Ferozepur News

ਕਾਰਪੋਰੇਟੋ ਖੇਤੀ ਛੱਡੋ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸ ਡੀ ਐੱਮ ਦਫਤਰ ਅੱਗੇ ਕੀਤਾ ਪ੍ਰਦਰਸ਼ਨ,

ਰਾਸ਼ਟਰਪਤੀ ਦੇ ਨਾਮ ਸੌਪਿਆ ਮੰਗਪੱਤਰ ਅਤੇ ਬਾਜ਼ਾਰ ਵਿੱਚ ਕੀਤਾ ਮੋਟਰਸਾਈਕਲ ਮਾਰਚ

ਕਾਰਪੋਰੇਟੋ ਖੇਤੀ ਛੱਡੋ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸ ਡੀ ਐੱਮ ਦਫਤਰ ਅੱਗੇ ਕੀਤਾ ਪ੍ਰਦਰਸ਼ਨ,

ਕਾਰਪੋਰੇਟੋ ਖੇਤੀ ਛੱਡੋ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸ ਡੀ ਐੱਮ ਦਫਤਰ ਅੱਗੇ ਕੀਤਾ ਪ੍ਰਦਰਸ਼ਨ, ਰਾਸ਼ਟਰਪਤੀ ਦੇ ਨਾਮ ਸੌਪਿਆ ਮੰਗਪੱਤਰ ਅਤੇ ਬਾਜ਼ਾਰ ਵਿੱਚ ਕੀਤਾ ਮੋਟਰਸਾਈਕਲ ਮਾਰਚ

ਫਿਰੋਜ਼ਪੁਰ 10 ਅਗਸਤ, 2026:  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਤਹਿਸੀਲ ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤੀ | ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਸਿੱਧੂਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਬੀਕੇਯੂ ਮਾਲਵਾ ਹੀਰਕੇ, ਬੀਕੇਯੂ ਡਕੌਦਾ ਧਨੇਰ, ਬੀਕੇਯੂ ਮਾਨਸਾ, ਬੀਕੇਯੂ ਰਾਜੇਵਾਲ, ਕੁਲ ਹਿੰਦ ਕਿਸਾਨ ਸਭਾ ਅਤੇ ਭੱਠਾ ਮਜਦੂਰ ਯੂਨੀਅਨ ਜਥੇਬੰਦੀਆਂ ਸ਼ਾਮਲ ਹੋਈਆਂ | ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ |

ਕਾਰਪੋਰੇਟੋ ਖੇਤੀ ਛੱਡੋ ਅਤੇ ਅਮਰੀਕਾ ਟਰੇਡ ਡੀਲ ਰੱਦ ਕਰਨ ਦੀ ਮੰਗ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸ ਡੀ ਐੱਮ ਦਫਤਰ ਅੱਗੇ ਕੀਤਾ ਪ੍ਰਦਰਸ਼ਨ,ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨ ਵੱਲੋਂ ਕਾਰਪੋਰੇਟੋ ਖੇਤੀ ਛੱਡੋ ਦਾ ਨਾਹਰਾ ਦਿੰਦਿਆਂ ਹੋਇਆ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਟਰੇਡ ਡੀਲ ਰੱਦ ਕਰਨ ਦੀ ਮੰਗ ਕੀਤੀ ਹੈ | ਓਹਨਾ ਕਿਹਾ ਕਿ ਇਹ ਡੀਲ ਭਾਰਤ ਦੇ ਖੇਤੀ ਖੇਤਰ ਦੇ ਨਾਲ ਨਾਲ ਭਾਰਤ ਦੀ ਅਰਥਵਿਵਸਥਾ ਅਤੇ ਪ੍ਰਭੂ ਸੱਤਾ ਲਈ ਵੀ ਗੰਭੀਰ ਖਤਰਾ ਹੈ | ਓਹਨਾ ਕਿਹਾ ਕਿ ਮਜਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾ ਨੂੰ ਖੋਂਹਣ ਵਾਲ਼ੇ ਚਾਰ ਲੇਬਰ ਕੋਡ ਤੁਰੰਤ ਖਤਮ ਕੀਤੇ ਜਾਣ | ਇਸ ਦੇ ਨਾਲ ਹੀ ਜਥੇਬੰਦੀਆਂ ਨੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਆਬਾਦਕਾਰ ਕਿਸਾਨ ਦੀਆਂ ਜਮੀਨਾ ਖੋਹਣੀਆਂ ਅਤੇ ਲੋਕਾਂ ਦੇ ਘਰ ਢਾਉਣ ਦੀਆਂ ਕਾਰਵਾਈਆ ਤੁਰੰਤ ਰੋਕੀਆਂ ਜਾਣ ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਲਈ ਮਜਬੂਰ ਹੋਣਗੀਆਂ |
ਅੱਜ ਕਿਸਾਨਾਂ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਪਣ ਤੋਂ ਬਾਅਦ ਛਾਉਣੀ ਦੇ ਬਾਜ਼ਾਰ ਵਿੱ

ਚ ਮੋਟਰਸਾਈਕਲ ਮਾਰਚ ਕੀਤਾ ਗਿਆ | ਇਸ ਮੌਕੇ ਅਵਤਾਰ ਸਿੰਘ ਮਹਿਮਾਂ ਗੁਰਦਿੱਤ ਸਿੰਘ ਸਿੱਧੂ ਗੁਰਚਰਨ ਸਿੰਘ ਕੋਮਲ ਪ੍ਰਕਾਸ਼ ਸਿੰਘ ਵੱਸਤੀ ਅਵਤਾਰ ਸਿੰਘ ਸ਼ੇਰਖਾਂ ਗੁਰਮੀਤ ਸਿੰਘ ਪੋਜੋਕੇ ਹਰਨੇਕ ਸਿੰਘ ਮਹਿਮਾਂ ਗੁਰਮੀਤ ਸਿੰਘ ਘੋੜੇਚੱਕ ਆਦਿ ਆਗੂਆਂ ਨੇ ਸੰਬੋਧਨ ਕੀਤਾ |

Related Articles

Leave a Reply

Your email address will not be published. Required fields are marked *

Back to top button