ਅਕਾਲੀ ਦਲ ਬਾਦਲ/ਬੀਜੇਪੀ/ਕਾਗਰਸ ਵਾਲੀਆਂ ਹਰਕਤਾਂ ਤੇ ਆਈ ਆਮ ਆਦਮੀ ਪਾਰਟੀ :-ਭੁੱਲਰ
ਅਕਾਲੀ ਦਲ ਬਾਦਲ/ਬੀਜੇਪੀ/ਕਾਗਰਸ ਵਾਲੀਆਂ ਹਰਕਤਾਂ ਤੇ ਆਈ ਆਮ ਆਦਮੀ ਪਾਰਟੀ : ਭੁੱਲਰ
ਫਿਰੋਜਪੁਰ ਸਤੰਬਰ 6, 2024: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਵੱਲੋ ਪ੍ਰੈਸ ਨੋਟ ਰਾਂਹੀ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਪਾਈਆਂ ਪਿਰਤਾਂ ਤੋ ਜਬਰ ਜੁਲਮ ਕਰਨ ਵਿੱਚ ਅੱਗੇ ਲੰਘੀ ਆਮ ਆਦਮੀ ਪਾਰਟੀ ।ਜਿਹੜੀਆਂ ਪਾਰਟੀਆਂ ਨੇ ਪਹਿਲਾਂ ਲੋਕਾਂ ਨੂੰ ਇਸੇ ਕੋਹਲੂ ਵਿੱਚੋ ਲੰਘਾਇਆ ਹੋਵੇ ਤੇ ਪਿੰਡਾਂ ਵਿੱਚ ਨਫਰਤ ਦੇ ਬੀਜ ਬੀਜੇ ਹੋਣ ਅਤੇ ਪਿੰਡਾਂ ਦੀ ਭਾਈਚਾਰਕ ਸਾਂਝ ਲੀਰੋ ਲੀਰ ਕਰਵਾਈ ਹੋਵੇ ਉਹ ਹੁਣ ਚੀਕਾਂ ਮਾਰਨ ਕਿ ਧੱਕਾ ਹੁੰਦਾ ਹੈ ਉਹਨਾਂ ਨੂੰ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਤੁਹਾਡੇ ਬੇੜੀਆਂ ਵਿੱਚ ਵੱਟੈ ਪਾਏ ਹੋਏ ਦਾ ਨਤੀਜਾ ਲੋਕ ਭੁਗਤੇ ਰਹੇ ਹਨ ।
ਹੁਣ ਮੱਗਰਮੱਛ ਵਾਲੇ ਹੱਝੂ ਵਗਾਉਣ ਦਾ ਕੋਈ ਫਾਇਦਾ ਨਹੀ ।ਨਵੀ ਆਈ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਵਿੱਚ ਫੱਸੇ ਲੋਕਾਂ ਨੇ ਰੱਜ ਕੇ ਇਹਨਾਂ ਨੂੰ ਵੋਟਾਂ ਪਾਈਆ ਅਤੇ ਅੱਜ ਉਹਨਾਂ ਨੇ ਵਿਖਾ ਦਿਤਾ ਕਿ ਅਸੀ ਦੂਸਰੀਆਂ ਪਾਰਟੀਆਂ ਨਾਲੋ ਵੱਧ ਜ਼ਾਲਮ ਹਾਂ ਅਤੇ ਭ੍ਰਿਸ਼ਟਾਚਾਰੀਆਂ ਦੇ ਬਾਪ ਹਾਂ ਸਾਡੇ ਰਾਜ ਵਿੱਚ ਇਨਸਾਫ ਕਿਥੋ।
ਇਹ ਲੋਕਾਂ ਨੂੰ ਨਸੀਹਤ ਹੈ ਜੋ ਇਹਨਾਂ ਪਾਰਟੀਆਂ ਵਿੱਚ ਬੱਝ ਕੇ ਆਪਣਿਆਂ ਦਾ ਘਾਣ ਕਰ ਰਹੈ ਹਨ ਅਤੇ ਭਰਾਵਾਂ ਨਾਲ ਭਰਾ ਲੜਾ ਤੇ ਅਤੇ ਪਿੰਡਾਂ ਵਿੱਚ ਦੁਸ਼ਮਣੀਆਂ ਪਵਾ ਦਿੱਤੀਆਂ ।ਅੱਜ ਪ੍ਰਮਾਤਮਾ ਵੀ ਇਹਨਾਂ ਜਬਰ ਤੇ ਜ਼ੁਲਮ ਕਰਨ ਵਾਲਿਆਂ ਲੋਕਾਂ ਨੂੰ ਵੇਖ ਕੇ ਮਹਿਸੂਸ ਕਰਦਾ ਹੋਣਾ ਹੈ ਕਿ ਇਹ ਜਹੇ ਲੋਕ ਧਰਤੀ ਤੇ ਕਿਉ ਭੇਜੇ। ਲੋਕਾਂ ਨੂੰ ਪਾਰਟੀ ਬਾਜੀ ਤੋ ਉਪਰ ਉਠ ਕੇ ਆਪਣੇ ਪਿੰਡਾਂ ਵਿੱਚ ਧੜੇਬੰਦੀ ਖਤਮ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਨੋਜਵਾਨੀ ਨੂੰ ਨਸ਼ਿਆ ਤੋ ਬਚਾਉਣ ਲਈ ਅਤੇ ਨੋਜਵਾਨਾ ਨੂੰ ਗਲਤ ਪਾਸੇ ਲੱਗ ਕੇ ਭਰਾ ਮਾਰੂ ਜੰਗ ਨੂੰ ਖ਼ਤਮ ਕਰਾਉਣ ਲਈ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆਪੋ ਆਪਣੇ ਪਿੰਡਾਂ ਵਿੱਚ ਪ੍ਰਚਾਰ ਕਰਨ। ਇਹਨਾਂ ਜਬਰ ਜ਼ੁਲਮ ਕਰਨ ਵਾਲੀਆਂ ਪਾਰਟੀਆਂ ਤੋ ਤੋਬਾ ਕਰਨ।