Ferozepur News

ਵਿਸ਼ਵ ਜੂਨੋਸਿਸ ਦਿਵਸ ਤਹਿਤ 7 ਜੁਲਾਈ ਨੂੰ ਕੁੱਤਿਆਂ ਦੀ ਵੈਕਸੀਨੇਸ਼ਨ ਲਈ ਲਗਾਇਆ ਜਾਵੇਗਾ ਕੈਂਪ : ਡਾ. ਹਿਮਾਂਸ਼ੂ ਸਿਆਲ

ਵਿਸ਼ਵ ਜੂਨੋਸਿਸ ਦਿਵਸ ਤਹਿਤ 7 ਜੁਲਾਈ ਨੂੰ ਕੁੱਤਿਆਂ ਦੀ ਵੈਕਸੀਨੇਸ਼ਨ ਲਈ ਲਗਾਇਆ ਜਾਵੇਗਾ ਕੈਂਪ : ਡਾ. ਹਿਮਾਂਸ਼ੂ ਸਿਆਲ

ਵਿਸ਼ਵ ਜੂਨੋਸਿਸ ਦਿਵਸ ਤਹਿਤ 7 ਜੁਲਾਈ ਨੂੰ ਕੁੱਤਿਆਂ ਦੀ ਵੈਕਸੀਨੇਸ਼ਨ ਲਈ ਲਗਾਇਆ ਜਾਵੇਗਾ ਕੈਂਪ : ਡਾ. ਹਿਮਾਂਸ਼ੂ ਸਿਆਲ

ਫ਼ਿਰੋਜ਼ਪੁਰ, 06 ਜੁਲਾਈ, 2025: ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਜੂਨੋਸਿਸ ਦਿਵਸ ‘ਤੇ 07 ਜੁਲਾਈ 2025 ਨੂੰ ਮਿਊਂਸੀਪਲ ਕੌਂਸਲ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਵੈਟਰਨਰੀ ਪੋਲੀਕਲੀਨਿਕ ਫ਼ਿਰੋਜ਼ਪੁਰ ਵਿਖੇ ਅਵਾਰਾ ਕੁਤਿੱਆ ਨੂੰ ਐਂਟੀ ਰੈਬੀਜ਼ ਵੈਕਸੀਨ ਲਗਾਉਣ ਦਾ ਕੈੰਪ ਲਗਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਹਿਮਾਂਸ਼ੂ ਸਿਆਲ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਕਰਨ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ। ਜੇਕਰ ਲਾਵਾਰਿਸ ਕੁੱਤਿਆਂ ਨੂੰ ਐਂਟੀ ਰੈਬੀਜ਼ ਵੈਕਸੀਨ ਲੱਗੀ ਹੋਵੇਗੀ ਤਾਂ ਜੇ ਉਹ ਕਿਸੇ ਨੂੰ ਵੱਢੇਗਾ ਤਾਂ ਰੇਬੀਜ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ।

ਉਨ੍ਹਾਂ ਦੱਸਿਆ ਕਿ ਜਾਨਵਰਾਂ ਤੋਂ ਸੰਕਰਮਣ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਜੂਨੋਸਿਸ ਦਿਵਸ ਹਰ ਸਾਲ 6 ਜੁਲਾਈ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਜੂਨੋਟਿਕ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਵੀ ਫੈਲ ਸਕਦੀਆਂ ਹਨ ਜੋ ਜਾਨਵਰਾਂ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸ਼ਰੀਰ ਦੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਵਾਇਰਸ, ਬੈਕਟੀਰੀਆ, ਫੰਜਾਈ, ਪ੍ਰਾਇਓਨ ਜਾਂ ਪਰਜੀਵੀ ਜੂਨੋਸਿਸ ਦਾ ਕਾਰਨ ਬਣਦੇ ਹਨ। ਰੇਬੀਜ਼, ਸਵਾਈਨ ਫਲੂ ਦੀਆਂ ਕੁਝ ਕਿਸਮਾਂ, ਲੈਪਟੋਸਪਾਇਰੋਸਿਸ, ਬਰੂਸੈਲੋਸਿਸ, ਐਂਥ੍ਰੈਕਸ, ਰਿਕੇਟਸੀਓਸਿਸ ਸਭ ਤੋਂ ਭਿਆਨਕ ਜੂਨੋਟਿਕ ਬਿਮਾਰੀਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਰੋਗ ਸੰਕ੍ਰਮਿਤ ਜਾਨਵਰ ਜਿਵੇਂ ਕੁੱਤੇ, ਨਿਉਲੇ, ਬਿੱਲੀ, ਖ਼ਰਗੋਸ਼ ਆਦਿ ਦੇ ਕੱਟਣ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਕੱਟਣ ’ਤੇ ਤੁਰੰਤ ਜ਼ਖ਼ਮ ਨੂੰ ਚੱਲ ਰਹੇ ਪਾਣੀ ਅਤੇ ਸਾਬਣ ਨਾਲ ਪੰਦਰਾਂ ਮਿੰਟ ਧੋਣਾ ਚਾਹੀਦਾ ਹੈ ਅਤੇ ਜ਼ਖ਼ਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਲੋੜੀਂਦੀ ਡਾਕਟਰੀ ਸਹਾਇਤਾ ਲਈ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਹਲਕਾਅ ਵੀ ਇਕ ਜੂਨੋਸਿਸ ਰੋਗ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਸ ਨਾਲ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਰੋਗਾਂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਪਾਲਤੂ ਜਾਨਵਰਾਂ ਬਿੱਲੀਆਂ, ਕੁੱਤਿਆਂ ਆਦਿ ਦਾ ਹਰ ਸਾਲ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਪਾਲਤੂ ਬਿੱਲੀਆਂ ਕੁੱਤਿਆਂ ਆਦਿ ਨੂੰ ਗਲੀਆਂ ਵਿਚ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਅਤੇ ਬਾਹਰ ਜਾਣ ਸਮੇਂ ਉਨ੍ਹਾਂ ਨੂੰ ਪਟੇ ਜਾਂ ਸੰਗਲ ਨਾਲ ਬੰਨ੍ਹ ਕੇ ਜਾਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ।

Related Articles

Leave a Reply

Your email address will not be published. Required fields are marked *

Back to top button