ਤਾਲੀਮ ਦੇ ਖਜ਼ਾਨੇ ਖੋਲਣ ਵਾਸਤੇ ਵਿੱਦਿਅਕ ਮੇਲਿਆਂ ਦਾ ਸਫ਼ਲ ਆਯੋਜਨ
ਸਰਹੱਦੀ ਸਕੂਲ ਅਹਿਮਦ ਢੰਡੀ 'ਚ ਵਿਦਿਅਕ ਮੇਲਿਆਂ ਦਾ ਸਫਲ ਆਯੋਜਨ

ਤਾਲੀਮ ਦੇ ਖਜ਼ਾਨੇ ਖੋਲਣ ਵਾਸਤੇ ਵਿੱਦਿਅਕ ਮੇਲਿਆਂ ਦਾ ਸਫ਼ਲ ਆਯੋਜਨ
ਸਰਹੱਦੀ ਸਕੂਲ ਅਹਿਮਦ ਢੰਡੀ ‘ਚ ਵਿਦਿਅਕ ਮੇਲਿਆਂ ਦਾ ਸਫਲ ਆਯੋਜਨ
ਫਿਰੋਜ਼ਪੁਰ, ਅਕਤੂਬਰ 13, 2025: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ, ਰਾਸ਼ਟਰੀ ਪੁਰਸਕਾਰ ਵਿਜੇਤਾ ਦੀ ਅਗਵਾਈ ਵਿੱਚ ਸਰਹੱਦੀ ਸਕੂਲ, ਸਰਕਾਰੀ ਹਾਈ ਸਮਾਰਟ ਸਕੂਲ ਅਹਿਮਦ ਢੰਡੀ ਵਿੱਚ ਵੱਖ-ਵੱਖ ਵਿੱਦਿਅਕ ਮੇਲਿਆਂ ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਹੈਡਮਾਸਟਰ ਮਾਸਟਰ ਜਗਦੀਸ਼ ਸਿੰਘ ਦੁਆਰਾ ਵਿਦਿਅਕ ਮੇਲਿਆਂ ਰਾਹੀ ਤਾਲੀਮ ਦੇ ਖਜ਼ਾਨੇ ਖੋਲਣ ਦੀ ਚਾਬੀ ਦੱਸਦਿਆ
ਵਿਦਿਆਰਥੀਆਂ ਨੂੰ ਗਿਆਨ, ਤਜਰਬਾ ਅਤੇ ਯੋਗਤਾ ਨਾਲ ਆਪਣੇ ਮਨ ਮਸਤਕ ਨੂੰ ਰਸ਼ਨਾਉਣ ਦੀ ਅਪੀਲ ਕੀਤੀ ਹੈ।
ਇਸ ਮੇਲੇ ਦੇ ਪ੍ਰਮੁੱਖ ਆਯੋਜਕ ਮੈਡਮ ਪਰਮਜੀਤ ਕੌਰ ਅਤੇ ਮੈਡਮ ਆਸਥਾ ਕੰਬੋਜ ਨੇ ਦੱਸਿਆ ਕਿ ਇਸ ਵਿਦਿਅਕ ਮੇਲੇ ਚ ਗਣਿਤ ਦੇ ਬਿਖਮ ਸੰਕਲਪਾਂ ਨੂੰ ਮਾਡਲਾਂ ਅਤੇ ਲਾਈਵ ਮਿਸਾਲਾ ਰਾਹੀਂ ਦ੍ਰਿਸ਼ਟਾਂਤ ਵਰਤ ਕੇ ਨਿਵੇਕਲੇ ਅੰਦਾਜ ਵਿੱਚ ਆਪਣੀ ਸਮਝ ਦੀ ਪੇਸ਼ਕਾਰੀ ਕੀਤੀ ਗਈ।
ਸਾਇੰਸ ਵਿਸ਼ੇ ਨਾਲ ਸੰਬੰਧਿਤ ਸਰੀਰਕ ਢਾਂਚੇ ਦੀ ਬਣਤਰ, ਵੱਖ ਵੱਖ ਰਸਾਇਣਿਕ ਕਿਰਿਆਵਾਂ ਦੀ ਆਮ ਜੀਵਨ ਨਾਲ ਸਬੰਧਤ ਜਾਣਕਾਰੀ ਬਹੁਤ ਹੀ ਰੋਚਕ ਢੰਗ ਨਾਲ ਪੇਸ਼ ਕੀਤੀ ਗਈ। ਸਕੂਲ ਦੇ 150 ਦੇ ਕਰੀਬ ਸਹਿਭਾਗੀ ਵਿਦਿਆਰਥੀਆਂ ਦੁਆਰਾ ਮਾਪਿਆਂ ਅਤੇ ਆਪਣੇ ਜਮਾਤੀਆਂ ਸਾਹਮਣੇ ਆਪਣੀ ਖੋਜੀ ਬਿਰਤੀ ਦਾ ਦਿਲਚਸਪ ਅੰਦਾਜ਼ ਪੇਸ਼ ਕੀਤਾ ਗਿਆ । ਇਸ ਮੌਕੇ ਮੈਡਮ ਸੁਖਵਿੰਦਰ ਕੌਰ ਗਰੇਵਾਲ, ਮਾਸਟਰ ਗੁਰਮੇਜ ਸਿੰਘ ਫਾਜ਼ਿਲਕਾ ,ਬਲਵਿੰਦਰ ਸਿੰਘ ਬੂਲਾ ਰਾਏ, ਪਰਵਿੰਦਰ ਸਿੰਘ ਲਾਲਚੀਆਂ, ਮੈਡਮ, ਸੁਖਵਿੰਦਰ ਕੌਰ ਐਚ ਟੀ ਸ਼ਿਮਲਾ ਰਾਣੀ ,ਬਾਪੂ ਕਰਨੈਲ ਸਿੰਘ ਸੋਢੀ ਮਾਨ ਸਿੰਘ, ਚੇਅਰਮੈਨ ਪ੍ਰੇਮ ਸਿੰਘ ,ਸੁਖਚੈਨ ਸਿੰਘ ਕਲਰਕ ਦੁਆਰਾ ਹਾਜ਼ਰੀ ਭਰ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਹੈ।




