Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਟੇਬਲ ਟੈਨਿਸ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਟੇਬਲ ਟੈਨਿਸ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਟੇਬਲ ਟੈਨਿਸ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ
​ਫ਼ਿਰੋਜ਼ਪੁਰ (15 ਸਤੰਬਰ 2026):ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ “ਸਾਲਾਨਾ ਇੰਟਰਾ-ਈਅਰ ਯੂਨੀਵਰਸਿਟੀ ਸਪੋਰਟਸ ਕੰਪੀਟੀਸ਼ਨ 2026” ਤਹਿਤ ਅੱਜ ਟੇਬਲ ਟੈਨਿਸ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਅਤੇ ਰਜਿਸਟ੍ਰਾਰ ਡਾ. ਰਾਜੀਵ ਅਰੋੜਾ ਜੀ ਨੇ ਕਿਹਾ ਕਿ ਅਜਹੀਆਂ ਖੇਡਾਂ ਵਿਦਿਆਰਥੀਆਂ ਵਿੱਚ ਮਾਨਸਿਕ ਚੁਸਤੀ ਅਤੇ ਇਕਾਗਰਤਾ ਵਧਾਉਂਦੀਆਂ ਹਨ। ਖੇਡ ਪ੍ਰਧਾਨ ਡਾ. ਅਰੁਣ ਕੁਮਾਰ ਅਸਾਤੀ ਜੀ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ।
​ਖੇਡਾਂ ਦੀ ਸੁਚੱਜੀ ਵਿਵਸਥਾ ਸਪੋਰਟਸ ਇੰਚਾਰਜ (ਗਰਲਜ਼) ਮੈਡਮ ਨਵਦੀਪ ਕੌਰ ਝੱਜ ਅਤੇ ਸਪੋਰਟਸ ਇੰਚਾਰਜ (ਬੁਆਏਜ਼) ਸ਼੍ਰੀ ਤਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈ। ਈਵੈਂਟ ਇੰਚਾਰਜ ਡਾ. ਵਿਕਰਮ ਮੁਟਨੇਜਾ ਅਤੇ ਕੋ-ਇੰਚਾਰਜ ਸ਼੍ਰੀ ਮਨਿੰਦਰ ਨੇ ਮੁਕਾਬਲਿਆਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ।
​ਮੁਕਾਬਲਿਆਂ ਦੇ ਨਤੀਜੇ:
​ਪਹਿਲਾ ਸਥਾਨ: ਆਰਾਧਿਆ ਵਧਵਾ (B.Tech CSE, 1st Sem)
​ਦੂਜਾ ਸਥਾਨ: ਗਗਨਦੀਪ ਕੌਰ (B.Tech CSE, 5th Sem)
​ਤੀਜਾ ਸਥਾਨ: ਚੰਦਨ ਵਰਮਾ (B.Tech CSE, 5th Sem)
​ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਅਤੇ ਰਜਿਸਟ੍ਰਾਰ ਡਾ. ਰਾਜੀਵ ਅਰੋੜਾ ਜੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਹ ਜਾਣਕਾਰੀ ਯੂਨੀਵਰਸਿਟੀ ਦੇ PRO ਡਾ. ਗਜ਼ਲਪ੍ਰੀਤ ਅਰਨੇਜਾ ਜੀ ਦੁਆਰਾ ਦਿੱਤੀ ਗਈ।

Related Articles

Leave a Reply

Your email address will not be published. Required fields are marked *

Back to top button