Ferozepur News
ਫਿਰੋਜ਼ਪੁਰ ਵਿੱਚ ਆਯੂਸ਼ ਮੈਡੀਕਲ ਕੈਂਪਾਂ ਤੋਂ 4,000 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ
ਗੁਰਦੁਆਰਾ ਬਾਬਾ ਬਾਠਾਂ ਵਾਲਾ, ਮੱਖੂ ਵਿਖੇ 10ਵਾਂ ਕੈਂਪ ਲਗਾਇਆ ਗਿਆ-490 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ

ਫਿਰੋਜ਼ਪੁਰ ਵਿੱਚ ਆਯੂਸ਼ ਮੈਡੀਕਲ ਕੈਂਪਾਂ ਤੋਂ 4,000 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆਗੁਰਦੁਆਰਾ ਬਾਬਾ ਬਾਠਾਂ ਵਾਲਾ, ਮੱਖੂ ਵਿਖੇ 10ਵਾਂ ਕੈਂਪ ਲਗਾਇਆ ਗਿਆ-490 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ
ਮੱਖੂ/ ਫ਼ਿਰੋਜ਼ਪੁਰ, 19 ਅਗਸਤ, 2025: ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਅਸਾਦ ਦੀ ਯੋਗ ਅਗਵਾਈ ਹੇਠ ਦੱਸਵਾਂ ਆਯੂਸ਼ ਕੈਂਪ, ਗੁਰੁਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 490 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ 29 ਜੁਲਾਈ ਤੋਂ ਸ਼ੁਰੂ ਹੋਏ ਇਨ੍ਹਾਂ ਆਯੂਸ਼ ਮੈਡੀਕਲ ਕੈਂਪਾਂ ਵਿੱਚ ਹੁਣ ਤੱਕ 4150 ਦੇ ਕਰੀਬ ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ ਹੈ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵੱਲੋਂ ਡਾਕਟਰ ਪ੍ਰਵੀਨ ਰਾਣਾ , ਡਾਕਟਰ ਸੁਮਿਤ ਮੋਂਗਾ , ਡਾਕਟਰ ਸੁਮਨ ਧੰਜੂ ,ਰੂਥ ਉਪਵੈਦ, ਵਿਸ਼ਾਲ , ਬਲਵਿੰਦਰ ਸਿੰਘ, ਤਰਸੇਮ ਸਿੰਘ ਯੋਗਾ ਇੰਸਟਰਕਟਰ ਅਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ , ਵਿਜੈ ਕੁਮਾਰ, ਗੁਰਵਿੰਦਰ ਸਿੰਘ, ਡਿਸਪੈਸਰ ਨੇ ਡਿਊਟੀ ਨਿਭਾਈ ।





