15 ਅਗੱਸਤ ਫਿਰੋਜ਼ਪੁਰ – ਕੌਮੀ ਇੰਨਸਾਫ ਮੋਰਚੇ ਦੇ ਸੱਦੇ ਉਤੇ ਮੁੱਖ ਮੰਤਰੀ ਪੰਜਾਬ ਖਿਲਾਫ ਸਾਂਝਾ ਰੋਸ ਪ੍ਰਦਰਸ਼ਨ
ਪੰਥਕ ਪਾਰਟੀਆਂ, ਕਿਸਾਨਾਂ ਮਜ਼ਦੂਰਾਂ ਅਤੇ ਸਿੱਖ ਜਥੇਬੰਦੀਆਂ ਇਕੋ ਸਟੇਜ ਉਤੇ ਵਿਖਾਈ ਏਕਤਾ

15 ਅਗੱਸਤ ਫਿਰੋਜ਼ਪੁਰ – ਕੌਮੀ ਇੰਨਸਾਫ ਮੋਰਚੇ ਦੇ ਸੱਦੇ ਉਤੇ ਮੁੱਖ ਮੰਤਰੀ ਪੰਜਾਬ ਖਿਲਾਫ ਸਾਂਝਾ ਰੋਸ ਪ੍ਰਦਰਸ਼ਨ
ਪੰਥਕ ਪਾਰਟੀਆਂ, ਕਿਸਾਨਾਂ ਮਜ਼ਦੂਰਾਂ ਅਤੇ ਸਿੱਖ ਜਥੇਬੰਦੀਆਂ ਇਕੋ ਸਟੇਜ ਉਤੇ ਵਿਖਾਈ ਏਕਤਾ
ਪਿਛਲੇ ਪੌਣੇ 4 ਸਾਲ ਤੋਂ ਚੰਡੀਗੜ ਮੋਹਾਲੀ ਬਾਰਡਰ ਉੱਤੇ ਸਿੱਖ ਮਸਲਿਆਂ ਦੇ ਨਿਪਟਾਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ।
ਮੋਰਚੇ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਥਕ ਅਤੇ ਕਿਸਾਨ ਜੱਥੇਬੰਦੀਆਂ ਦੇ ਤਾਲਮੇਲ ਨਾਲ ਚਲ ਰਹੇ ਇਸ ਮੋਰਚੇ ਵਲੋਂ ਜਿਥੇ ਕੇਂਦਰ ਸਰਕਾਰ ਵਿਰੁੱਧ 28 ਜੁਲਾਈ ਨੂੰ ਗਵਰਨਰ ਹਾਊਸ ਵੱਲ ਮਾਰਚ ਰੱਖਿਆ ਗਿਆ ਸੀ ਉਥੇ ਮੁੱਖ ਮੰਤਰੀ ਪੰਜਾਬ ਵੱਲੋਂ ਫਿਰੋਜ਼ਪੁਰ ਝੰਡਾ ਲਹਿਰਾਇਆ ਜਾਣ ਕਾਰਨ ਪੰਜਾਬ ਸਰਕਾਰ ਵਿਰੁੱਧ ਇਥੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ।
ਇਸ ਬਾਬਤ ਜਾਣਕਾਰੀ ਦਿੰਦਿਆਂ ਕੌਮੀਂ ਇਨਸਾਫ ਮੋਰਚੇ ਦੇ ਮੈਂਬਰ ਅਤੇ ਬੁਲਾਰੇ ਬਲਵਿੰਦਰ ਸਿੰਘ ਦਸਿਆ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸ਼ਾਂਤਮਈ ਪਰਦਰਸ਼ਨ ਦੀ ਅਪੀਲ ਮਗਰੋਂ ਮੁੱਖ ਮੰਤਰੀ ਝੰਡਾ ਰਸਮ ਉਪਰੰਤ ਰੋਸ ਮਾਰਚ ਕੱਢਿਆ ਗਿਆ ਅਤੇ ਡੀਸੀ ਦਫ਼ਤਰ ਸਾਹਮਣੇ ਜਾ ਕੇ ਮੰਗ ਪਤਰ ਦਿੱਤਾ ਗਿਆ। ਇਸ ਮੰਗ ਪਤਰ ਵਿਚ ਬੇਅੰਤ ਸਿੰਘ ਕਤਲ ਕਾਂਡ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ ਸਮੇਤ 9 ਬੰਦੀ ਸਿੰਘਾਂ ਦੀ ਪੱਕੀ ਰਿਹਾਈ ਮੰਗੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਉਮਰ ਕੈਦ ਦੀ ਆਮ ਸਜਾ ਪਰੋਲ ਅਤੇ ਛੁੱਟੀਆਂ ਤੋਂ ਬਿਨਾਂ 10 ਸਾਲ ਬਣਦੀ ਹੈ ਪ੍ਰੰਤੂ ਇੱਥੇ ਕਈ ਮਾਮਲਿਆਂ ਵਿਚ ਪਰੋਲ ਵੀ ਨਹੀਂ ਅਤੇ ਸਮਾਂ ਵੀ ਦੁੱਗਣੇ ਨਾਲੋਂ ਵੱਧ ਹੋ ਚੁੱਕਾ ਹੈ। ਇਸ ਤੋਂ ਬਿਨਾਂ ਪਿਛਲੇ ਸਮੇਂ ਵਿੱਚ ਭਾਈ ਅਮ੍ਰਿਤਪਾਲ ਸਿੰਘ ਸਮੇਤ 3 ਦਰਜਨ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਕਰਵਾਉਣ ਦਾ ਮੁੱਦਾ ਵੀ ਚੁੱਕਿਆ ਹੈ। ਅਜ਼ਾਦੀ ਦਿਹਾੜੇ ਉਤੇ ਕੀਤੇ ਗਏ ਪਰਦਰਸ਼ਨ ਦੀ ਇਹ ਵਿਸ਼ੇਸ਼ਤਾ ਰਹੀ ਕਿ
ਇਸ ਵਿੱਚ ਜਿੱਥੇ ਕਾਮਰੇਡ ਅਤੇ ਸਿੱਖ ਵਿਚਾਰਧਾਰਾ ਵਾਲੇ ਲੋਕ ਇਕੱਠੇ ਸਨ ਉਥੇ ਵੱਖੋ ਵੱਖ ਚਲ ਰਹੀਆਂ ਪੰਥਕ ਪਾਰਟੀਆਂ ਵੀ ਇਕੋ ਮੰਚ ਉਤੇ ਸਹਿਭਾਵ ਨਾਲ ਇਕਜੁੱਟ ਨਜ਼ਰ ਆਈਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਲਖਵੀਰ ਸਿੰਘ ਮਾਹਲਮ, ਹੈ ਇੰਟਰਨੈਸ਼ਨਲ ਪੰਥਕ ਦਲ ਦੇ ਆਗੂ ਸਤਨਾਮ ਸਿੰਘ ਬਲੀਆਂ, ਜਗਦੀਪ ਸਿੰਘ ਭੁੱਲਰ , ਪ੍ਰਤਾਪ ਸਿੰਘ, ਕ੍ਰਿਸ਼ਨ ਸਿੰਘ ਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਾਰੇ ਆਗੂ ਵਾਰਿਸ ਪੰਜਾਬ, ਮੁਖਤਿਆਰ ਸਿੰਘ , ਜਸਬੀਰ ਸਿੰਘ ਭੁੱਲਰ ਤੇ ਹਰਦੀਪ ਸਿੰਘ ਹਾਮਦ ਆਗੂ ਪੁਨਰ ਸੁਰਜੀਤ ਅਕਾਲੀ ਦਲ , ਚਮਕੌਰ ਸਿੰਘ ਜ਼ੀਰਾ ਗੁਰਚਰਨ ਸਿੰਘ ਭੁੱਲਰ ਆਗੂ ਅਕਾਲੀ ਦਲ ਅੰਮ੍ਰਿਤਸਰ, ਦਵਿੰਦਰ ਸਿੰਘ ਸੇਖੋਂ, ਮੋਹਨ ਸਿੰਘ ਲਾਲਕਾ ਤੇ ਮਾਨ ਸਿੰਘ ਕਿਲੀ ਆਗੂ ਸਤਲੁਜ ਮਿਸਲ, ਅਵਤਾਰ ਸਿੰਘ ਮਹਿਮਾ ਸੂਬਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਗਰੂਪ ਸਿੰਘ ਭੁੱਲਰ ਪ੍ਰਧਾਨ ਕਿਸਾਨ ਸਟੂਡੈਂਟ ਯੂਨੀਅਨ, ਗੁਣਵੰਤ ਸਿੰਘ ਤੇ ਫਤਹਿ ਸਿੰਘ ਕਿਸਾਨ ਆਗੂ ਬੀ ਕੇ ਯੂ ਖੋਸਾ, ਗੁਰਭਾਗ ਸਿੰਘ ਕਿਸਾਨ ਆਗੂ ਬੀ ਕੇ ਯੂ ਕ੍ਰਾਂਤੀਕਾਰੀ, ਬਗਾ ਸਿੰਘ ਮਨਰੇਗਾ ਆਗੂ , ਭੁਪਿੰਦਰ ਸਿੰਘ ਬਰਾੜ ਅਸੂਲ ਮੰਚ ਭਾਈ ਅਮਰੀਕ ਸਿੰਘ ਤੇ ਭਾਈ ਅਵਤਾਰ ਸਿੰਘ ਪ੍ਰਧਾਨ ਗ੍ਰੰਥੀ ਸਭਾ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਬੁੱਕਣ ਵਾਲਾ , ਗਿਆਨ ਸਿੰਘ ਮੰਡ, ਬਾਬਾ ਗੁਰਸੇਵਕ ਸਿੰਘ ਸ਼ੀਹਣੀ ਸਾਹਿਬ , ਗੁਰਦੀਪ ਸਿੰਘ ਨੰਬਰਦਾਰ, ਕਰਨੈਲ ਸਿੰਘ ਭਾਵੜਾ, ਬਲਰਾਜ ਸਿੰਘ ਸਤੀਏ ਵਾਲਾ , ਗਿਆਨ ਸਿੰਘ ਮੰਡ , ਬਾਬਾ ਮਲਕੀਤ ਸਿੰਘ ਸਮੇਤ ਅਨੇਕਾਂ ਪੰਥਕ ਅਤੇ ਜਨਤਕ ਆਗੂਆਂ ਨੇ ਇਸ ਮੌਕੇ ਅਪਣੀ ਸ਼ਮੂਲੀਅਤ ਦਰਜ ਕਰਾਈ।





