ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਖਿਡਾਰਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਇੰਟਰ ਕਾਲਜ ਟੂਰਨਾਮੈਂਟ ਵਿੱਚ ਜਿੱਤੀ ਬਾਜੀ
ਖਿਡਾਰਣਾਂ ਵੱਲੋਂ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਕੀਤਾ ਨਾਮ ਰੋਸ਼ਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਖਿਡਾਰਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਇੰਟਰ ਕਾਲਜ ਟੂਰਨਾਮੈਂਟ ਵਿੱਚ ਜਿੱਤੀ ਬਾਜੀ
ਖਿਡਾਰਣਾਂ ਵੱਲੋਂ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਕੀਤਾ ਨਾਮ ਰੋਸ਼ਨ
ਫਿਰੋਜ਼ਪੁਰ , 23-11-2024: ਦੇਵ ਸਮਾਜ ਕਾਲਜ ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਸ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਕਰ ਰਿਹਾ ਹੈ। ਕਾਲਜ ਦੇ ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਇੰਟਰ-ਕਾਲਜ ਟੂਰਨਾਮੈਂਟ ਕਰਵਾਏ ਗਏ । ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 28 ਕਾਲਜਾਂ ਨੇ ਖੋ-ਖੋ ਦੇ ਵਿੱਚ ਭਾਗ ਲਿਆਂ । ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਖਿਡਾਰਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣਾ ਵਧੀਆਂ ਪ੍ਰਦਰਸ਼ਨ ਦਿੱਤਾ । ਖਿਡਾਰਣਾਂ ਨੇ ਖੋ-ਖੋ ਇੰਟਰ ਕਾਲਜ ਟੂਰਨਾਮੈਂਟ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ ਆਲ ਚੈਂਪੀਅਨਸ਼ਿਪ, ਗੋਲਡ ਮੈਡਲ ਜਿੱਤ ਕੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਝੰਡੇ ਨੂੰ ਹੋਰ ਬੁਲੰਦ ਕੀਤਾ ।
ਇਸੇ ਤਰ੍ਹਾਂ ਕਾਲਜ ਦੀ ਕੁਸ਼ਤੀ ਮੁਕਾਬਲੇ ਵਿੱਚ ਓਵਰ ਆਲ ਚੈਂਪੀਅਨਸ਼ਿਪ, 5 ਗੋਲਡ, 2 ਸਿਲਵਰ, 1 ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ । ਇਸ ਦੇ ਨਾਲ ਬੋਕਸਿੰਗ ਮੁਕਾਬਲੇ ਵਿੱਚ ਕਾਲਜ ਖਿਡਾਰਣ ਚਾਂਦਨੀ ਨੇ ਗੋਲਡ ਮੈਡਲ ਅਤੇ ਕਾਜਲ ਨੇ ਕਾਂਸ਼ੀ ਦਾ ਤਮਗਾ ਜਿੱਤਿਆ ।
ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਜੇਤੂ ਖਿਡਾਰਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸਲਾਘਾ ਕਰਦਿਆ ਉਹਨਾਂ ਨੂੰ ਗੋਲਡ ਮੈਡਲ, ਸਿਲਵਰ ਮੈਡਲ, ਓਵਰਆਲ ਚੈਂਪੀਅਨਸ਼ਿਪ, ਕਾਂਸੀ ਦੇ ਤਗਮੇ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਦੇ ਨਾਲ ਹੀ ਉਹਨਾਂ ਵਿਭਾਗ ਦੇ ਮੁਖੀ ਸ. ਪਲਵਿੰਦਰ ਸਿੰਘ ਅਤੇ ਵਿਭਾਗੀ ਅਧਿਆਪਕ ਸ਼੍ਰੀ ਵੇਦ ਪ੍ਰਕਾਸ਼ ਅਤੇ ਡਾ. ਕੁਲਬੀਰ ਸਿੰਘ ਨੂੰ ਉਹਨਾਂ ਵੱਲੋਂ ਖਿਡਾਰਣਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਸਖਤ ਮਿਹਨਤ ਸਦਕਾ ਸ਼ਲਾਘਾ ਕਰਦਿਆ ਵਧਾਈ ਦਿੱਤੀ ।
ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।