Ferozepur News

ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ 

ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ

ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ 

ਡਾਕ ਵਿਭਾਗ ਵੱਲੋਂ ਰੱਖੜੀ ਦੇ ਤਿਓਹਾਰ ਲਈ ਵਿਸ਼ੇਸ ਆਕਰਸ਼ਕ ਅਤੇ ਵਾਟਰਪਰੂਫ ਲਿਫ਼ਾਫ਼ੇ ਤਿਆਰ ਕੀਤੇ ਗਏ ਹਨ ਅਤੇ ਡਾਕ ਵਿਭਾਗ ਦੁਆਰਾ ਭਾਈ-ਭੈਣ ਦੇ ਇਸ ਪਵਿੱਤਰ ਤਿਓਹਾਰ ਤੇ ਖਾਸ ਇੰਤਜ਼ਾਮ ਕੀਤੇ ਗਏ ਹਨ|
ਫਿਰੋਜ਼ਪੁਰ 8 ਜੁਲਾਈ, 2025:  ਫਿਰੋਜ਼ਪੁਰ ਡਾਕ ਮੰਡਲ ਦੇ ਸੁਪਰਡੈਂਟ ਆਫ ਪੋਸਟ ਆਫ਼ਿਸ ਸ੍ਰੀ ਰਵੀ ਕੁਮਾਰ ਨੇ ਕਿਹਾ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ਾਂ ‘ਚ ਰਹਿ ਰਹੇ ਭਰਾਵਾਂ ਨੂੰ ਬਹੁਤ ਹੀ ਵਾਜਬ ਦਰਾਂ ਤੇ ਰੱਖੜੀ ਭੇਜ ਸਕਣਗੀਆਂ । ਉਨ੍ਹਾਂ ਦੱਸਿਆਂ ਕਿ ਡਾਕਘਰ ਦੀਆਂ ਦਰਾਂ ਨਿੱਜੀ ਕੋਰੀਅਰ ਸੇਵਾਵਾਂ ਦੇ ਮੁਕਾਬਲੇ ਕਾਫੀ ਘੱਟ ਹਨ।
ਉਨ੍ਹਾਂ ਨੇ ਕਿਹਾ ਕਿ “ਹੈਪੀ ਰੱਖੜੀ” ਲਿਖੇ ਇਹ ਆਕਰਸ਼ਕ ਡਿਜ਼ਾਈਨ ਵਾਲੇ ਲਿਫ਼ਾਫ਼ੇ ਭੈਣਾਂ ਨੂੰ ਬਹੁਤ ਪਸੰਦ ਆਉਣਗੇ । ਇਨ੍ਹਾਂ ਦਾ ਆਕਾਰ ਆਮ ਲਿਫ਼ਾਫ਼ੇ ਤੌ ਵੱਡਾ ਅਤੇ ਰੰਗੀਨ ਹੌਣ ਦੇ ਬਾਵਜੂਦ, ਇਨ੍ਹਾਂ ਦਾ ਮੁੱਲ ਸਿਰਫ਼ 15 ਰੁਪਏ ਰੱਖਿਆ ਗਿਆ ਹੈ । ਜਿਸ ਨਾਲ ਭੈਣਾਂ ਵਲੋਂ ਭਰਾਵਾਂ ਨੂੰ ਭੇਜੀ ਗਈ ਰੱਖੜੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ । ਫਿਰੋਜ਼ਪੁਰ ਡਾਕ ਮੰਡਲ ਦੇ ਸਾਰੇ ਡਾਕਘਰਾਂ ਵਿਚ ਇਹ ਲਿਫ਼ਾਫ਼ੇ ਲੋੜੀਂਦੀ ਗਿਣਤੀ ਵਿਚ ਉਪਲਬੱਧ ਕਰਵਾਏ ਗਏ ਹਨ । ਇਸ ਤੋਂ ਇਲਾਵਾ ਡਾਕ ਵਿਭਾਗ ਦੁਆਰਾ ਦੇਸ਼-ਵਿਦੇਸ਼ਾਂ ਵਿਚ ਭੇਜਣ ਲਈ ਰੱਖੜੀ ਬਾਕਸ ਅਤੇ ਉਨ੍ਹਾਂ ਦੀ ਪੈਕਿੰਗ ਦੀ ਸੁਵਿਧਾ ਵੀ ਉਪਲੱਬਧ ਕਾਰਵਾਈ ਗਈ ਹੈ ਜੋ ਕਿ ਡਾਕ ਵਿਭਾਗ ਦੇ ਸਟਾਫ ਦੁਆਰਾ ਇਹ ਸੇਵਾ ਫ੍ਰੀ ਵਿਚ ਪ੍ਰਦਾਨ ਕੀਤੀ ਜਾ ਰਹੀ ਹੈ ।
सुरक्षित रहेगी राखी, डाक विभाग ने आकर्षक वाटरप्रूफ लिफाफे किए जारी
हैप्पी रक्षाबंधन लिखा आकर्षक डिज़ाइन का लिफाफा बहनों को काफी पसंद आएगा।
डाक विभाग की ओर से रक्षाबंधन के लिए आकर्षक वाटरप्रूफ लिफाफे तैयार किए गए है। ऐसे में भाई-बहन के प्रतीक रक्षाबंधन त्यौहार पर खास व्यवस्था की गई है। साधारण मूल्य और हैप्पी रक्षाबंधन लिखा आकर्षक डिज़ाइन का लिफाफा बहनों को काफी पसंद आएगा । फिरोजपुर मंडल के सभी डाकघरों में पर्याप्त संख्या में लिफाफे उपलब्ध कराए गए है। लिफाफों के साइज़ सामान्य लिफाफे से बड़ा व रंगीन होने के बावजूद इसका मूल्य 15 रुपए रखा गया है। ऐसे में बहनों की और से भाइयों को भेजी गई राखी पूरी तरह से सुरक्षित रहेगी। विदेश में राखी भेजने की सुविधा के बारे में फिरोजपुर मंडल के अधीक्षक डाकघर, श्री रवि कुमार ने बताया कि अब बहने डाक विभाग के माध्यम से विदेश में रह रहे भाइयों को बेहद उचित दाम पर राखी भेज सकेगी। डाकघर की दरें निजी कूरियर सेवा की तुलना में काफी कम है। डाक विभाग ने बहनों की सुविधा के लिए राखी बुक करने के लिए अलग काउंटर भी खोले है । डाक विभाग की ऑफिसियल वेबसाइट www.indiapost.gov.in के माध्यम से देश-विदेश में राखी भेजने हेतु सभी प्रकार की सेवा के सन्दर्भ में उक्त दरों का पता घर बैठे कर सकते है। उन्होंने बताया कि इस बार डाक विभाग के पास राखी के लिए विशेष वाटरप्रूफ लिफाफों के इलावा राखी को विदेश भेजने के लिए पैकिंग बॉक्स और उनकी पैकिंग की सुविधा उपलब्ध कराई गई है, जो कि स्टाफ के द्वारा ग्राहकों को मुफ्त में प्रदान की जा रही है।

Related Articles

Leave a Reply

Your email address will not be published. Required fields are marked *

Back to top button