Ferozepur News

ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ– ਵਿਧਾਇਕ ਰਜਨੀਸ਼ ਦਹੀਯਾ

ਕਰੀਬ 9 ਕਿਲੋਮੀਟਰ ਮਾਛੀਵਾੜਾ ਲਿੰਕ ਮਾਈਨਰ ਚੈਨਲ ਦਾ ਹੋਇਆ ਉਦਘਾਟਨ, ਕਿਸਾਨ ਹੋਏ ਬਾਗ਼ੋਬਾਗ

ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ-- ਵਿਧਾਇਕ ਰਜਨੀਸ਼ ਦਹੀਯਾ

ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ– ਵਿਧਾਇਕ ਰਜਨੀਸ਼ ਦਹੀਯਾ

ਕਰੀਬ 9 ਕਿਲੋਮੀਟਰ ਮਾਛੀਵਾੜਾ ਲਿੰਕ ਮਾਈਨਰ ਚੈਨਲ ਦਾ ਹੋਇਆ ਉਦਘਾਟਨ, ਕਿਸਾਨ ਹੋਏ ਬਾਗ਼ੋਬਾਗ

ਫਿਰੋਜ਼ਪੁਰ, 10 ਜੂਨ, 2025: ਫਿਰੋਜ਼ਪੁਰ ਦਿਹਾਤੀ ਦੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ਤੇ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ ਅਤੇ ਨਹਿਰੀ ਖਾਲ ਲਗਾਤਾਰ ਪੱਕੇ ਹੋ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਬਾਲੇਵਾਲਾ ਹੈਡ ਮਾਛੀਵਾੜਾ ਲਿੰਕ ਚੈਨਲ ਦੇ ਨਵੀਨੀਕਰਨ ਅਤੇ ਪਾਣੀ ਦੀ 20 ਪ੍ਰਤੀਸ਼ਤ ਕਪੈਸਟੀ ਨੂੰ ਵਧਾਉਣ ਸਬੰਧੀ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਕੀਤਾ।

ਵਿਧਾਇਕ ਰਜਨੀਸ਼ ਦਹੀਯਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਰਹਿਨੁਮਾਈ ਹੇਠ ਸਾਰੇ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਨਹਿਰਾਂ ਲਿੰਕ ਚੈਨਲਾਂ ਨੂੰ ਪੱਕਾ ਕਰ ਰਹੀ ਹੈ ਅਤੇ ਸਰਕਾਰ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ।

ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ ਬਾਲੇ ਵਾਲਾ ਹੈਡ ਤੋਂ ਕਰੀਬ 9 ਕਿਲੋਮੀਟਰ ਲੰਮੇ ਇਸ ਨਹਿਰੀ ਚੈਨਲ ਦਾ ਨਵੀਨੀਕਰਨ ਕਰਦਿਆਂ ਪੱਕਾ ਕੀਤਾ ਗਿਆ ਹੈ। ਇਸ ਚੈਨਲ ਰਾਹੀਂ ਕਰੀਬ 3600 ਏਕੜ ਰਕਬੇ ਦੀ ਸਿੰਚਾਈ ਹੋਵੇਗੀ ਅਤੇ ਨੇੜਲੇ 10 ਪਿੰਡਾਂ ਨੂੰ ਫਾਇਦਾ ਪਹੁੰਚੇਗਾ। ਵਿਧਾਇਕ ਰਜਨੀਸ਼ ਦਹੀਯਾ ਨੇ ਦੱਸਿਆ ਕਿ 6.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਰਾਹੀਂ 25.80 ਕਯੂਸਿਕ ਨਹਿਰੀ ਪਾਣੀ ਖੇਤਾ ਤੱਕ ਪਹੁੰਚੇਗਾ।

ਪ੍ਰੋਜੈਕਟ ਦੇ ਉਦਘਾਟਨ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ਸੰਦੀਪ ਕੰਬੋਜ, ਐਸਡੀਓ ਗੁਲਾਬ ਸਿੰਘ ਸੰਧੂ ਅਤੇ ਹੋਰ ਵਿਭਾਗ ਦੇ ਅਫਸਰਾਂ ਦੀ ਹਾਜ਼ਰੀ ਵਿੱਚ ਨਹਿਰੀ ਪਾਣੀ ਛੱਡਿਆ ਗਿਆ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਭਾਵੜਾ ਬਲਾਕ ਪ੍ਰਧਾਨ, ਸਰਪੰਚ ਬਾਰ ਸਿੰਘ, ਸਰਪੰਚ ਅਨਾਰ ਸਿੰਘ ਸਿੱਧੂ, ਸਾਬਕਾ ਸਰਪੰਚ ਅਮਰੀਕ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਸਮੇਤ 15 ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button