Ferozepur News

ਸੱਤਵਾਂ ਆਯੂਸ਼ ਮੈਡੀਕਲ ਕੈਂਪ ਗੁਰੁਦੁਆਰਾ ਸਾਹਿਬ ਢੇਰੂ ਵਿਖੇ ਆਯੋਜਿਤ, 586 ਮਰੀਜ਼ਾਂ ਦੀ ਕੀਤੀ ਮੁਫ਼ਤ ਜਾਂਚ

ਸੱਤਵਾਂ ਆਯੂਸ਼ ਮੈਡੀਕਲ ਕੈਂਪ ਗੁਰੁਦੁਆਰਾ ਸਾਹਿਬ ਢੇਰੂ ਵਿਖੇ ਆਯੋਜਿਤ, 586 ਮਰੀਜ਼ਾਂ ਦੀ ਕੀਤੀ ਮੁਫ਼ਤ ਜਾਂਚ

ਸੱਤਵਾਂ ਆਯੂਸ਼ ਮੈਡੀਕਲ ਕੈਂਪ ਗੁਰੁਦੁਆਰਾ ਸਾਹਿਬ ਢੇਰੂ ਵਿਖੇ ਆਯੋਜਿਤ*

– 586 ਮਰੀਜ਼ਾਂ ਦੀ ਕੀਤੀ ਮੁਫ਼ਤ ਜਾਂਚ

ਫ਼ਿਰੋਜ਼ਪੁਰ, 21 ਸਤੰਬਰ, 2026: ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਫ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ, ਡਾਇਰੈਕਟਰ ਆਫ ਹੋਮਿਓਪੈਥੀ ਪੰਜਾਬ ਡਾਕਟਰ ਹਰਿੰਦਰਪਾਲ ਸਿੰਘ, ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਛੇਵਾਂ ਆਯੂਸ਼ ਮੈਡੀਕਲ ਕੈਂਪ, ਗੁਰੁਦੁਆਰਾ ਸਾਹਿਬ ਢੇਰੂ, ਫਿਰੋਜ਼ਪੁਰ ਵਿਖੇ ਲਗਾਇਆ ਗਿਆ।

ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ, ਡਾਕਟਰ ਸੁਮਿਤ ਮੋਂਗਾ, ਡਾਕਟਰ ਸੁਮਨ ਧੰਜੂ , ਡਾਕਟਰ ਪ੍ਰਵੀਨ ਕੁਮਾਰ ਰਾਣਾ, ਅਤੇ ਸ਼੍ਰੀ ਲਵਦੀਪ ਸਿੰਘ, ਸ਼੍ਰੀ ਸੁਖਪ੍ਰੀਤ ਸਿੰਘ,ਸ੍ਰੀਮਤੀ ਰੂਥ ਕੌਰ, ਉਪਵੈਦ, ਬਲਵਿੰਦਰ ਸਿੰਘ, ਤਰਸੇਮ ਸਿੰਘ , ਨੀਰੂ ਰਾਣੀ (ਯੋਗਾ ਇੰਸਟ੍ਰਕਟਰ)ਤੇ ਹੋਮੀਓਪੈਥੀ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।

ਇਸ ਕੈਂਪ ਵਿੱਚ 586 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button