ਫਿਰੋਜ਼ਪੁਰ ਦੀ ਧੀ ਦਿਲਨਾਜ਼ਪ੍ਰੀਤ ਕੌਰ ਨੇ ਜੂਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ

ਫਿਰੋਜ਼ਪੁਰ ਦੀ ਧੀ ਦਿਲਨਾਜ਼ਪ੍ਰੀਤ ਕੌਰ ਨੇ ਜੂਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ
ਫਿਰੋਜ਼ਪੁਰ, 27-09-2025: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਖੇ ਹੋਈ ਰਾਸ਼ਟਰੀ ਜੂਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ ਤਕਰੀਬਨ 26 ਟੀਮਾਂ ਨੇ ਹਿੱਸਾ ਲਿਆ।
ਇਸ ਮੁਕਾਬਲੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੀ ਹੋਣਹਾਰ ਖਿਡਾਰਨ ਦਿਲਨਾਜ਼ਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ (Bronze Medal) ਜਿੱਤ ਕੇ ਸੂਬੇ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਉਪਲਬਧੀ ਨਾ ਸਿਰਫ਼ ਪੰਜਾਬ ਲਈ, ਸਗੋਂ ਸਮੂਹ ਫਿਰੋਜ਼ਪੁਰ ਨਿਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ। ਦਿਲਨਾਜ਼ਪ੍ਰੀਤ ਕੌਰ ਦੀ ਇਸ ਜਿੱਤ ਨੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।
ਫਿਰੋਜ਼ਪੁਰ ਪਹੁੰਚਣ ਤੇ ਜ਼ਿਲ੍ਾ ਕਿਕ ਬਾਕਸਿੰਗ ਐਸੋਸੀਏਸ਼ਨ ਫਿਰੋਜਪੁਰ ਦੇ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜੀ ਰਿਟਾਇਰਡ ਡਿਪਟੀ ਡਾਇਰੈਕਟਰ ਸਪੋਰਟਸ ਜ਼ਿਲਾ ਖੇਡ ਅਫਸਰ ਗੁਰਦੀਪ ਸਿੰਘ ਪੰਜਾਬ ਤੇ ਸੈਕਟਰੀ ਗੁਰਵੀਰ ਸਿੰਘ ਵਾਈਸ ਪ੍ਰਧਾਨ ਸ੍ਰੀ ਅਸ਼ੋਕ ਬੈਲ ਜੀ ਰਿਟਾਇਰਡ ਰੈਡ ਕਰੋਸ ਸੈਕਟਰੀ ਕੋਚ ਰੁਸਤਮ ਪ੍ਰੀਤ ਸਿੰਘ ਸਵਰਨ ਸਿੰਘ ਤਜਿੰਦਰ ਸਿੰਘ ਤੇ ਦੇਸ਼ ਸਮਾਜ ਕਾਲਜ ਦੇ ਸਪੋਰਟਸ ਹੈਂਡ ਪਵਲਵਿੰਦਰ ਸਿੰਘ ਪਾਲੀ ਭਰਵਾਂ ਸਵਾਗਤ ਕੀਤਾ ਗਿਆ ਬੱਚੇ ਨੂੰ ਤੇ ਮਾਪਿਆਂ ਨੂੰ ਵਧਾਈ ਦਿੱਤੀ





