ਅਦਾਕਾਰਾ ਨੀਰੂ ਬਾਜਵਾ ਵੱਲੋਂ ਗ੍ਰੰਥੀ ਸਿੰਘਾਂ ਦੀ ਸੇਵਾ ਭੇਟਾ ਸ਼ੁਰੂ
ਹੰਭਲਾ ਫਾਉਂਡੇਸ਼ਨ ਰਾਹੀਂ ਕੀਤਾ ਸੀ ਗ੍ਰੰਥੀ ਸਿੰਘਾਂ ਨੂੰ ਤਨਖਾਹ ਦੇਣ ਦਾ ਵਾਅਦਾ

ਅਦਾਕਾਰਾ ਨੀਰੂ ਬਾਜਵਾ ਵੱਲੋਂ ਗ੍ਰੰਥੀ ਸਿੰਘਾਂ ਦੀ ਸੇਵਾ ਭੇਟਾ ਸ਼ੁਰੂ
-ਹੰਭਲਾ ਫਾਉਂਡੇਸ਼ਨ ਰਾਹੀਂ ਕੀਤਾ ਸੀ ਗ੍ਰੰਥੀ ਸਿੰਘਾਂ ਨੂੰ ਤਨਖਾਹ ਦੇਣ ਦਾ ਵਾਅਦਾ
ਫ਼ਿਰੋਜ਼ਪੁਰ 30 ਸਤੰਬਰ, 2025: ਹੁਸੈਨੀਵਾਲਾ ਦੇ ਨਾਲ ਲੱਗਦੇ 15 ਦੇ ਕਰੀਬ ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਹੰਭਲਾ ਫਾਊਂਡੇਸ਼ਨ ਰਾਹੀਂ ਕੀਤੇ ਤਨਖਾਹ ਦੇਣ ਦੇ ਐਲਾਨ ਤੋਂ ਬਾਅਦ ਅੱਜ ਅਦਾਕਾਰਾ ਨੀਰੂ ਬਾਜਵਾ ਦੀ ਟੀਮ ਗ੍ਰੰਥੀ ਸਿੰਘਾਂ ਨੂੰ ਪਹਿਲੀ ਤਨਖਾਹ ਦੇਣ ਵਾਸਤੇ ਪੁੱਜੀ।
ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਰੱਖੇ ਗਏ ਇੱਕ ਸਾਦੇ ਪ੍ਰੋਗਰਾਮ ਵਿੱਚ ਸਰਹੱਦੀ ਪਿੰਡਾਂ ਦੇ 13 ਦੇ ਕਰੀਬ ਗ੍ਰੰਥੀ ਸਿੰਘ ਪੁੱਜੇ। ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਜਦਕਿ ਨੀਰੂ ਬਾਜਵਾ ਵੱਲੋਂ ਮੁੰਬਈ ਤੋਂ ਸੰਤੋਸ਼ ਸੁਭਾਸ਼ ਥਿੱਟੇ, ਹੰਭਲਾ ਫਾਊਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਕੰਵਲਜੀਤ ਕੌਰ ਰਿਸ਼ੀ ਰਾਹੀਂ, ਅਰਸ਼ਦੀਪ ਢਿੱਲੋਂ ਹਾਜ਼ਰ ਸਨ।
ਹੰਭਲਾ ਫ਼ਾਉਂਡੇਸ਼ਨ ਦੇ ਸੇਵਾਦਾਰਾਂ ਨੇ ਦੱਸਿਆ ਕਿ ਸੰਸਥਾ ਰਾਹੀਂ ਨੀਰੂ ਬਾਜਵਾ ਵੱਲੋਂ ਜਿਥੇ 15 ਪਿੰਡਾਂ ਦੇ ਬੱਚਿਆਂ ਦੀਆਂ ਸਕੂਲ ਬੋਰਡ ਪ੍ਰੀਖਿਆਵਾਂ ਦੀ ਫੀਸ ਭਰੀ ਹੈ ਓਥੇ ਹੀ ਅੱਜ ਓਹਨਾ ਵੱਲੋਂ ਕੀਤੇ ਗਏ ਵਾਧੇ ਮੁਤਾਬਿਕ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਗੁਰੂ ਦੁਆਰਿਆਂ ਵਿਚ ਸੇਵਾ ਨਿਭਾ ਰਹੇ ਗ੍ਰੰਥੀ ਸਿੰਘਾਂ ਨੂੰ ਪਹਿਲੀ ਸੇਵਾ ਭੇਟਾ ਜਾਰੀ ਕੀਤੀ ਹੈ। ਇਹ ਛੇ ਮਹੀਨਿਆਂ ਤੱਕ ਜਾਰੀ ਰਹੇਗੀ।
ਇਸ ਮੌਕੇ ਗ੍ਰੰਥੀ ਸਿੰਘਾਂ ਨੂੰ ਸੇਵਾ ਭੇਟਾ ਪ੍ਰਦਾਨ ਕਰਦਿਆਂ ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੰਭਲਾ ਫਾਊਂਡੇਸ਼ਨ ਇਲਾਕੇ ਵਿਚ ਚੰਗਾ ਕੰਮ ਕਰ ਰਹੀ ਹੈ। ਤਾਲਮੇਲ ਬਣਾ ਕੇ ਲੋੜਵੰਦਾਂ ਤੱਕ ਪੁੱਜਣ ਵਿਚ ਸੰਸਥਾ ਅਹਿਮ ਰੋਲ ਅਦਾ ਕਰ ਰਹੀ ਹੈ। ਓਹਨਾ ਕਿਹਾ ਕਿ ਇਸ ਵਾਰ ਲੋਕਾਂ ਦਾ ਮੁੜ ਵਸੇਬੇ ਲਈ ਵੀ ਆਪਣੇ ਭੈਣਾਂ ਭਰਾਵਾਂ ਨਾਲ ਖੜ੍ਹਨਾ ਵੱਡੀ ਅਤੇ ਚੰਗੀ ਗੱਲ ਹੈ।
ਗ੍ਰੰਥੀ ਸਿੰਘਾਂ ਨੇ ਟੀਮ ਨੀਰੂ ਬਾਜਵਾ ਅਤੇ ਹੰਭਲਾ ਫਾਊਂਡੇਸ਼ਨ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸੋਨਾ ਸਿੰਘ, ਬਲਵਿੰਦਰ ਬੱਬੂ, ਅਸ਼ੋਕ ਵਿਲਸਾਰਾ, ਲਵਿਸ਼, ਪਰਮਿੰਦਰ ਸਿੰਘ, ਗੁਰਦੇਵ ਸਿੰਘ ਕਾਕਾ ਆਦਿ ਹਾਜ਼ਰ ਸਨ।





