Ferozepur News

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ SE ਦਫ਼ਤਰ ਧਰਨਾ ਦੇ ਕੇ ਬਿਜਲੀ ਦਾ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਐਲਾਨ

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ SE ਦਫ਼ਤਰ ਧਰਨਾ ਦੇ ਕੇ ਬਿਜਲੀ ਦਾ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਐਲਾਨ

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ SE ਦਫ਼ਤਰ ਧਰਨਾ ਦੇ ਕੇ ਬਿਜਲੀ ਦਾ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਐਲਾਨ
ਫਿਰੋਜ਼ਪੁਰ, ਜੁਲਾਈ 14, 2025: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਮੀਟਰਾਂ ਨੂੰ ਨਾ ਲੱਗਣ ਦੇਣ ਦੇ ਤਹਿਤ ਕੀਤੇ ਐਲਾਨ ਮੁਤਾਬਕ ਫਿਰੋਜ਼ਪੁਰ ਦੇ ਐੱਸ ਈ ਦੇ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ।

ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਨਸੂਨ ਸੈਸ਼ਨ ਦੌਰਾਨ ਬਿਜਲੀ ਸੋਧ ਬਿਲ 2025 ਲਿਆਉਣ ਦੀ ਤਿਆਰੀ ਹੈ , ਖਪਤਕਾਰਾਂ ਪੱਖੀ 1948 ਐਕਟ ਤਹਿਤ ਬਿਜਲੀ ਵਿਚੋਂ 3% ਮੁਨਾਫਾ ਕਮਾਉਣ ਤੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਦੇਣ ਤਹਿਤ ਬਿਜਲੀ ਬੋਰਡ ਵਿੱਚ 1 ਲੱਖ 35-40 ਦੇ ਕਰੀਬ ਮੁਲਾਜ਼ਮ ਸਨ, ਇਸ ਐਕਟ ਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਪੱਖੀ 2003 ਲਿਆਂਦਾ ਗਿਆ ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ 16% ਦੇ ਹਿਸਾਬ ਨਾਲ ਮੁਨਾਫ਼ੇ ਕਮਾਉਣ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਇਹਨਾਂ ਕਾਰਪੋਰੇਟਾਂ ਨੂੰ ਦੇ ਕੇ ਪਿੰਡਾਂ, ਸ਼ਹਿਰਾਂ ਵਿੱਚ ਚੱਲ ਰਹੇ ਪੁਰਾਣੇ ਮਕੈਨੀਕਲ ਮੀਟਰਾਂ ਦੀ ਥਾਂ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਲਾਉਣ ਦੀ ਖੁੱਲ੍ਹ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਕਿਸਾਨ ਆਗੂਆਂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰਵਾਲਾ ਨੇ ਅੱਗੇ ਦੱਸਿਆ ਕਿ 2025 ਬਿਜਲੀ ਸੋਧ ਨਾਲ ਬਿਜਲੀ ਵੇਚਣ ਤੇ ਬਿਜਲੀ ਦੇ ਰੇਟ ਤੈਅ ਕਰਨ ਦਾ ਅਧਿਕਾਰ ਇਹਨਾਂ ਕੰਪਨੀਆਂ ਕੋਲ ਜਾਣ ਨਾਲ ਬਿਜਲੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਨਾਲ ਹੀ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਤੇ ਬਿਜਲੀ ਅਦਾਰੇ ਬਣੇ ਹਨ, ਇਹਨਾਂ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਚਲੀ ਜਾਵੇਗੀ।

ਕਿਸਾਨ ਆਗੂਆਂ ਮੰਗ ਕੀਤੀ ਕਿ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਬਿਜਲੀ ਬੋਰਡ ਵਿੱਚ ਨਵੀਆਂ ਭਰਤੀਆਂ ਕੀਤੀਆਂ ਜਾਣ ਤੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਖਰਾਬ ਟ੍ਰਾਸਫਾਰਮਰ 24 ਘੰਟੇ ਵਿੱਚ ਬਦਲ ਕੇ ਦਿੱਤੇ ਜਾਣ ਯਕੀਨੀ ਬਣਾਏ ਜਾਣ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ ਤੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਨਵੇਂ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ ਤੇ VDS ਲੋਡ ਵਧਾਉਣ ਵਾਸਤੇ ਸਕੀਮ 1200 ਪ੍ਰਤੀ ਪਾਵਰ ਕਰਕੇ ਨਿਰੰਤਰ ਜਾਰੀ ਰਹੇ, ਜੁਰਮਾਨੇ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ ਤਾਂ ਜੋ ਲੋਕ ਮੌਕੇ ਤੇ ਭਰ ਸਕਣ ਲੱਖਾਂ ਰੁਪਏ ਪਾਏ ਜੁਰਮਾਨੇ ਲੋਕਾਂ ਦੀ ਪਹੁੰਚ ਤੋਂ ਦੂਰ ਹੈ.

ਇਸ ਮੌਕੇ ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਵੀਰ ਸਿੰਘ ਨਿਜਾਮਦੀਨ ਵਾਲਾ, ਮੱਖਣ ਸਿੰਘ ਵਾੜਾ, ਬੂਟਾ ਸਿੰਘ ਕਰੀਕਲਾਂ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਸਵਾਈਕੇ, ਬਲਰਾਜ ਸਿੰਘ ਫੇਰੋਕੇ,ਮੇਜਰ ਸਿੰਘ ਗਜਨੀਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button