ਪ੍ਰੀ-ਐਸ.ਆਈ.ਆਰ.: ਜ਼ਿਲ੍ਹਾ ਫਿਰੋਜਪੁਰ ਵਿੱਚ 2003 ਦੇ ਵੋਟਰਾਂ ਵਿੱਚੋਂ 85.35 ਫੀਸਦੀ ਦੀ ਮੈਪਿੰਗ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ
ਪ੍ਰੀ-ਐਸ.ਆਈ.ਆਰ.: ਜ਼ਿਲ੍ਹਾ ਫਿਰੋਜਪੁਰ ਵਿੱਚ 2003 ਦੇ ਵੋਟਰਾਂ ਵਿੱਚੋਂ 85.35 ਫੀਸਦੀ ਦੀ ਮੈਪਿੰਗ ਮੁਕੰਮਲ: ਜ਼ਿਲ੍ਹਾ ਚੋਣ ਅਧਿਕਾਰੀ

ਫ਼ਿਰੋਜ਼ਪੁਰ 24 ਅਪ੍ਰੈਲ, 2026: ਪ੍ਰੀ-ਵਿਸ਼ੇਸ਼ ਵਿਆਪਕ ਸੁਧਾਈ (ਐਸ.ਆਈ.ਆਰ.) ਮੁਹਿੰਮ ਤਹਿਤ 2025 ਦੇ ਵੋਟਰਾਂ ਦਾ ਮਿਲਾਨ 2003 ਦੀ ਵੋਟਰ ਸੂਚੀ ਦੇ ਨਾਲ ਕੀਤਾ ਜਾ ਰਿਹਾ ਹੈ। ਫਿਰੋਜਪੁਰ ਜ਼ਿਲ੍ਹੇ ਵਿਖੇ 85.35 ਫੀਸਦੀ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਆਈ.ਏ.ਐਸ ਨੇ ਪ੍ਰੀ-ਐਸ.ਆਈ.ਆਰ. ਦੇ ਕੰਮ ਦੀ ਸਮੀਖਿਆ ਕਰਨ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 2003 ਦੀ ਵੋਟਰ ਸੂਚੀ ਦੇ ਵੋਟਰਾਂ ਦਾ ਡਾਟਾ ਬੀ.ਐਲ.ਉਜ਼ ਰਾਹੀਂ ਤਸਦੀਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨਾਲ ਸਹਿਯੋਗ ਕਰਨ, ਜੋ ਆਪਣੇ-ਆਪਣੇ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰਕੇ ਪ੍ਰੀ-ਐਸ.ਆਈ.ਆਰ ਦੌਰਾਨ ਵੋਟਰ ਮੈਪਿੰਗ ਕਰ ਰਹੇ ਹਨ।
ਉਨ੍ਹਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਹੁਕਮ ਦਿੱਤੇ ਕਿ ਜ਼ੀਰਾ, ਫ਼ਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ ਅਤੇ ਗੁਰੂ ਹਰਸਹਾਏ ਹਲਕਿਆਂ ਵਿੱਚ ਪੇੰਡੂ ਬੂਥਾਂ ਦੀ 100 ਫੀਸਦੀ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਹੋਰ ਦੱਸਿਆ ਕਿ ਹੁਣ ਤੱਕ ਜ਼ੀਰਾ ਵਿੱਚ 84.70 ਫੀਸਦੀ, ਫਿਰੋਜ਼ਪੁਰ ਸ਼ਹਿਰੀ ਵਿੱਚ 73.88 ਫੀਸਦੀ, ਫਿਰੋਜ਼ਪੁਰ ਦਿਹਾਤੀ ਵਿੱਚ 92.24 ਫੀਸਦੀ ਅਤੇ ਗੁਰੂ ਹਰਸਹਾਏ ਵਿੱਚ 89.92 ਫੀਸਦੀ ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ।
ਉਨ੍ਹਾਂ ਫਿਰੋਜ਼ਪੁਰ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਅਨੁਸਾਰ ਆਪਣੀ ਵੋਟ ਬੀ.ਐਲ.ਓ ਰਾਹੀਂ ਤਸਦੀਕ ਕਰਵਾਉਣ। ਮੈਪਿੰਗ ਲਈ ਵੋਟਰ ਆਪਣੇ ਸੰਬੰਧਤ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਦੇ ਹਨ। ਸੰਬੰਧਤ ਬੀ.ਐਲ.ਓਜ਼ ਬਾਰੇ ਜਾਣਕਾਰੀ https://www.ceopunjab.gov.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਚੋਣ ਹਲਕਿਆਂ ਵਿੱਚ ਬੀ.ਐਲ.ਓਜ਼ ਵੱਲੋਂ 25 ਅਪ੍ਰੈਲ 2026 (ਸ਼ਨੀਵਾਰ) ਅਤੇ 26 ਅਪ੍ਰੈਲ 2026 (ਐਤਵਾਰ) ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸਪੈਸ਼ਲ ਕੈਂਪ ਦੇ ਤਹਿਤ ਆਪਣੇ-ਆਪਣੇ ਪੋਲਿੰਗ ਬੂਥ ਦਾ ਦੌਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਵੱਲੋਂ ਮੈਪਿੰਗ ਦਾ ਕੰਮ ਡੌਰ-ਟੂ-ਡੌਰ ਕੀਤਾ ਜਾਵੇਗਾ। ਇਸ ਸਬੰਧ ਵਿੱਚ ਆਮ ਜਨਤਾ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਨੂੰ ਵੱਧ ਵੱਧ ਤੋਂ ਸਹਿਯੋਗ ਦਿੱਤਾ ਜਾਵੇ ਤਾਂ ਜੋ 100 ਫ਼ੀਸਦੀ ਮੈਪਿੰਗ ਦਾ ਟੀਚਾ ਪੂਰਾ ਹੋ ਸਕੇ।





