ਇੰਡੀਆ ਸਕਿੱਲ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਸੁਨਹਿਰੀ ਮੌਕਾ-ਨੈਸ਼ਨਲ ਪੱਧਰ ਤੇ ਜਿੱਤਣ ਵਾਲੇ ਵਿਜੇਤਾਵਾਂ ਨੂੰ ਸ਼ੰਗਾਈ (ਚੀਨ) ਵਿਖੇ ਆਪਣਾ ਹੁਨਰ ਦਿਖਾਣ ਦਾ ਮਿਲ ਸਕਦਾ ਹੈ ਮੌਕਾ
ਇੰਡੀਆ ਸਕਿੱਲ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਸੁਨਹਿਰੀ ਮੌਕਾ
ਨੈਸ਼ਨਲ ਪੱਧਰ ਤੇ ਜਿੱਤਣ ਵਾਲੇ ਵਿਜੇਤਾਵਾਂ ਨੂੰ ਸ਼ੰਗਾਈ (ਚੀਨ) ਵਿਖੇ ਆਪਣਾ ਹੁਨਰ ਦਿਖਾਣ ਦਾ ਮਿਲ ਸਕਦਾ ਹੈ ਮੌਕਾ

ਫਿਰੋਜ਼ਪੁਰ, 13 ਅਗਸਤ, 2025: ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਸ਼ੰਗਾਈ (ਚੀਨ) ਵਿਚ ਹੋਣ ਵਾਲੇ ਅੰਤਰਰਾਸ਼ਟਰੀ ਵਿਸ਼ਵ ਹੁਨਰ 2025 ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਏ.ਡੀ.ਸੀ. ( ਵਿਕਾਸ ) ਡਾ.ਨਿਧੀ ਕੁਮੁਦ ਨੇ ਦਸਿਆ ਕਿ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਉਹਨਾਂ ਦੀ ਜਾਂਚ ਕਰਨਾ ਹੈ | ਇਹ ਮੁਕਾਬਲੇ ਚਾਰ ਪੱਧਰ ਜ਼ਿਲ੍ਹਾ , ਰਾਜ, ਖੇਤਰੀ ਅਤੇ ਰਾਸ਼ਟਰੀ ਪੱਧਰ ਤੇ ਕਰਵਾਏ ਜਾਣਗੇ | ਰਾਸ਼ਟਰੀ ਪੱਧਰ ਤੇ ਜੇਤੂ ਸ਼ੰਗਾਈ ,ਚੀਨ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ | ਇਹ ਮੁਕਾਬਲੇ ਕੁਲ 63 ਟ੍ਰੇਡ ਲਈ ਆਯੋਜਿਤ ਕੀਤੇ ਜਾਣਗੇ|
ਉਹਨਾਂ ਦੱਸਿਆ ਕਿ ਹੁਨਰ ਮੁਕਾਬਲੇ ਦੀਆ ਤਾਰੀਖਾਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ | ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਉਮੀਦਵਾਰਾਂ ਦਾ ਜਨਮ 1 ਜਨਵਰੀ , 2004 ਨੂੰ ਜਾਂ ਉਸ ਤੋਂ ਬਾਅਦ ਹੋਣਾ ਲਾਜਮੀ ਹੈ ,ਜਿਲਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ http://www.skillindiadigital.gov.in ਤੇ ਅਪਲਾਈ ਕਰ ਸਕਦੇ ਹਨ | ਰੇਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 30-9-2025 ਹੈ |ਉਹਨਾਂ ਹੁਨਰਮੰਦ ਨੌਜਵਾਨਾਂ ,ਆਈ .ਟੀ .ਆਈ , ਪੋਲੀਟੈਕਨਿਕ ਕਾਲਜਾਂ , ਪ੍ਰਾਈਵੇਟ ਕਾਲਜਾਂ, ਯੂਨਿਰਸਿਟੀਜ਼, ਸਕੂਲ ਦੇ ਮੁਖੀਆ ਨੂੰ ਕਿਹਾ ਕਿ ਉਹ ਇਸ ਸਬੰਧੀ ਵੱਧ ਤੋਂ ਵੱਧ ਸਿਖਿਆਰਥੀਆਂ ਕੋਲ ਰੇਜਿਸਟ੍ਰੇਸ਼ਨ ਕਰਵਉਣ ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ | ਵਧੇਰੇ ਜਾਣਕਾਰੀ ਲਈ http://www.skillindiadigital.gov.ਇਨ ਤੇ ਜਾ ਕੇ ਸਰੋਤ ਟੈਬ ਦੀ ਪਾਲਣਾ ਕਰ ਸਕਦੇ ਹੋ , ਇਸ ਤੋਂ ਇਲਾਵਾ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਚ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਮਨਜੀਤ ਕੌਰ ਅਤੇ ਸਰਬਜੀਤ ਸਿੰਘ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।





