Ferozepur News

ਬੰਗੜ ਦੇ ਵਿਚਾਰ ਸੁਨਣ ਵਾਲਿਆਂ ਦਾ ਉਮੜ ਰਿਹੈ ਇਕੱਠ

ਆਸ਼਼ੂ ਬੰੰਗੜ ਦੀ ਜਿੱਤ ਹਲਕੇ ਦੇ ਵਿਕਾਸ ਦਾ ਬੰਨੇਗੀ ਮੁੱਢ-ਬੀਬਾ ਬੰਗੜ

ਬੰਗੜ ਦੇ ਵਿਚਾਰ ਸੁਨਣ ਵਾਲਿਆਂ ਦਾ ਉਮੜ ਰਿਹੈ ਇਕੱਠ

ਬੰਗੜ ਦੇ ਵਿਚਾਰ ਸੁਨਣ ਵਾਲਿਆਂ ਦਾ ਉਮੜ ਰਿਹੈ ਇਕੱਠ

ਆਸ਼਼ੂ ਬੰੰਗੜ ਦੀ ਜਿੱਤ ਹਲਕੇ ਦੇ ਵਿਕਾਸ ਦਾ ਬੰਨੇਗੀ ਮੁੱਢ-ਬੀਬਾ ਬੰਗੜ

ਫਿ਼ਰੋਜ਼ਪੁਰ, 14.2.2022 – ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਟਿਕਟ `ਤੇ ਚੋਣ ਮੈਦਾਨ ਵਿਚ ਨਿੱਤਰੇ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਜਿੱਤ ਲਈ ਲੋਕਾਂ ਦੇ ਦੁਆਰਾ ਪਹੁੰਚ ਰਹੇ ਬੀਬਾ ਬਲਜੀਤ ਕੌਰ ਬੰਗੜ ਨੂੰ ਹਲਕਾ ਨਿਵਾਸੀਆਂ ਦਾ ਮਿਲ ਰਿਹੈ ਪਿਆਰ। ਭਾਵੇਂ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਵਾਂਗ ਕਰੋਨਾ ਪੋ੍ਰਟੋਕਲ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸੀ ਉਮੀਦਵਾਰ ਵੱਲੋਂ ਲੋਕਾਂ ਦੀ ਸਿਹਤ ਪ੍ਰਤੀ ਸੁਹਿਰਦਤਾ ਦਿਖਾਉਂਦਿਆਂ ਹਲਕਾ ਨਿਵਾਸੀਆਂ ਨੂੰ ਬਹੁਤਾ ਇਕੱੱਠ ਨਾ ਕਰਨ ਦੀ ਗੁਹਾਰ ਲਗਾਈ ਜਾ ਰਹੀ ਹੈ, ਪਰ ਹਰ ਪਿੰਡ ਵਿਚ ਲੋਕਾਂ ਦਾ ਉਮੜਦਾ ਇਕੱਠ ਵੱਡਾ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਅੱਜ ਫਿ਼ਰੋਜ਼ਪੁਰ ਦੇ ਪਿੰਡ ਵਲੂਰ ਪੁੱਜੇ ਬੀਬਾ ਬਲਜੀਤ ਕੌਰ ਬੰਗੜ ਨੂੰ ਸੁਨਣ ਵਾਲਿਆਂ ਦਾ ਜਿਥੇ ਵੱਡਾ ਇਕੱਠ ਹੋ ਗਿਆ, ਉਥੇ ਹਲਕਾ ਨਿਵਾਸੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਤੁਹਾਡੀਆਂ ਵੋਟਾਂ ਅਜਾਈ ਨਹੀਂ ਜਾਣਗੀਆਂ ਅਤੇ ਤੁਹਾਡੀਆਂ ਵੋਟਾਂ ਨਾਲ ਵਿਧਾਨ ਸਭਾ ਵਿਚ ਪੁੱਜਣ ਵਾਲੇ ਅਮਰਦੀਪ ਸਿੰਘ ਆਸ਼ੂ ਬੰਗੜ ਸਰਕਾਰ ਤੋਂ ਹਲਕੇ ਲਈ ਵੱਡੀਆਂ ਗਰਾਟਾਂ ਲਿਆਉਣਗੇ ਤਾਂ ਜੋ ਹਲਕੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਗੁਰਚਰਨ ਸਿੰਘ ਵਲੂਰ ਸਰਪੰਚ, ਪਰਮਜੀਤ ਸਿੰਘ ਬਾਵਾ ਸਰਪੰਚ ਗਡੋਡੂ, ਇੰਦਰਜੀਤ ਸਿੰਘ ਸਰਪੰਚ ਨਾਜ਼ੂਸ਼ਾਹ, ਗੋਪੀ ਨਾਜ਼ੂਵਾਲਾ, ਜਗਤਾਰ ਸਿੰਘ ਸਰਪੰਚ ਕੁਲਗੜ੍ਹੀ, ਗੁਰਨਾਮ ਸਿੰਘ ਸਰਪੰਚ ਸ਼ੇਰਖਾਂ, ਰਣਜੀਤ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ ਸਾਬਕਾ ਸਰਪੰਚ, ਪਵਨ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਸੀਨੀਅਰ ਕਾਂਗਰਸੀ ਆਗੂ, ਮਨਜੀਤ ਸਿੰਘ, ਬਲਦੇਵ ਸਿੰਘ ਹਾਂਡਾ, ਬਲਿਹਾਰ ਸਿੰਘ ਕੌੜਾ, ਸਾਹਬਾ ਸ਼ੇਰਖਾਂ ਯੂਥ ਆਗੂ, ਤਰਨਬੀਰ ਸਿੰਘ ਆੜਤੀਆ, ਅਵਤਾਰ ਸਿੰਘ ਆੜਤੀਆ, ਅੰਗਰੇਜ ਸਿੰਘ ਜੋਸਨ, ਸੀਨੀਅਰ ਕਾਂਗਰਸੀ ਜਸਬੀਰ ਸਿੰਘ ਕੁਲਗੜ੍ਹੀ, ਪ੍ਰਧਾਨ ਕੌੜਾ, ਸੁਖਵਿੰਦਰ ਸਿੰਘ ਪੰਚ, ਸੁਖਦੇਵ ਸਿੰਘ ਮੈਂਬਰ, ਰੰਗਾ ਸਿੰਘ ਮੈਂਬਰ ਪੰਚਾਇਤ, ਬੀਬੀ ਨਿਰਮਲ ਕੌਰ, ਅਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਸਿੰਘ ਫੁਲਰਵੰਨ ਮੈਂਬਰ ਬਲਾਕ ਸੰਮਤੀ, ਹਰਵੰਤ ਸਿੰਘ ਸਰਪੰਚ ਆਲੇਵਾਲਾ, ਕਰਮਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਜਥੇਦਾਰ, ਗੁਰਮੇਜ ਸਿੰਘ ਪੰਚ, ਜਸਪਾਲ ਸਿੰਘ ਪੰਚ, ਕੇਵਲ ਸਿੰਘ, ਗੁਰਮੇਜ ਸਿੰਘ, ਹਰਜਿੰਦਰ ਸਿੰਘ, ਬਲਵੰਤ ਸਿੰਘ ਗਿੱਲ, ਠਾਣਾ ਸਿੰਘ, ਪ੍ਰੀਤਮ ਸਿੰਘ ਬੱਗਾ, ਕੁਲਵੰਤ ਸਿੰਘ ਜਥੇਦਾਰ, ਗੁਰਪ੍ਰੀਤ ਸਿੰਘ, ਨੀਰਜ ਸਿੰਘ, ਮਨਜੀਤ ਸਿੰਘ, ਜੱਗਾ ਸਿੰਘ, ਮੇਹਰ ਸਿੰਘ, ਪ੍ਰੀਤਮ ਸਿੰਘ, ਗੁਰਦੇਵ ਸਿੰਘ ਚੁਬਾਰੇਵਾਲਾ, ਲਖਵਿੰਦਰ ਸਿੰਘ, ਜਗਦੀਸ਼ ਹੱਟੀਵਾਲਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button