Ferozepur News

ਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਸੈਮੀਨਾਰ ਆਯੋਜਿਤ

ਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਸੈਮੀਨਾਰ ਆਯੋਜਿਤ
ਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ ਸਿਵਲ ਡਿਫੈਂਸ ਸਬੰਧੀ ਸਿਖਲਾਈ ਸੈਮੀਨਾਰ ਆਯੋਜਿਤ

ਫਿਰੋਜ਼ਪੁਰ, 30 ਸਤੰਬਰ, 2026: ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਅਤੇ ਆਫ਼ਤਾਂ ਦੌਰਾਨ ਬਚਾਅ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਨ ਲਈ ਸਿਵਲ ਡਿਫੈਂਸ ਸਿਖਲਾਈ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਹ ਪ੍ਰੋਗਰਾਮ ਡੀ.ਜੀ.ਪੀ.-ਕਮ-ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਸ੍ਰੀ ਰਾਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਫਿਰੋਜ਼ਪੁਰ ਡਾ. ਦੀਪਸ਼ਿਖਾ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਬਟਾਲੀਅਨ ਕਮਾਂਡਰ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਸ੍ਰੀ ਗੁਰਲਵਦੀਪ ਸਿੰਘ ਵੱਲੋਂ ਕੀਤੀ ਗਈ।

ਸੈਮੀਨਾਰ ਦੌਰਾਨ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਸਟੋਰ ਸੁਪਰਡੈਂਟ ਸ੍ਰੀ ਪਰਮਿੰਦਰ ਸਿੰਘ ਬਾਠ ਨੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੀ ਮਹੱਤਤਾ, ਐਮਰਜੈਂਸੀ ਰਿਸਪਾਂਸ, ਏਅਰ ਰੇਡ ਵਾਰਨਿੰਗ ਸਿਸਟਮ ਅਤੇ ਸਾਇਰਨ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਭੂਚਾਲ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਸੁਰੱਖਿਆ ਉਪਾਵਾਂ, ਰੈਸਕਿਊ ਤਕਨੀਕਾਂ, ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਬਚਾਅ ਕਾਰਜਾਂ ਦੀ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ ਗਈ।

ਇਸ ਮੌਕੇ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਕੰਪਨੀ ਕਮਾਂਡਰ ਸ੍ਰੀ ਅਨੀਸ਼ ਗੁਪਤਾ, ਟੀਮ ਮੈਂਬਰ ਪ੍ਰਤੀਕ ਮੋਂਗਾ (DR) ਹਾਜ਼ਰ ਸਨ। ਵਿਦਿਆਰਥੀਆਂ ਨੇ ਸਿਖਲਾਈ ਦੌਰਾਨ ਉਤਸ਼ਾਹ ਨਾਲ ਭਾਗ ਲੈਂਦਿਆਂ ਪ੍ਰੈਕਟੀਕਲ ਅਭਿਆਸ ਵੀ ਕੀਤੇ।

ਇਸ ਮੌਕੇ ਸੈਮੀਨਾਰ ਦੇ ਆਯੋਜਕ ਗੁਰਜੀਵਨ ਸਿੰਘ ਅਤੇ ਗੁਰਪ੍ਰੀਤ ਸਿੰਘ ਤੋਂ ਇਲਾਵਾ ਡੀਨ, ਸਟੂਡੈਂਟ ਵੈਲਫੇਅਰ ਡਾ ਸਨੀ ਬਹਿਲ ਅਤੇ ਪ੍ਰੋਗਰਾਮ ਅਫ਼ਸਰ ਸ੍ਰੀ ਯਸ਼ਪਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।

ਕੈਂਪਸ ਰਜਿਸਟਰਾਰ ਡਾ ਰਜੀਵ ਅਰੋੜਾ ਵੱਲੋਂ ਸਿਵਲ ਡਿਫੈਂਸ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Related Articles

Leave a Reply

Your email address will not be published. Required fields are marked *

Back to top button