Ferozepur News
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਿਆ ਗਿਆ ਨੈਤਿਕ ਸਿੱਖਿਆ ਇਮਤਿਹਾਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਿਆ ਗਿਆ ਨੈਤਿਕ ਸਿੱਖਿਆ ਇਮਤਿਹਾਨ

ਫ਼ਿਰੋਜ਼ਪੁਰ 22 ਅਗਸਤ, 2025: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਨ ਹਿੱਤ ਅਨੇਕਾਂ ਹੀ ਕਾਰਜ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਨੈਤਿਕ ਸਿੱਖਿਆ ਇਮਤਿਹਾਨ ਹੈ ਜੋ ਕਿ ਅੱਜ ਪੂਰੇ ਦੇਸ਼ ਦੇ ਵੱਖ-ਵੱਖ ਸਕੂਲਾਂ ਵਿੱਚ ਲਿਆ ਗਿਆ। ਅੱਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਸ਼ੇਰ ਖਾਂ ਵੱਲੋਂ ਵੀ ਆਪਣੇ ਅਧੀਨ ਆਉਂਦੇ ਲਗਭਗ 25 ਸਕੂਲਾਂ ਵਿੱਚ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ ।
ਜਿਸ ਵਿੱਚ 1100 ਦੇ ਕਰੀਬ ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤਰ ਸਕੱਤਰ ਰੇਸ਼ਮ ਸਿੰਘ ਸ਼ੇਰਖਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਵਿੱਚੋਂ ਜਿਹੜੇ ਬੱਚੇ ਅੱਵਲ ਰਹਿਣਗੇ ਉਹਨਾਂ ਨੂੰ ਨਗਦ ਇਨਾਮ, ਸ਼ੀਲਡਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਿਦਿਆਰਥੀ ਕੋਆਰਡੀਨੇਟਰ ਸਰਦਾਰ ਇੰਦਰਜੀਤ ਸਿੰਘ ਖਾਲਸਾ ਤੇ ਡਾਕਟਰ ਗੁਰਦੀਪ ਸਿੰਘ ਨੇ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਪ੍ਰਿੰਸੀਪਲ ਸਾਹਿਬਾਨ ,ਮੁੱਖ ਅਧਿਆਪਕ, ਅਧਿਆਪਕ ਸਾਹਿਬਾਨ ਤੇ ਸੇਵਾਦਾਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹ ਅੱਗੇ ਤੋਂ ਵੀ ਅਜਿਹੇ ਕਾਰਜ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।
ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਬਾਪੂ ਆਤਮਾ ਸਿੰਘ, ਸਰਦਾਰ ਟਹਿਲ ਸਿੰਘ, ਗੁਰਨਾਮ ਸਿੰਘ ਗੋੜੀਆਂ, ਸੁਖਵਿੰਦਰ ਸਿੰਘ ,ਸੁਖਧੀਰ ਸਿੰਘ, ਗੁਰਮੀਤ ਸਿੰਘ ਗਡੋਡੂ ,ਅਮਰੀਕ ਸਿੰਘ ਬਸਤੀ ਕਰਤਾਰਪੁਰ ,ਅਰਪਨਪ੍ਰੀਤ ਸਿੰਘ, ਮਾਸਟਰ ਮਲਕੀਤ ਸਿੰਘ ,ਬਲਦੇਵ ਸਿੰਘ, ਨਿਸਾਨ ਸਿੰਘ ਚੰਗਾਲੀ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਜਸਵਿੰਦਰਪਾਲ ਸਿੰਘ ,ਅਮਨਦੀਪ ਸਿੰਘ,ਅਵਤਾਰ ਸਿੰਘ ਸ਼ਾਹਦੀਨ ਵਾਲਾ, ਸਟੇਟ ਐਵਾਰਡੀ ਰਵੀਇੰਦਰ ਸਿੰਘ, ਸਟੇਟ ਐਵਾਰਡੀ ਰਜਿੰਦਰ ਸਿੰਘ ਰਾਜਾ, ਤਲਵਿੰਦਰ ਸਿੰਘ ਖਾਲਸਾ, ਸੁਖਬਾਜ ਸ਼ਾਹਦੀਨ ਵਾਲਾ ,ਮੈਡਮ ਗੁਣਵੰਤ ਕੌਰ ਸੈਂਟਰ ਮੁੱਖੀ ,ਅਮਨਦੀਪ ਕੌਰ ਭਾਂਗਰ, ਰਣਜੀਤ ਕੌਰ ਬਸਤੀ ਬੇਲਾ ਸਿੰਘ ਵਾਲੀ, ਮਨਦੀਪ ਕੌਰ ਸੇਰਖਾ,ਨੇਹਾ ਨੇ ਆਪਣੀ ਭੂਮਿਕਾ ਨਿਭਾਈ।





