Ferozepur News
ਫਿਰੋਜ਼ਪੁਰ ਵਿੱਚ ਇੰਡੀਅਨ ਬੈਂਕ ਨੇ ਉਦਯੋਗਿਕ ਮੀਟਿੰਗ ਨਾਲ ਮਜ਼ਬੂਤ ਕੀਤੇ ਵਿੱਤੀ ਸਬੰਧ
ਫਿਰੋਜ਼ਪੁਰ 31-5-2025: : ਸ਼ੁੱਕਰਵਾਰ ਨੂੰ ਫਿਰੋਜ਼ਪੁਰ ਵਿੱਚ ਇੰਡੀਅਨ ਬੈਂਕ ਦੇ ਸੀਨੀਅਰ ਅਧਿਕਾਰੀਆਂ ਨਾਲ ਇਕ ਉਦਯੋਗਿਕ ਮੀਟਿੰਗ ਆਯੋਜਿਤ ਕੀਤੀ ਗਈ।
ਭਗਵਤੀ ਲੈਕਟੋ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਸਮੀਰ ਮਿੱਤਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮੀਟ ਇੰਡੀਅਨ ਬੈਂਕ ਅਤੇ ਸਥਾਨਕ ਉਦਯੋਗਪਤੀਆਂ ਵਿਚਕਾਰ ਵਿੱਤੀ ਸਹਿਯੋਗ ਮਜ਼ਬੂਤ ਕਰਨ ਅਤੇ ਮਜ਼ਬੂਤ ਸੰਬੰਧ ਬਣਾਉਣ ਦੇ ਉਦੇਸ਼ ਨਾਲ ਕਰਵਾਈ ਗਈ। ਇਹ ਮੀਟਿੰਗ ਸਾਗਰ ਰਤਨਾ ਵਿਖੇ ਹੋਇਆ, ਜਿਸ ਵਿੱਚ ਖੇਤਰ ਦੇ ਪ੍ਰਮੁੱਖ ਉਦਯੋਗਪਤੀ ਅਤੇ ਉੱਦਮੀ ਹਾਜ਼ਰ ਰਹੇ।
ਮਸ਼ਹੂਰ ਚਾਰਟਡ ਅਕਾਊਂਟੈਂਟ ਅਤੇ ਜੇਨਿਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਿਜ਼ ਐਂਡ ਰੀਸਰਚ ਦੇ ਸਾਂਝੇ ਚੇਅਰਮੈਨ ਸ੍ਰੀ ਗਗਨਦੀਪ ਸਿੰਘਲ ਨੇ ਇਸ ਮੀਟ ਦੀ ਅਗਵਾਈ ਕੀਤੀ ਅਤੇ ਇੰਡੀਅਨ ਬੈਂਕ ਅਤੇ ਉਦਯੋਗਿਕ ਭਾਈਚਾਰੇ ਦਰਮਿਆਨ ਪੁੱਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਹਨਾਂ ਵਿਅਕਤੀਆਂ ਵਿੱਚ ਜੋ ਵਿਸ਼ੇਸ਼ ਤੌਰ ਤੇ ਅਨਿਲ ਬਾਘੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.ਬਾਘੀ, ਵਿਵੇਕਾਨੰਦ ਵਰਲਡ ਸਕੂਲ ਤੇ ਵਿਵੇਕਾਨੰਦ ਜੂਨੀਅਰ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਸਿਲਵਰਬਰਡ ਤੋਂ ਜਗਦੀਸ਼ ਚਾਵਲਾ, ਆਰ.ਐਸ.ਡੀ ਫੂਡਜ਼ ਪ੍ਰਾਈਵੇਟ ਲਿਮਿਟਡ ਤੋਂ ਅਮਿਤ ਗਰਗ ਅਤੇ ਵੀ.ਬੀ ਫੂਡਜ਼ ਪ੍ਰਾਈਵੇਟ ਲਿਮਿਟਡ ਤੋਂ ਰਾਕੇਸ਼ ਸ਼ਰਮਾ ਆਦਿ। ਉਨ੍ਹਾਂ ਨੇ ਇਸ ਪਹਿਲ ਦੀ ਤਾਰੀਫ਼ ਕੀਤੀ ਅਤੇ ਆਯੋਜਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ।
ਮੀਟ ਦੌਰਾਨ ਇੰਡੀਅਨ ਬੈਂਕ ਦੇ ਫੀਲਡ ਜਨਰਲ ਮੈਨੇਜਰ (ਐਫ.ਜੀ.ਐਮ), ਚੰਡੀਗੜ੍ਹ ਸ੍ਰੀ ਸੁਸ਼ਮਿਤ ਬੈਨਰਜੀ ਅਤੇ ਜ਼ੋਨਲ ਹੈਡ, ਅੰਮ੍ਰਿਤਸਰ, ਸ੍ਰੀ ਅਭਿਸ਼ੇਕ ਗੁਪਤਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਉਦਯੋਗਪਤੀਆਂ ਨੂੰ ਲਗਾਤਾਰ ਸਹਿਯੋਗ ਅਤੇ ਉਤਮ ਬੈਂਕਿੰਗ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ।