ਜ਼ਿਲ੍ਹਾ ਪ੍ਰਸ਼ਾਸਨ ਨੇ ਐਸਬੀਐਸ ਤਕਨੀਕੀ ਕੈਂਪਸ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਜ਼ਿਲ੍ਹਾ ਪ੍ਰਸ਼ਾਸਨ ਨੇ ਐਸਬੀਐਸ ਤਕਨੀਕੀ ਕੈਂਪਸ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਫਿਰੋਜ਼ਪੁਰ, 27.1.2021: ਭਾਰਤ ਦੇ 72ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਬਹੁ-ਕੌਮੀ ਕੰਪਨੀਆਂ ਵਿਚ ਪਲੇਸਮੈਂਟ ਹਾਸਲ ਕਰਨ ਵਾਲੇ 12 ਵਿਦਿਆਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਐਂਟਰਪ੍ਰਾਈਜਜ਼, ਫਿਰੋਜ਼ਪੁਰ ਦੇ ਦਫ਼ੳਮਪ;ਤਰ ਵਿਖੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ਵਿੱਚ ਆਰੀਅਨ ਦਫਤਰੀ , ਗਗਨਦੀਪ ਕੌਰ , ਗਰਵਿਤ ਕੁਸ਼ਵਾਹਾ , ਹਰਸ਼ਿਤਾ ਸਿੰਘ , ਮੋਹਿਤ ਲਾਂਬਾ ,ਪਵਨਪ੍ਰੀਤ ਕੌਰ , ਸ਼ੈਫਾਲੀ , ਸੋਹਿਤ ਕੁਮਾਰ ਪਟੇਲ ,ਸੋਮਿਆ ਸ਼ਰਮਾ , ਸੁਖਜੀਵਨ ਸਿੰਘ , ਪਿੰਟੂ ਕੁਮਾਰ ਅਤੇ ਵਿਸ਼ਵਜੀਤ ਕੁਮਾਰ ਤਿਵਾੜੀਫ਼ਨਬਸਪ; ਸ਼ਾਮਿਲ ਹਨ।
ਕੈਂਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਇਸ ਕਿਸਮ ਦੀ ਪਹਿਲ ਕੀਤੀ ਹੈ ਅਤੇ ਇਸ ਨਾਮਵਰ ਸੰਸਥਾ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਹੈ।ਉਨ੍ਹਾਂ ਸਿਖਲਾਈ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੌਰਾਨ ਚੋਟੀ ਦੇ ਬਹੁ-ਰਾਸ਼ਟਰੀ ਖੇਤਰਾਂ ਵਿਚ ਰੋਜ਼ਗਾਰ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਅਸ਼ੋਕ ਜਿੰਦਲ, ਜ਼ਿਲ੍ਹਾ ਰੁਜ਼ਗਾਰ ਅਫਸਰ ਅਤੇ ਗੁਰਜੰਟ ਸਿੰਘ, ਟੀ.ਪੀ.ਓ. ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਕੈਂਪਸ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਤੋਂ ਡਾ. ਗਜ਼ਲ ਪ੍ਰੀਤ ਅਰਨੇਜਾ, ਡਾ. ਕਮਲ ਖੰਨਾ ਅਤੇ ਸ੍ਰੀ ਇੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਗ੍ਰੈਜੂਏਟਾਂ ਨੂੰ ਕਮਿਊਨੀਕੇਸ਼ਨ ਅਤੇ ਸਾਫਟ ਸਕਿੱਲ ਵਿਕਸਤ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੁਕਾਬਲੇ ਵਾਲੀ ਦੁਨੀਆ ਵਿਚ ਉਨ੍ਹਾਂ ਨੂੰ ਗਿਆਨ ਦੇ ਨਾਲ ਆਪਣੀ ਅੰਦਰੂਨੀ ਪ੍ਰਤਿਭਾ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਬੀ. ਟੈਕ ਸੀਐਸਈ 2020 ਬੈਚ ਦੀ ਪਾਸ ਵਿਦਿਆਰਥਣ ਗਗਨਦੀਪ ਕੌਰ ਨੂੰ ਛੇ ਮਲਟੀਨੈਸ਼ਨਲ ਕੰਪਨੀਆਂ ਇੰਫੋਸਿਸ, ਵਿਪਰੋ, ਐਮਏਕਿਯੂ ਸਲਿਊਸ਼ਨਜ਼, ਐਨਆਈਆਈਟੀ, ਟੀਸੀਐਸ ਅਤੇ ਕੋਗਨੀਜੈਂਟ ਟੈਕਨੋਲੋਜੀ ਸਲਿਊਸ਼ਨਜ਼ ਵੱਲੋਂ ਰੋਜ਼ਗਾਰ ਲਈ ਚੁਣੇ ਜਾਣ ਤੇ ਉਸਨੇ ਐਸ ਬੀ ਐਸ ਕੈਂਪਸ ਦੇ ਸ਼ਾਨਦਾਰ ਪਲੇਸਮੈਂਟ ਦੇ ਨਤੀਜਿਆਂ ਲਈ ਅਤੇ ਵਿਦਿਆਰਥੀਆਂ ਦੀ ਭਰਤੀ ਪ੍ਰਕਿਰਿਆਵਾਂ ਲਈ ਸਿਖਲਾਈ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਲੇਸਮੈਂਟ ਸੈੱਲ ਦਾ ਧੰਨਵਾਦ ਕੀਤਾ।