Ferozepur News

ਰਿਸ਼ਵਤ ਲੈਂਦਿਆਂ ਨਹਿਰੀ ਵਿਭਾਗ ਦੇ ਬੇਲਦਾਰ ਸਮੇਤ ਦੋ ਕਾਬੂ

ਰਿਸ਼ਵਤ ਲੈਂਦਿਆਂ ਨਹਿਰੀ ਵਿਭਾਗ ਦੇ ਬੇਲਦਾਰ ਸਮੇਤ ਦੋ ਕਾਬੂ

ਰਿਸ਼ਵਤ ਲੈਂਦਿਆਂ ਨਹਿਰੀ ਵਿਭਾਗ ਦੇ ਬੇਲਦਾਰ ਸਮੇਤ ਦੋ ਕਾਬੂ

ਫਿਰੋਜ਼ਪੁਰ, 21 ਅਗਸਤ, 2025: ਪੰਜਾਬ ਵਿਜੀਲੈਂਸ ਬਿਊਰੋ ਨੇ ਨਹਿਰੀ ਵਿਭਾਗ ਦੇ ਇੱਕ ਬੇਲਦਾਰ ਨੂੰ ₹50,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਵੱਲੋਂ ਸ਼ਿਕਾਇਤਕਰਤਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਉਣ ਅਤੇ ਉਸ ਦਾ ਜੁਆਇਨਿੰਗ ਲੈਟਰ ਜਾਰੀ ਕਰਵਾਉਣ ਦੇ ਬਦਲੇ ਇਹ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਵਿੱਚ ਇੱਕ ਗੇਜ ਰੀਡਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਅਨੁਸਾਰ ਮੁਲਜ਼ਮਾਂ ਦੀ ਪਛਾਣ ਵੀਰ ਸਿੰਘ, ਬੇਲਦਾਰ, ਨਹਿਰੀ ਵਿਭਾਗ ਅਤੇ ਜਗਦੇਵ ਸਿੰਘ, ਗੇਜ ਰੀਡਰ ਵਜੋਂ ਹੋਈ ਹੈ। ਇਹ ਮਾਮਲਾ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸੋਨੀ ਪੁੱਤਰ ਰਾਮ ਕੁਮਾਰ ਦੀ ਸ਼ਿਕਾਇਤ ਅਤੇ ਉਸ ਵੱਲੋਂ ਪੇਸ਼ ਕੀਤੀ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਦਰਜ ਕੀਤਾ ਗਿਆ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵੀਰ ਸਿੰਘ ਨੇ ਉਸ ਦੇ ਪੁੱਤਰ ਮੋਹਿਤ ਨੂੰ ਨਹਿਰੀ ਵਿਭਾਗ ਵਿੱਚ ਬੇਲਦਾਰ ਦੀ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ₹5–6 ਲੱਖ ਦੀ ਰਿਸ਼ਵਤ ਮੰਗੀ ਸੀ। ਮੁਲਜ਼ਮ ਵੱਲੋਂ ਸ਼ਿਕਾਇਤਕਰਤਾ ਤੋਂ ਕਥਿਤ ਤੌਰ ’ਤੇ ₹5.50 ਲੱਖ ਨਕਦ ਲਏ ਗਏ। ਇਸ ਦੇ ਬਾਵਜੂਦ ਜਦੋਂ ਮੋਹਿਤ ਨੂੰ ਜੁਆਇਨਿੰਗ ਲੈਟਰ ਨਹੀਂ ਮਿਲਿਆ ਤਾਂ ਸ਼ਿਕਾਇਤਕਰਤਾ ਨੇ ਵੀਰ ਸਿੰਘ ਨਾਲ ਸੰਪਰਕ ਕੀਤਾ, ਜਿਸ ਨੇ ਜੁਆਇਨਿੰਗ ਲੈਟਰ ਜਾਰੀ ਕਰਵਾਉਣ ਲਈ ਹੋਰ ₹50,000 ਦੀ ਮੰਗ ਕੀਤੀ।

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਲ ਵਿਛਾਇਆ ਗਿਆ। ਕਾਰਵਾਈ ਦੌਰਾਨ ਵੀਰ ਸਿੰਘ ਅਤੇ ਜਗਦੇਵ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ₹50,000 ਦੀ ਰਿਸ਼ਵਤ ਲੈਂਦਿਆਂ ਕਥਿਤ ਤੌਰ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਇਹ ਕਾਰਵਾਈ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ। ਮਾਮਲੇ ਦੀ ਅਗਲੇਰੀ ਜਾਂਚ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਦੇ ਇੰਸਪੈਕਟਰ ਰਾਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button