ ਪੰਜਾਬ, ਪੰਜਾਬੀਅਤ ਅਤੇ ਲੋਕ ਵਿਰੋਧੀ ਚਿਹਰਾ ਸਾਰਿਆਂ ਦੇ ਸਾਹਮਣੇ ਨੰਗਾ ਹੋ ਚੁੱਕਾ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਨੂੰ ਦਿੱਲੀ ਦੇ ਹਾਰੇ ਅਤੇ ਨਕਾਰੇ ਲੀਡਰਾਂ ਦੀ ਆਓ ਭਗਤ ਅਤੇ ਵੀਵੀਆਈਪੀ ਟ੍ਰੀਟਮੈਂਟ ਉੱਤੇ ਲੁਟਾਇਆ ਜਾ ਰਿਹਾ ਹੈ।
ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਬਹੁਤ ਦੁਖੀ ਹੋ ਚੁੱਕੇ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਆਧਾਰ ਖਤਮ ਹੋ ਚੁੱਕਾ ਹੈ ਅਤੇ ਲੋਕ ਕਦੇ ਵੀ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਸਾਬਕਾ ਵਿਧਾਇਕ ਜ਼ੀਰਾ ਨੇ ਕਿਹਾ ਕਿ 2027 ਵਿਚ ਪੰਜਾਬ ’ਚ ਕਾਂਗਰਸ ਪਾਰਟੀ ਦੀ ਮਜ਼ਬੂਤ ਸਰਕਾਰ ਬਣੇਗੀ।
ਇਸ ਮੌਕੇ ’ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਸੁਖਦੇਵ ਸਿੰਘ, ਸਾਹਿਬ ਸਿੰਘ, ਸੁਖਵਿੰਦਰ ਸਿੰਘ, ਸਾਰਜ ਸਿੰਘ, ਅੰਗੂਰ ਸਿੰਘ, ਭਜਨ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ, ਅੰਗਰੇਜ ਸਿੰਘ, ਗੁਰਮੁੱਖ ਸਿੰਘ, ਗੁਰਸੇਵਕ ਸਿੰਘ, ਜੱਜ ਸਿੰਘ, ਗੁਰਲਾਲ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਖਜਾਨ ਸਿੰਘ, ਲੱਖਾ ਸਿੰਘ, ਕਾਸ਼ੀ ਸਿੰਘ, ਸ਼ਮਸ਼ੇਰ ਸਿੰਘ, ਗੁਰਦਿੱਤਾ ਸਿੰਘ, ਸੁਖਚੈਨ ਸਿੰਘ, ਗੁਰਤੇਜ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਸਿਰਪਾਓ ਦੇ ਕੇ ਜੀ ਆਇਆ ਆਖਦਿਆਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸਤਪਾਲ ਚਾਵਲਾ, ਲਖਵੀਰ ਸਿੰਘ ਆਰਾਜੀ ਸਭਰਾ, ਸਤਪਾਲ ਸਿੰਘ ਦੁੱਲੂ, ਗੁਰਦਰਸ਼ਨ ਸਿੰਘ ਆਸ਼ੀਏ ਕੇ, ਕਮਲਜੀਤ ਸਿੰਘ ਨੰਬਰਦਾਰ ਆਸ਼ੀਏ ਕੇ, ਸਤਨਾਮ ਸਿੰਘ ਆਸ਼ੀਏ ਕੇ, ਸੁਰਜੀਤ ਸਿੰਘ ਸ਼ਾਹ ਬੁੱਕਰੀਆਂ ਫੱਤੇ ਵਾਲਾ, ਸੁਖਵਿੰਦਰ ਸਿੰਘ ਨੰਬਰਦਾਰ ਫੱਤੇ ਵਾਲਾ, ਜਤਿੰਦਰ ਸਿੰਘ ਵਸਤੀ ਵਕੀਲ ਵਾਲੀ, ਰਣਜੀਤ ਸਿੰਘ ਰੋਡੇ ਜੱਲੇ ਵਾਲਾ, ਸੁਖਜਿੰਦਰ ਸਿੰਘ ਆਰਿਫ਼ ਕੇ, ਜਸਕਰਨ ਸਿੰਘ ਵੱਟੂ ਭੱਟੀ, ਰੂਬਲ ਵਿਰਦੀ ਪੀ.ਏ, ਬੱਬਲੂ ਕਟਾਰੀਆ, ਬੂਟਾ ਸਿੰਘ ਆਲੇ ਵਾਲਾ, ਅਰਜਨ ਸਿੰਘ ਸਭਰਾ ਅਤੇ ਗੁਰਸੇਵਕ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।




