Ferozepur News

ਆਰਐਸਐਸ ਆਗੂ ਬਲਦੇਵ ਅਰੋੜਾ ਦੇ ਘਰ ਆਉਣਗੇ ਭਾਜਪਾ ਪ੍ਰਧਾਨ ਸੁਨੀਲ ਜਾਖੜ

ਮੰਗਲਵਾਰ ਨੂੰ ਫਿਰੋਜ਼ਪੁਰ ਆਉਣਗੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ

ਆਰਐਸਐਸ ਆਗੂ ਬਲਦੇਵ ਅਰੋੜਾ ਦੇ ਘਰ ਆਉਣਗੇ ਭਾਜਪਾ ਪ੍ਰਧਾਨ ਸੁਨੀਲ ਜਾਖੜ

ਮੰਗਲਵਾਰ ਨੂੰ ਫਿਰੋਜ਼ਪੁਰ ਆਉਣਗੇ ਭਾਜਪਾ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ

ਆਰਐਸਐਸ ਆਗੂ ਬਲਦੇਵ ਅਰੋੜਾ ਦੇ ਘਰ ਆਉਣਗੇ ਭਾਜਪਾ ਪ੍ਰਧਾਨ ਸੁਨੀਲ ਜਾਖੜ
ਫਿਰੋਜ਼ਪੁਰ; 17-11-2025: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਮੰਗਲਵਾਰ ਨੂੰ ਫਿਰੋਜ਼ਪੁਰ ਆਉਣਗੇ,ਜਿਥੇ ਉਹ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ‘ਕਾਕਾ ਕੰਬੋਜ਼’ ਅਤੇ ਫਿਰੋਜ਼ਪੁਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬੋਬੀ ਬਾਠ ਨੇ ਦੱਸਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਮੰਗਲਵਾਰ ਨੂੰ ਫਿਰੋਜ਼ਪੁਰ ਆਉਣਗੇ

ਉਨ੍ਹਾਂ ਦੱਸਿਆ ਕਿ ਸੁਨੀਲ ਜਾਖੜ ਨੇ ਪਹਿਲੋਂ ਵੀ ਟਵੀਟ ਕਰਕੇ ਜਿਥੇ ਪਰਿਵਾਰ ਨਾਲ ਸ਼ੋਕ ਜਤਾਇਆ ਸੀ,ਉਥੇ ਉਨ੍ਹਾ ਸੂਬਾ ਸਰਕਾਰ ਵਿਚ ਫੇਲ੍ਹ ਹੋ ਰਹੀ ‘ਲਾਅ ਐਂਡ ਆਰਡਰ’ ਦੇ ਹਲਾਤ ’ਤੇ ਵੀ ਚਿੰਤਾ ਜਤਾਈ ਸੀ। ਭਾਜਪਾ ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਗੈਂਗਸਟਰ ਇਸ ਕਦਰ ਹਾਵੀ ਹੋ ਗਏ ਹਨ ਕਿ ਸ਼ਰੇ ਬਜ਼ਾਰ ਘਰ ਜਾਂਦੇ ਇਕ ਸ਼ਰੀਫ ਆਦਮੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਜੇ ਨਵੀਨ ਅਰੋੜਾ ਜਿਹੇ ਸ਼ਰੀਫ ਅਤੇ ਨੇਕਦਿਲ ਇਨਸਾਨ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਆਮ ਲੋਕਾਂ ਦੀ ਜਿੰਦਗੀ ਕਿੰਨੀ ਕੁ ਸੁਰੱਖਿਅਤ ਹੈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਹਲਾਤ ਅਜਿਹੇ ਹੋ ਗਏ ਹਨ ਜੋ ਅੱਜ ਤੋਂ 20 –25 ਸਾਲ ਪਹਿਲੋਂ ਬਿਹਾਰ , ਯੂ ਪੀ ਆਦਿ ਰਾਜਾਂ ਵਿਚ ਹੁੰਦੇ ਸਨ। ਉਨ੍ਹਾਂ ਰਾਜਾਂ ਨੇ ਤਾਂ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾ ਲਈ ਹੈ,ਪਰ ਪੰਜਾਬ ਅੰਦਰ ਹਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button