Ferozepur News

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵੀ ਸ਼ਹੀਦੀ ਦਿਹਾੜਾ ਦੀਨਾ ਕਾਗੜ ਮਨਾਇਆ ਜਾਵੇਗਾ:- ਭੁੱਲਰ/ਦਿਉਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵੀ ਸ਼ਹੀਦੀ ਦਿਹਾੜਾ ਦੀਨਾ ਕਾਗੜ ਮਨਾਇਆ ਜਾਵੇਗਾ:- ਭੁੱਲਰ/ਦਿਉਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵੀ ਸ਼ਹੀਦੀ ਦਿਹਾੜਾ ਦੀਨਾ ਕਾਗੜ ਮਨਾਇਆ ਜਾਵੇਗਾ:- ਭੁੱਲਰ/ਦਿਉਲ

ਫਿਰੋਜ਼ਪੁਰ,  ਸਤੰਬਰ 24, 2025: ਅੱਜ ਇੱਕ ਪ੍ਰੈਸ ਨੋਟ ਰਾਹੀ ਗੁਰਚਰਨ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਫਿਰੋਜ਼ਪੁਰ & ਪੀ ਏ ਸੀ ਮੈਬਰ ਅਤੇ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਾਝੇ ਬਿਆਨ ਵਿੱਚ ਕਿਹਾ ਕਿ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ 23 ਨਵੰਬਰ 2025 ਨੂੰ ਗੁਰਦੁਆਰਾ ਜਫਰਨਾਮਾ ਸਾਹਿਬ ਲੋਹਗੜ੍ਹ( ਦੀਨਾ ਕਾਂਗੜ) ਦੀ ਚਰਨ ਸੋਹ ਧਰਤੀ ਵਿਖੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਧਿਰਾਂ ਅਤੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਬਸਿੰਦਿਆਂ ਦੇ ਆਗੂ ਜਿੰਨਾਂ ਤੇ ਜਬਰ ਤੇ ਜ਼ੁਲਮ ਹੋ ਰਿਹਾ ਹੈ ਅਤੇ ਬੁਧੀਜੀਵੀ ਜੋ ਗੁਰੂ ਸਾਹਿਬ ਦੇ ਫਲਸਫ਼ੇ ਨਾਲ ਸਹਿਮਤ ਹਨ ਨੂੰ ਨਾਲ ਲੈ ਕੇ ਵੱਡਾ ਇਕੱਠ ਕਰਕੇ ਮਨਾਇਆ ਜਾਵੇਗਾ ।

ਜਿਸ ਵਿੱਚ ਮਨੁੱਖਤਾ ਦੇ ਰਖਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਨਸਾਨੀਅਤ ਦੇ ਹਿੱਤ ਵਿੱਚ ਦਿੱਤੀ ਕੁਰਬਾਨੀ ਸਬੰਧੀ ਵਰਲਡ ਵਿੱਚ ਦੁਨੀਆਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਪਰਾਲਾ ਕੀਤਾ ਜਾਵੇਗਾ । ਘੱਟ ਗਿਣਤੀਆਂ ਤੇ ਹੁੰਦੇ ਜਬਰ ਜ਼ੁਲਮ ਅਤੇ ਇਨਸਾਨੀਅਤ ਦੇ ਕਾਤਲਾਂ ਅਤੇ ਮਜ਼ਲੂਮਾਂ ਤੇ ਜਬਰ ਜ਼ੁਲਮ ਕਰਨ ਵਾਲੇ ਦੋਗਲਿਆ ਦੇ ਚੇਹਰੇ ਤੋ ਨਕਾਬ ਹਟਾ ਕੇ ਸਾਰੀ ਦੁਨੀਆਂ ਵਿੱਚ ਉਹਨਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਜਾਵੇਗਾ ।

ਜੇਹੜੀ ਕੋਮ ਨੂੰ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦੇ ਕੇ ਬਚਾਇਆ ਹੋਵੇ ਉਹ ਕੋਮ ਗੁਰੂ ਸਾਹਿਬ ਦੇ ਸਿਧਾਤਾਂ ਤੇ ਚੱਲਣ ਵਾਲੀ ਕੋਮ ਤੇ ਜਬਰਜ਼ੁਲਮ ਅਤੇ ਤਸ਼ੱਦਦ,ਅਤਿਆਚਾਰ ਕਰਕੇ ਖ਼ਤਮ ਕਰਨ ਤੇ ਤੁਰੀ ਹੋਵੇ ਉਸ ਨੂੰ ਗੁਰੂ ਸਾਹਿਬ ਦੇ ਸਿਧਾਤਾਂ ਮੁਤਾਬਕ ਲਿਖਤ ਕਰਕੇ ਬੁਧੀਜੀਵੀਆਂ ਨੂੰ ਦਿੱਲੀ ਦੇ ਦਰਬਾਰੀਆਂ ਕੋਲ ਦੇਣ ਲਈ ਭੇਜਿਆ ਜਾਵੇਗਾ ਤਾਂ ਕਿ ਔਰਗਜੇਬ ਦੀਆਂ ਨੀਤੀਆਂ ਤੇ ਚੱਲਣਾ ਬੰਦ ਕਰੇ। ਇਨਸਾਨੀਅਤ ਦੇ ਭਲਾ ਚਾਹੁਣੇ ਵਾਲੇ ਸਬ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਿ 23 ਨਵੰਬਰ 2025 ਨੂੰ ਨਜਦੀਕ ਗੁਰਦੁਆਰਾ ਜਫਰਨਾਮਾ ਲੋਹਗੜ੍ਹ (ਦੀਨਾ ਕਾਂਗੜ) ਦੁਨੀਆਂ ਦੇ ਪਹਿਲੇ ਮੁਨੱਖਤਾ ਦੇ ਰਖਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਆਪੋ ਆਪਣੇ ਸਾਧਨਾਂ ਰਾਹੀ ਸਾਰੇ ਕੰਮ ਛੱਡ ਕੇ ਉਥੇ ਹਾਜਰੀ ਲਵਾਈਏ।

ਇਸ ਸਮੇ ਹਾਜਰ ਜਤਿੰਦਰ ਸਿੰਘ ਥਿੰਦ ਮੀਤ ਪਰਧਾਨ ਯੂਥ ਵਿੰਗ ਅਤੇ ਜਗਜੀਤ ਸਿੰਘ ਤਾਲਮੇਲ ਸਕੱਤਰ ਯੂਥ ,ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫਿਰੋਜ਼ਪੁਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਇਸ ਦਿਹਾੜੇ ਤੇ ਸੰਗਤਾਂ ਨੂੰ ਵੱਧ ਤੋ ਵੱਧ ਸੰਗਤ ਲਿਜਾਣ ਦੀ ਬੇਨਤੀ ਕੀਤੀ ।

Related Articles

Leave a Reply

Your email address will not be published. Required fields are marked *

Back to top button