Ferozepur News

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਨੇ ਭਰੀਆਂ ਸਰਹੱਦੀ ਸਕੂਲਾਂ ਦੀਆਂ ਬੋਰਡ ਪ੍ਰੀਖਿਆ ਫੀਸਾਂ

ਸਰਕਾਰੀ ਸਕੂਲ ਗੱਟੀ ਰਾਜੋ ਕੇ, ਸਰਕਾਰੀ ਸਕੂਲ ਖੁੰਦਰ ਗੱਟੀ, ਐਸ ਬੀ ਐੱਸ ਮਾਡਲ ਸਕੂਲ ਭਾਨੇ ਵਾਲਾ, ਕੇ ਆਰ ਸਕਲ ਹਜ਼ਾਰਾ ਸਿੰਘ ਵਾਲਾ

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਨੇ ਭਰੀਆਂ ਸਰਹੱਦੀ ਸਕੂਲਾਂ ਦੀਆਂ ਬੋਰਡ ਪ੍ਰੀਖਿਆ ਫੀਸਾਂ

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਨੇ ਭਰੀਆਂ ਸਰਹੱਦੀ ਸਕੂਲਾਂ ਦੀਆਂ ਬੋਰਡ ਪ੍ਰੀਖਿਆ ਫੀਸਾਂ

ਸਰਕਾਰੀ ਸਕੂਲ ਗੱਟੀ ਰਾਜੋ ਕੇ, ਸਰਕਾਰੀ ਸਕੂਲ ਖੁੰਦਰ ਗੱਟੀ, ਐਸ ਬੀ ਐੱਸ ਮਾਡਲ ਸਕੂਲ ਭਾਨੇ ਵਾਲਾ, ਕੇ ਆਰ ਸਕਲ ਹਜ਼ਾਰਾ ਸਿੰਘ ਵਾਲਾ

ਫ਼ਿਰੋਜ਼ਪੁਰ 29 ਸਤੰਬਰ, 2025: ਹੜ੍ਹਾਂ ਦੀ ਮਾਰ ਹੇਠ ਆਏ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡਾਂ ਵਿਚ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਅਤੇ ਹੋਰ ਸਮਾਜ ਸੇਵੀਆਂ ਨੂੰ ਨਾਲ ਜੋੜ ਕੇ ਫ਼ਸਲਾਂ ਨੂੰ ਵਾਹੁਣ, ਪਸ਼ੂਆਂ ਲਈ ਚਾਰਾ, ਦਵਾਈਆਂ ਅਤੇ ਰਾਸ਼ਨ ਆਦਿ ਦੀ ਮਦਦ ਕਰਨ ਲਈ ਯਤਨਸ਼ੀਲ ਹੈ।
ਉੱਘੀ ਅਦਾਕਾਰਾ ਨੀਰੂ ਬਾਜਵਾ ਵੱਲੋਂ ਪਿਛਲੇ ਦਿਨੀਂ ਹੰਭਲਾ ਫਾਊਂਡੇਸ਼ਨ ਰਾਹੀਂ ਇਲਾਕੇ ਦੇ ਸਕੂਲਾਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਦੇਣ ਦੇ ਕੀਤੇ ਵਾਅਦੇ ਨੂੰ ਅੱਜ ਓਹਨਾ ਦੀ ਟੀਮ ਵੱਲੋਂ ਪੂਰਾ ਕੀਤਾ ਗਿਆ ਹੈ। ਪਿੰਡ ਗੱਟੀ ਰਾਜੋ ਕੇ ਵਿਖੇ ਰੱਖੇ ਇੱਕ ਸਮਾਗਮ ਵਿੱਚ ਡਿਪਟੀ ਡੀ ਓ ਸਤਿੰਦਰ ਸਿੰਘ, ਸੰਤੋਸ਼ ਥਿੱਟੇ, ਇੰਦਰਜੀਤ ਨਿੱਕੂ, ਡਾਕਟਰ ਸੁਰਜੀਤ ਸਿੰਘ ਸਿੱਧੂ, ਜਗਦੀਪ ਵੜਿੰਗ, ਗਾਮਾ ਸਿੱਧੂ, ਉੱਘੇ ਡਾਇਰੈਕਟਰ ਜਤਿੰਦਰ ਮੌਹਰ, ਸੰਧੂ ਸੁਰਜੀਤ, ਪੀ ਕੇ, ਤਰਲੋਚਨ ਮੁਸਾਫ਼ਿਰ, ਕੰਵਲਜੀਤ ਕੌਰ, ਰਿਸ਼ੀ ਰਾਹੀਂ, ਅਰਸ਼ਦੀਪ ਢਿੱਲੋਂ ਆਦਿ ਹਾਜ਼ਰ ਹੋਏ। ਸਮਾਗਮ ਵਿੱਚ ਪਿੰਡ ਗੱਟੀ ਰਾਜੋ ਕੇ, ਖੁੰਦਰ ਗੱਟੀ, ਭਾਨੇ ਵਾਲਾ ਅਤੇ ਹਜ਼ਾਰਾ ਸਿੰਘ ਵਾਲਾ ਸਕੂਲਾਂ ਵਿਚ ਪੜ੍ਹਦੇ ਸਾਰੇ ਬੱਚਿਆਂ ਦੀ ਪ੍ਰੀਖਿਆ ਦੀ ਫੀਸ ਅਦਾ ਕੀਤੀ ਗਈ। ਨੀਰੂ ਬਾਜਵਾ ਵੱਲੋਂ ਪੁੱਜੇ ਸੰਤੋਸ਼ ਥਿੱਟੇ ਨੇ ਕਿਹਾ ਕਿ ਓਹਨਾ ਦੀ ਟੀਮ ਇਹਨਾ ਅਗਾਂਹ ਵੀ ਬੱਚਿਆਂ ਲਈ ਹਰ ਸੰਭਵ ਮਦਦ ਲਈ ਤਿਆਰ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਅਸੀਂ ਹੰਭਲਾ ਫਾਉਂਡੇਸ਼ਨ ਦੇ ਧੰਨਵਾਦੀ ਹਾਂ ਜੋ ਇਲਾਕੇ ਵਿਚ ਸੇਵਾ ਨਿਭਾ ਰਹੀ ਹੈ।
ਹੰਭਲਾ ਫਾਉਂਡੇਸ਼ਨ ਦੇ ਸੇਵਾਦਾਰਾਂ ਨੇ ਕਿਹਾ ਕਿ ਉਹ ਇਸ ਇਲਾਕੇ ਵਿਚ ਖ਼ਰਾਬ ਹੋਈਆਂ ਫ਼ਸਲਾਂ ਦੇ ਹੱਲ ਲਈ ਹਰ ਤਰਾਂ ਨਾਲ ਖੜ੍ਹੇ ਹਨ ਅਤੇ ਸਰਵੇ ਕਰਕੇ ਹੋਰ ਸੰਸਥਾਵਾਂ ਨੂੰ ਨਾਲ ਗੱਲਬਾਤ ਕਰ ਰਹੇ ਹਨ ਅਤੇ ਹੜ੍ਹ ਪੀੜ੍ਹਤਾਂ ਦੇ ਮੁੜ੍ਹ ਵਸੇਬੇ ਲਈ ਦਿਨ ਰਾਤ ਇੱਕ ਕਰਨਗੇ।

 

Related Articles

Leave a Reply

Your email address will not be published. Required fields are marked *

Back to top button