ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਲੋਕ ਅਦਾਲਤ ਦਾ ਆਯੋਜਨ- ਕੁੱਲ 213 ਕੇਸ ਰੱਖੇ ਗਏ ਅਤੇ ਉਨ੍ਹਾਂ ਵਿੱਚੋਂ 79 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 1,61,61,454 ਰੁਪਏ ਦਾ ਅਵਾਰਡ ਪਾਸ ਕੀਤਾ
ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਲੋਕ ਅਦਾਲਤ ਦਾ ਆਯੋਜਨ- ਕੁੱਲ 213 ਕੇਸ ਰੱਖੇ ਗਏ ਅਤੇ ਉਨ੍ਹਾਂ ਵਿੱਚੋਂ 79 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 1,61,61,454 ਰੁਪਏ ਦਾ ਅਵਾਰਡ ਪਾਸ ਕੀਤਾ
ਫਿਰੋਜ਼ਪੁਰ, 18.3.2023: ਅੱਜ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਦਿੱਲੀ ਜੀਆਂ ਦੇ ਹੁਕਮਾਂ ਅਨੁਸਾਰ ਮਾਨਯੋਗ ਐਗਜੈਕਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਪਰੋਕਤ ਮੁੱਖ ਦਫ਼ਤਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੈਂਡ ਐਕਿਊਜੀਸ਼ਨ, ਐੱਮ.ਏ.ਸੀ.ਟੀ. ਅਤੇ ਫੈਮਲੀ ਮੈਟਰਜ਼ ਦੇ ਕੇਸਾਂ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕੁੱਲ 3 ਬੈਂਚਾਂ ਅਤੇ ਜੀਰਾ ਅਤੇ ਗੁਰੂਹਰਸਹਾਏ ਵਿਖੇ ਇੱਕ ਇੱਕ ਬੈਂਚ ਦਾ ਆਯੋਜਨ ਕੀਤਾ ਗਿਆ ਇਸ ਲੋਕ ਅਦਾਲਤ ਵਿੱਚ ਅੱਜ ਕੁੱਲ 213 ਕੇਸ ਰੱਖੇ ਗਏ ਅਤੇ ਉਨ੍ਹਾਂ ਵਿੱਚੋਂ 79 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 1,61,61,454/— ਰੁਪਏ ਦਾ ਅਵਾਰਡ ਪਾਸ ਕੀਤਾ ਗਿਆ । ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਸ਼੍ਰੀ ਵੀਰਇੰਦਰ ਅਗਰਵਾਲ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਨਯੋਗ ਐਗਜੈਕਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ ਨਗਰ ਜੀਆਂ ਵੱਲੋਂ ਇਨ੍ਹਾਂ ਵਿਸ਼ਿਆਂ ਤਹਿਤ ਇਸ ਸਾਲ 2023 ਵਿੱਚ ਕੁੱਲ 3 ਲੋਕ ਅਦਾਲਤਾਂ ਦਾ ਸ਼ਡਿਊਲ ਦਿੱਤਾ ਗਿਆ ਹੈ ਜ਼ੋ ਕਿ ਮਾਰਚ, ਜੁਲਾਈ ਅਤੇ ਅਕਤੂਬਰ ਮਹੀਨੇ ਵਿੱਚ ਕ੍ਰਮਵਾਰ ਤੀਸਰੇ ਸ਼ਨੀਵਾਰ ਨੂੰ ਰੱਖਿਆ ਗਿਆ ਹੈ ਸੋ ਇਸ ਤਰ੍ਹਾਂ ਦੇ ਵਿਸ਼ਿਆਂ ਦਾ ਨਿਪਟਾਰਾ ਕਰਨ ਲਈ ਇਹ ਸਪੈਸ਼ਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 13.05.2023 ਨੂੰ ਲੱਗਣ ਜਾ ਰਹੀ ਹੈ ਜਿਸ ਵਿੱਚ ਪਹਿਲਾਂ ਦੀ ਤਰ੍ਹਾਂ ਸਾਰੇ ਰਾਜਨਾਮਾ ਹੋਣ ਯੋਗ ਕੇਸ ਰੱਖੇ ਜਾਣਗੇ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ । ਇਸ ਵਿੱਚ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਹੋਣੋਂ ਬਚ ਜਾਂਦੀ ਹੈ । ਇਸ ਵਿੱਚ ਬੋਲਦਿਆਂ ਜੱਜ ਸਾਹਿਬ ਨੇ ਸਾਰਿਆਂ ਨੁੂੰ ਇਹ ਸੁਨੇਹਾ ਦਿੱਤਾ ਕਿ
ਝਗੜੇ ਮੁਕਾਓ ਪਿਆਰ ਵਧਾਓ
ਲੋਕ ਅਦਾਲਤਾਂ ਰਾਹੀਂ ਛੇਤੀ ਅਤੇ ਸਸਤਾ ਨਿਆਂ ਪਾਓ ।