
ਸਪੱਰਸ਼ ਸੈਂਟਰ ਫਿਰੋਜ਼ਪੁਰ ਵਿਖੇ 1 ਤੋਂ 30 ਨਵੰਬਰ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 5.0

ਸਪੱਰਸ਼ ਸੈਂਟਰ ਫਿਰੋਜ਼ਪੁਰ ਵਿਖੇ 1 ਤੋਂ 30 ਨਵੰਬਰ ਤੱਕ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 5.0
ਫਿਰੋਜ਼ਪੁਰ, 29 ਅਕਤੂਬਰ, 2026: ਦੇਸ਼-ਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (DLC) ਮੁਹਿੰਮ 5.0 ਤਹਿਤ ਸਪੱਰਸ਼ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਸਾਲਾਨਾ ਪਛਾਣ ਅਤੇ ਪੈਨਸ਼ਨ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਪੱਰਸ਼ ਸਰਵਿਸ ਸੈਂਟਰ, ਫਿਰੋਜ਼ਪੁਰ ਛਾਉਣੀ ਵਿਖੇ 1 ਤੋਂ 30 ਨਵੰਬਰ 2026 ਤੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ।
ਇਹ ਮੁਹਿੰਮ ਰੱਖਿਆ ਲੇਖਾ ਪ੍ਰਧਾਨ ਕੰਟਰੋਲਰ (PC), ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ ਡਿਪਾਰਟਮੈਂਟ ਆਫ਼ ਪੈਨਸ਼ਨ ਐਂਡ ਪੈਨਸ਼ਨਰਜ਼ ਵੈਲਫੇਅਰ (DoP&PW) ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
ਇਹ ਪ੍ਰੋਗਰਾਮ ਸਪੱਰਸ਼ ਸਰਵਿਸ ਸੈਂਟਰ, ਪੁਰਾਣੀ ਗੋਲਡਨ ਐਰੋ ਕੰਟੀਨ ਕੈਂਪਸ ਦੇ ਨੇੜੇ, CSD ਕੈਂਪਸ, ਆਰਮੀ, ਫਿਰੋਜ਼ਪੁਰ ਛਾਉਣੀ ਵਿਖੇ ਹੋਵੇਗਾ।
ਜਾਣਕਾਰੀ ਦਿੰਦਿਆਂ ਸਪੱਰਸ਼ ਸਰਵਿਸ ਸੈਂਟਰ, ਫਿਰੋਜ਼ਪੁਰ ਛਾਉਣੀ ਦੇ ਇੰਚਾਰਜ ਕੇ. ਐੱਲ. ਵਰਮਾ ਨੇ ਦੱਸਿਆ ਕਿ ਮੁਹਿੰਮ ਦੌਰਾਨ ਰੱਖਿਆ ਪੈਨਸ਼ਨਰ ਆਪਣੀ ਸਾਲਾਨਾ ਪਛਾਣ ਕਰਵਾ ਸਕਦੇ ਹਨ ਅਤੇ ਪੈਨਸ਼ਨ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰਵਾ ਸਕਦੇ ਹਨ।
ਉਨ੍ਹਾਂ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਸਮੇਂ ਲੋੜੀਂਦੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਨਾਲ ਲੈ ਕੇ ਆਉਣ। ਇਨ੍ਹਾਂ ਵਿੱਚ ਪੈਨਸ਼ਨ ਬੁੱਕ, ਡਿਸਚਾਰਜ ਬੁੱਕ, ਪਛਾਣ ਪੱਤਰ, ਬੈਂਕ ਪਾਸਬੁੱਕ, PPO (ਪੈਨਸ਼ਨ ਪੇਮੈਂਟ ਆਰਡਰ), ਆਧਾਰ ਕਾਰਡ ਅਤੇ ਸ਼ਿਕਾਇਤ ਨਾਲ ਸਬੰਧਤ ਹੋਰ ਦਸਤਾਵੇਜ਼ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੈਨਸ਼ਨਰ ਆਪਣੇ ਨਾਲ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫੋਨ ਵੀ ਜ਼ਰੂਰ ਲੈ ਕੇ ਆਉਣ, ਕਿਉਂਕਿ ਇਹ ਪ੍ਰਕਿਰਿਆ ਲਈ ਲੋੜੀਂਦਾ ਹੋਵੇਗਾ।
ਕੇ. ਐੱਲ. ਵਰਮਾ ਨੇ ਸਮੂਹ ਰੱਖਿਆ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 5.0 ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ।




