Ferozepur News

ਕਿਸਾਨ, ਮਜ਼ਦੂਰ, ਆੜਤੀਏ ਅਤੇ ਸ਼ੈਲਰਾਂ ਵਾਲਿਆਂ ਨੇ 7 ਨੰਬਰ ਚੁੰਗੀ ਤੇ ਸੜਕ ਕੀਤੀ ਜਾਮ, ਝੋਨੇ ਦੀ ਸਰਕਾਰੀ ਖਰੀਦ ਦਾ ਤੁਰੰਤ ਪ੍ਰਬੰਧ ਅਤੇ ਲਿਫਟਿੰਗ ਕਰੇ ਸਰਕਾਰ – ਅਵਤਾਰ ਮਹਿਮਾਂ

ਕਿਸਾਨ, ਮਜ਼ਦੂਰ, ਆੜਤੀਏ ਅਤੇ ਸ਼ੈਲਰਾਂ ਵਾਲਿਆਂ ਨੇ 7 ਨੰਬਰ ਚੁੰਗੀ ਤੇ ਸੜਕ ਕੀਤੀ ਜਾਮ, ਝੋਨੇ ਦੀ ਸਰਕਾਰੀ ਖਰੀਦ ਦਾ ਤੁਰੰਤ ਪ੍ਰਬੰਧ ਅਤੇ ਲਿਫਟਿੰਗ ਕਰੇ ਸਰਕਾਰ – ਅਵਤਾਰ ਮਹਿਮਾਂ

ਕਿਸਾਨ, ਮਜ਼ਦੂਰ, ਆੜਤੀਏ ਅਤੇ ਸ਼ੈਲਰਾਂ ਵਾਲਿਆਂ ਨੇ 7 ਨੰਬਰ ਚੁੰਗੀ ਤੇ ਸੜਕ ਕੀਤੀ ਜਾਮ, ਝੋਨੇ ਦੀ ਸਰਕਾਰੀ ਖਰੀਦ ਦਾ ਤੁਰੰਤ ਪ੍ਰਬੰਧ ਅਤੇ ਲਿਫਟਿੰਗ ਕਰੇ ਸਰਕਾਰ - ਅਵਤਾਰ ਮਹਿਮਾਂ
ਫਿਰੋਜ਼ਪੁਰ 13 ਅਕਤੂਬਰ ( ) ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਫਿਰੋਜ਼ਪੁਰ ਦੀਆਂ ਜਥੇਬੰਦੀਆ, ਸੰਯੁਕਤ ਕਿਸਾਨ ਮੋਰਚਾ, ਆੜਤੀਆ ਅਸੋਸੀਏਸ਼ਨਾ ਅਤੇ ਸੈਲਰ ਮਾਲਕਾਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਤਿੰਨ ਘੰਟੇ ਸੜਕ ਜਾਮ ਕਰਕੇ ਸਰਕਾਰ ਖਿਲਾਫ਼ ਨਾਹਰੇਬਾਜੀ ਕੀਤੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਅੱਜ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ | ਇਸ ਦੇ ਨਾਲ ਹੀ ਪਿਛਲੇ ਸਾਲ ਦਾ ਝੋਨਾ ਸ਼ੈਲਰਾਂ ਵਿੱਚ ਭਰਿਆ ਪਿਆ ਹੈ, ਜਿਸ ਕਾਰਨ ਸ਼ੈਲਰਾਂ ਵਾਲਿਆਂ ਨੇ ਨਵਾਂ ਝੋਨਾ ਜਮਾ ਕਰਨ ਤੋਂ ਹੱਥ ਖੜੇ ਕਰ ਦਿੱਤੇ ਹਨ | ਇਸ ਦੇ ਨਾਲ ਹੀ ਆੜਤੀਏ ਐਸੋਸੀਏਸ਼ਨਾਂ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਹੈ | ਸਾਰੀਆਂ ਮੰਗਾਂ ਤੋਂ ਟਾਲਾ ਵੱਟੀ ਬੈਠੀ ਪੰਜਾਬ ਸਰਕਾਰ ਆਪਣੇ ਕੰਮਾਂ ਵਿੱਚ ਮਸਤ ਹੈ | ਇਸ ਅਜੀਬੋ ਗਰੀਬ ਸਥਿਤੀ ਦੇ ਚਲਦਿਆਂ ਪੰਜਾਬ ਦੀਆਂ ਆੜਤੀਆ ਐਸੋਸੀਏਸ਼ਨਾਂ, ਸ਼ੈਲਰ ਮਾਲਕਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਂਝੀ ਮੀਟਿੰਗ ਕਰਕੇ ਅੱਜ 13 ਅਕਤੂਬਰ ਨੂੰ ਤਿੰਨ ਘੰਟੇ ਸੜਕਾਂ ਜਾਮ ਦਾ ਸੱਦਾ ਦਿੱਤਾ ਗਿਆ ਸੀ |
ਜਿਸ ਨੂੰ ਲਾਗੂ ਕਰਦਿਆਂ ਸੱਤ ਨੰਬਰ ਚੁੰਗੀ ਨੇੜੇ ਫਿਰੋਜ਼ਪੁਰ ਦੀਆਂ ਜਥੇਬੰਦੀਆਂ ਤਿੰਨ ਘੰਟੇ 12 ਵਜੇ ਤੋਂ 3 ਵਜੇ ਤੱਕ ਲਈ ਰੋਡ ਜਾਮ ਕਰਕੇ ਸਰਕਾਰ ਤੋਂ ਮੰਗ ਕੀਤੀ ਕੀ ਤੁਰੰਤ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗਾ ਅਤੇ ਪਿਛਲੇ ਸਾਲ ਵਾਲਾ ਚੌਲ ਸ਼ੈਲਰਾਂ ਵਿੱਚੋ ਚੁਕਿਆ ਜਾਵੇ| ਉਹਨਾਂ ਕਿਹਾ ਕਿ ਕੱਲ ਨੂੰ ਪੰਜਾਬ ਪੱਧਰੀ ਮੀਟਿੰਗ ਕਰਕੇ ਅਗਲਾ ਫੈਸਲਾ ਕੀਤਾ ਜਾਵੇਗਾ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਮਹਿਮਾਂ, ਜਗੀਰ ਸਿੰਘ ਬੀਕੇਯੂ ਡਕੌਦਾ, ਗੁਰਜੰਟ ਸਿੰਘ ਬੀਕੇਯੂ ਰਾਜੇਵਾਲ, ਸੁਖਮੰਦਰ ਸਿੰਘ ਕੌਮੀ ਕਿਸਾਨ ਯੂਨੀਅਨ, ਗੁਰਵਿੰਦਰ ਸਿੰਘ ਬੀਕੇਯੂ ਤੋਤੇਵਾਲ, ਮੇਜਰ ਸਿੰਘ ਰੰਧਾਵਾ ਬੀਕੇਯੂ, ਗੁਰਦੀਪ ਸਿੰਘ ਜ਼ਿਲਾ ਪ੍ਰਧਾਨ ਬੀ ਕੇ ਯੂ ਪੰਜਾਬ, ਗੁਰਦਿੱਤ ਸਿੰਘ ਕੁਲ ਹਿੰਦ ਕਿਸਾਨ ਯੂਨੀਅਨ, ਗੁਰਿੰਦਰ ਸਿੰਘ ਖਹਿਰਾ ਬੀਕੇਯੂ ਕਾਦੀਆਂ, ਰਣਜੀਤ ਸਿੰਘ ਸ਼ੈਲਰ ਮਾਲਕ ਯੂਨੀਅਨ ਆਦਿ ਆਗੂਆਂ ਨੇ ਸੰਬੋਧਨ ਕੀਤਾ |

Related Articles

Leave a Reply

Your email address will not be published. Required fields are marked *

Back to top button