ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜੁਡੀਸ਼ੀਅਲ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਵਿੱਚ ਪੌਦੇ ਲਗਾਏ ਗਏ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜੁਡੀਸ਼ੀਅਲ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਵਿੱਚ ਪੌਦੇ ਲਗਾਏ ਗਏ
ਫਿਰੋਜ਼ਪੁਰ 13 ਜੂਨ 2025: ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਦੇ ਦਿਸ਼ਾਂ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ‘ਰੁੱਖ ਲਗਾਓ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਆਪ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੁਮੀਤ ਮਲਹੋਤਰਾ ਨੇ ਵਾਤਾਵਰਨ ਦਿਵਸ ਦੇ ਮੋਕੇ ਕੀਤੀ।
ਇਸ ਮੁਹਿੰਮ ਦੇ ਚੱਲਦੇ ਹੋਏ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੁਮੀਤ ਮਲਹੋਤਰਾ ਦੀ ਰਹਿਨੁਮਾਈ ਹੇਠ ਅੱਜ ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜੁਡੀਸ਼ੀਅਲ ਤਹਿਸੀਲ ਕੰਪਲੈਕਸ, ਗੁਰੂਹਰਸਹਾਏ ਵਿੱਚ ਪੌਦੇ ਲਗਾਏ। ਇਸ ਮੋਕੇ ‘ਤੇ ਸ੍ਰੀ ਅਕਬਰ ਖਾਨ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟ੍ਰੇਟ, ਗੁਰੂਹਰਸਹਾਏ, ਸ੍ਰੀ ਦੀਪਕ ਮਦਾਨ, ਸਿਵਲ ਜੱਜ (ਜੂਨੀਅਰ ਡਵੀਜਨ), ਗੁਰੂਹਰਸਹਾਏ, ਸ੍ਰੀ ਜਗਮੀਤ ਸਿੰਘ ਸੰਧੂ, ਪ੍ਰਧਾਨ ਬਾਰ ਐਸੋਸੀਏਸ਼ਨ, ਗੁਰੂਹਰਸਹਾਏ, ਸ੍ਰੀ ਸੁਨੀਲ ਕੰਬੋਜ਼, ਰਿਟੇਨਰ ਐਡਵੋਕੇਟ, ਹੋਰ ਵਕੀਲ ਸਾਹਿਬਾਨ ਅਤੇ ਆਮ ਪਬਲਿਕ ਵੀ ਮੋਜੂਦ ਸੀ।
ਇਸ ਮੌਕੇ ਤੇ ਜੱਜ ਸਾਹਿਬ ਨੇ ਸਭ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਆਪਣੇ ਵਾਤਾਵਰਨ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ—ਬੂਟੇ ਲਗਾਏ ਜਾਣ। ਜਿਵੇਂ ਕਿ ਖੁੱਲੀਆਂ ਸੜਕਾਂ ਅਤੇ ਨਵੇਂ ਹਾਈ—ਵੇ ਦੇ ਨਿਰਮਾਣ ਲਈ ਵਧੇਰੇ ਰੁੱਖਾਂ ਦੀ ਅੰਧਾ—ਧੁੰਦ ਕਟਾਈ ਹੋ ਰਹੀ ਹੈ ਜਿਸ ਨਾਲ ਵਾਤਾਰਵਨ ਬਹੁਤ ਗਰਮ ਅਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਇਸ ਲਈ ਸਾਨੂੰ ਸਭ ਨੂੰ ਰਲ—ਮਿਲ ਕੇ ਵਾਤਾਵਰਨ ਨੂੰ ਸੰਭਾਲਣ ਦੀ ਲੋੜ ਹੈ। ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਪੈਨਲ ਐਡਵੋਕੇਟ, ਪੈਰਾ ਲੀਗਲ ਵਲੰਟੀਅਰਾਂ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਫਿਰੋਜਪੁਰ ਦੇ ਵੱਖ—ਵੱਖ ਥਾਵਾਂ, ਪਿੰਡਾਂ ਅਤੇ ਕਸਬਿਆਂ ਵਿੱਚ ਰੁੱਖ ਬੂਟੇ ਲਗਾਏ ਜਾਣਗੇ ਅਤੇ ਉਨ੍ਹਾਂ ਦੀ ਸਾਂਭ—ਸੰਭਾਲ ਦਾ ਕੰਮ ਕੀਤਾ ਜਾਵੇਗਾ।