ਲੈਬ ਸਮਾਰਟ- ਰਸਾਇਣਕ ਵਰਤੋਂ ਲਈ ਜ਼ਰੂਰੀ ਸੁਰੱਖਿਆ ਦਿਸ਼ਾ-ਨਿਰਦੇਸ਼ ਵਿਸ਼ੇ *ਤੇ ਵਰਕਸ਼ਾਪ ਦਾ ਆਯੋਜਨ

ਲੈਬ ਸਮਾਰਟ- ਰਸਾਇਣਕ ਵਰਤੋਂ ਲਈ ਜ਼ਰੂਰੀ ਸੁਰੱਖਿਆ ਦਿਸ਼ਾ-ਨਿਰਦੇਸ਼ ਵਿਸ਼ੇ *ਤੇ ਵਰਕਸ਼ਾਪ ਦਾ ਆਯੋਜਨ
ਫ਼ਿਰੋਜ਼ਪੁਰ, 29-7-2025; ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸਵਰਗਵਾਸੀ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਲਗਾਤਾਰ ਤਰੱਕੀ ਦੇ ਰਾਹ ਤੇ ਅਗਰਸਰ ਹੈ ਕਾਲਜ ਦੇ ਰਸਾਇਣ ਵਿਭਾਗ ਦੁਆਰਾ *ਲੈਬ ਸਮਾਰਟ* ਰਸਾਇਣ ਦੇ ਉਪਯੋਗਾਂ ਲਈ ਜ਼ਰੂਰੀ ਸੁਰੱਖਿਆ ਦਿਸ਼ਾ-ਨਿਰਦੇਸ਼ ਵਿਸ਼ੇ ਉੱਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਅਤੇ ਪ੍ਰਯੋਗਸ਼ਾਲਾ ਸਟਾਫ ਨੂੰ ਪ੍ਰਯੋਗਸ਼ਾਲਾ ਵਿੱਚ ਸੁਰੱਖਿਆ ਪ੍ਰਤੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਾ , ਵਿਦਿਆਰਥਣਾਂ ਨੂੰ ਪ੍ਰਭਾਵੀ ਸੁਰੱਖਿਆ ਪ੍ਰੋਟੋਕੋਲ ਅਤੇ ਸੁਰੱਖਿਆ ਨੀਤੀ ਨੂੰ ਸਾਂਝਾ ਕਰਨਾ ਸੀ।
ਪ੍ਰੋਗਰਾਮ ਕੌਆਰਡੀਨੇਟਰ ਮੈਡਮ ਨੇਹਾ ਗੁਪਤਾ ਨੇ ਪ੍ਰਯੋਗਸ਼ਾਲਾ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਦੀ ਲੋੜ ਨੂੰ ਮਜ਼ਬੂਤ ਕਰਨ ਲਈ ਕਾਰਜਸ਼ਾਲਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਰਸਾਇਣਕ ਪ੍ਰਯੋਗਾਂ ਵਿੱਚ ਕੁਝ ਅੰਤਰ-ਨਿਹਿਤ ਖਤਰੇ ਹੁੰਦੇ ਹਨ, ਸਾਵਧਾਨੀ ਨਾਲ ਯੋਜਨਾ, ਸਹੀ ਤਕਨੀਕ ਅਤੇ ਰੋਕਥਾਮ ਨੂੰ ਨਿਯੰਤਰਿਤ ਕੀਤਾ ਜਾਣਾ ਅਤਿ ਜਰੂਰੀ ਹੁੰਦਾ ਹੈ। ਉਹਨਾਂ ਪ੍ਰਯੋਗਸ਼ਾਲਾ ਦੇ ਦੌਰਾਨ ਉਹ ਸਹੀ ਸੁਰੱਖਿਆ ਉਪਕਰਨ ਜਿਵੇ ਕਿ ਅੱਖਾਂ ਦੇ ਨੁਕਸਾਨਦੇਹ ਰਸਾਇਣਾਂ ਤੋਂ ਬਚਣ ਲਈ ਸੇਫਟੀ (ਗੌਗਲਸ) ਚਸ਼ਮੇ, ਵੱਖ-ਵੱਖ ਤਰ੍ਹਾਂ ਦੇ ਰਸਾਇਣਾਂ ਦੇ ਸੰਪਰਕ ਤੋਂ ਹੱਥਾਂ ਦੀ ਸੁਰੱਖਿਆ ਲਈ ਦਸਤਾਨੇ, ਕੱਪੜੇ ਅਤੇ ਚਮੜੀ ਦੀ ਸੁਰੱਖਿਆ ਲਈ ਲੈਬ ਕੋਟ-ਏਪਰਨ, ਸਥਿਤੀ ਵਿੱਚ ਉਚਿਤ ਪ੍ਰਤੀਕਿਰਿਆ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ । ਉਨ੍ਹਾਂ ਨੂੰ ਸੰਭਾਵਿਤ ਖ਼ਤਰੇ ਦੀ ਪਛਾਣ ਬਾਰੇ ਜਾਣਕਾਰੀ ਮਹੁੱਈਆ ਕਰਵਾਈ । ਪ੍ਰਮੁੱਖ ਸਿਧਾਂਤਾਂ ਬਾਰੇ ਦੱਸਦਿਆ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ ਕਿ ਪ੍ਰਯੋਗਸ਼ਾਲਾ ਵਿੱਚ ਸੁਰੱਖਿਆ ਇੱਕ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਲਈ ਨਿਰੰਤਰਤਾ ਅਤੇ ਮਜ਼ਬੂਤੀ ਪ੍ਰਦਾਨ ਕਰਨੀ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਿਭਾਗ ਦੇ ਮੁਖੀ ਮੈਡਮ ਨੇਹਾ ਗੁਪਤਾ, ਅਸਿਸਟੈਂਟ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ।





