ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ, ਯੂ.ਪੀ.ਐਸ.ਸੀ.-2023 ਅਤੇ ਆਰਕੀਟੇਕਚਰ ਥੀਸਿਸ (ਉੱਤਰੀ ਜੋਨ) ਜੋਨ -1 ਚ ਚਮਕੇ
ਨਗਦ ਇਨਾਮ ਤੇ ਮੈਰਿਟ ਸਰਟੀਫੀਕੇਟ ਕੀਤੇ ਹਾਸਿਲ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਵਿਦਿਆਰਥੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ, ਯੂ.ਪੀ.ਐਸ.ਸੀ.-2023 ਅਤੇ ਆਰਕੀਟੇਕਚਰ ਥੀਸਿਸ (ਉੱਤਰੀ ਜੋਨ) ਜੋਨ -1 ਚ ਚਮਕੇ।\
ਨਗਦ ਇਨਾਮ ਤੇ ਮੈਰਿਟ ਸਰਟੀਫੀਕੇਟ ਕੀਤੇ ਹਾਸਿਲ
ਫਿਰੋਜ਼ਪੁਰ, 1.11.2023: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਵਿਦਿਆਰਥੀਆਂ ਤੁਸ਼ਾਰ ਅਗਰਵਾਲ ਮਕੈਨੀਕਲ ਇੰਜ ਧਰੁਵ ਬਾਂਸਲ ਬੀ ਬੀ ਏ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਆਯੋਜਿਤ ਅੰਡਰ ਗ੍ਰੈਜੂਏਟ ਪ੍ਰੈਜ਼ੇਂਟੇਸ਼ਨ ਸਕਿੱਲ ਕੰਪੀਟੀਸ਼ਨ – 2023 ਵਿੱਚ ਬੇਮਿਸਾਲ ਪੇਸ਼ਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਤੀਜੀ ਪੋਜੀਸ਼ਨ ਤੇ 21,000 ਰੁਪਏ ਦਾ ਨਕਦ ਇਨਾਮ ਹਾਸਿਲ ਕੀਤਾ ਹੈ। ਏਸੇ ਤਰਾਂ ਇਕ ਹੋਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਚ ਸਕੂਲ ਆਫ ਆਰਕੀਟੈੱਕਚਰ ਦੀ ਵਿਦਿਆਰਥਣ ਗੀਤਾਂਜਲੀ ਨੇ ਕੌਂਸਲ ਆਫ ਆਰਕੀਟੇਕਚਰ ਵਲੋਂ ਕਰਵਾਏ ਗਏ ਆਰਕੀਟੈੱਕਚਰਲ ਥੀਸਿਸ 2023 ਜੋਨ -1 (ਉਤਰੀ ਜੋਨ) ਵਿੱਚ ਨੈਸ਼ਨਲ ਅਵਾਰਡ ਫਾਰ ਐਕਸੀਲੈਂਸ ਇਨ ਆਰਕੀਟੈੱਕਚਰਲ ਥੀਸਿਜ਼ ਅਨੁਸਾਰ ਗੀਤਾਂਜਲੀ ਸਮੇਤ ਬੈਸਟ ਪੰਜ ਵਿਦਿਆਰਥੀਆਂ ਨੇ ਵਕਾਰੀ ਆਰਕੀਟੈੱਕਚਰਲ ਸਟੂਡੈਂਟ ਆਫ ਦਾ ਯੀਅਰ ਅਵਾਰਡ 2023 ਚ ਮੈਰਿਟ ਸਰਟੀਫੀਕੇਟ ਤੇ ਹਰੇਕ ਨੇ 10,000 ਰੁਪਏ ਦਾ ਨਗਦ ਇਨਾਮ ਹਾਸਿਲ ਕੀਤਾ ਹੈ। ਉਤਰੀ ਜੋਨ ਦੇ ਕੁਲ ਅੱਸੀ ਕਾਲਜਾਂ ਦੇ ਭਾਗੀਦਾਰਾਂ ਚੋਂ ਪੰਜ ਵਿਦਿਆਰਥੀ ਮੈਰਿਟ ਚ ਆਏ। ਉਤਰੀ ਜੋਨ ਤੋਂ ਨਾਮਜ਼ਦ ਇਹ ਪੰਜ ਵਿਦਿਆਰਥੀਆਂ ਨੂੰ ਸਕੂਲ ਆਫ ਪਲੈਨਿੰਗ ਐਂਡ ਆਰਕੀਟੈੱਕਚਰ ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਆਯੋਜਿਤ ਸਮਾਗਮ ਚ ਸਨਮਾਨਿਤ ਕੀਤਾ ਗਿਆ ਹੈ।
ਯੂਨੀਵਰਸਿਟੀ ਦੇ ਮਾਨਯੋਗ ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਨੇ ਪ੍ਰਿੰਸੀਪਲ ਆਰਕੀਟੈੱਕਟ ਸ਼੍ਰੀ ਅਵਿਨਾਸ਼ ਸਿੰਘ , ਡੀਨ ਅਕੈਡਮਿੱਕ ਤੇ ਸਲਾਹਕਾਰ ਡਾ. ਤੇਜੀਤ ਸਿੰਘ ਤੇ ਜੇਤੂ ਵਿਦਿਅਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਹੋਣ ‘ਤੇ ਮਾਣ ਹੈ ਜੋ ਨਾ ਸਿਰਫ਼ ਅਕਾਦਮਿਕ, ਸਗੋਂ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਵੀ ਉੱਤਮ ਹਨ। ਓਹਨਾ ਕਿਹਾ ਕਿ ਇਹਨਾਂ ਵਿਦਿਅਰਥੀਆਂ ਨੇ ਆਪਣੀ ਬਾਖੂਬੀ ਅਤੇ ਪੇਸ਼ਕਾਰੀ ਦੇ ਹੁਨਰ ਨਾਲ ਜੱਜਾਂ ਅਤੇ ਸਰੋਤਿਆਂ ‘ਤੇ ਅਮਿੱਟ ਛਾਪ ਛੱਡੀ। ਉਹਨਾਂ ਦੇ ਸਮਰਪਣ, ਸਖ਼ਤ ਮਿਹਨਤ, ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਦੀ ਯੋਗਤਾ ਨੇ ਉਹਨਾਂ ਨੂੰ ਭਾਗੀਦਾਰਾਂ ਵਿੱਚ ਵੱਖਰਾ ਬਣਾਇਆ।
ਇਹਨਾਂ ਵਿਦਿਆਰਥੀਆਂ ਦੀ ਸਫ਼ਲਤਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੁਆਰਾ ਪ੍ਰਦਾਨ ਕੀਤੀ ਉੱਤਮਤਾ ਅਤੇ ਸਿੱਖਿਆ ਦੀ ਗੁਣਵੱਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
ਯੂਨੀਵਰਸਿਟੀ ਰਜਿਸਟ੍ਰਾਰ ਡਾ. ਗਜ਼ਲਪ੍ਰੀਤ ਸਿੰਘ ਆਰਨੇਜਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਓਹਨਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।