ਟ੍ਰੀ ਮੈਨ ਕੁਲਜੀਤ ਸਿੰਘ ਅਤੇ ਉਹਨਾ ਦੀ ਅਗਵਾਈ ਵਾਲੀ KGS Team Foundation ਨੇ ਫਿਰੋਜ਼ਪੁਰ ਵਿੱਚ 11,111 ਪੌਦੇ ਲਗਾਉਣ ਦਾ ਟੀਚਾ ਕੀਤਾ ਪੂਰਾ
KGS Team Foundation, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਪ੍ਰਚਾਰ ਸਭਾ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ ਵਿਸ਼ਾਲ ਪੌਦੇ ਲਗਾਉਣਦ ਦੀ ਮੁਹਿੰਮ

ਟ੍ਰੀ ਮੈਨ ਕੁਲਜੀਤ ਸਿੰਘ ਅਤੇ ਉਹਨਾ ਦੀ ਅਗਵਾਈ ਵਾਲੀ KGS Team Foundation ਨੇ ਫਿਰੋਜ਼ਪੁਰ ਵਿੱਚ 11,111 ਪੌਦੇ ਲਗਾਉਣ ਦਾ ਟੀਚਾ ਕੀਤਾ ਪੂਰਾ
KGS Team Foundation, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਪ੍ਰਚਾਰ ਸਭਾ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ ਵਿਸ਼ਾਲ ਪੌਦੇ ਲਗਾਉਣਦ ਦੀ ਮੁਹਿੰਮ
ਹਰੀਸ਼ ਮੋਂਗਾ
ਫਿਰੋਜ਼ਪੁਰ: ਵਾਤਾਵਰਨ ਦੀ ਸੰਭਾਲ ਅਤੇ ਫਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ KGS Team Foundation ਵੱਲੋਂ ਚਲਾਈ ਜਾ ਰਹੀ ਵਿਸ਼ਾਲ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਦੀ ਮੁਹਿੰਮ ਤਹਿਤ ਦੁਲਚੀ ਕੇ, ਹਬੀਬ ਕੇ ਤੋਂ ਲੈ ਕੇ ਕੁੰਡਿਆਂ ਤੱਕ ਕੱਚੇ ਬੰਨ੍ਹ ’ਤੇ 11,111 ਪੌਦੇ ਲਗਾਉਣ ਦਾ ਟੀਚਾ 45 ਦਿਨਾਂ ਵਿੱਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਇਹ ਪੰਜਾਬ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਪੌਦੇ ਲਗਾਉਣ ਦੇ ਟੀਚਿਆਂ ਵਿੱਚੋਂ ਇੱਕ ਹੈ। ਜਿਸ ਨਾਲ ਆਉਣ ਵਾਲੇ ਸਾਲਾਂ ਵਿੱਚ ਫਿਰੋਜ਼ਪੁਰ ਦੀ ਹਵਾ ਸਾਫ ਹੋਵੇਗੀ ਅਤੇ ਗਰਮੀ ਤੋਂ ਰਾਹਤ ਮਿਲੇਗੀ ।
ਇਹ ਵਿਸ਼ਾਲ ਮੁਹਿੰਮ KGS Team Foundation, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਮਤਿ ਪ੍ਰਚਾਰ ਸਭਾ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ। ਟ੍ਰੀ ਮੈਨ ਮਿਸਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ KGS Team Foundation ਦੇ ਸੇਵਾਦਾਰਾਂ ਨੇ ਇਸ ਟੀਚੇ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕੀਤੀ। ਇਸ ਮੁਹਿੰਮ ਦਾ ਮਕਸਦ ਸਿਰਫ਼ ਪੌਦੇ ਲਗਾਉਣਾ ਹੀ ਨਹੀਂ, ਸਗੋਂ ਉਹਨਾਂ ਦੀ ਸੰਭਾਲ ਕਰਨਾ ਹੈ, ਇਸ ਨਾਲ ਇਲਾਕੇ ਵਿੱਚ ਲੰਬੇ ਸਮੇਂ ਲਈ ਹਰਿਆਵਲੀ ਵਧੇਗੀ ਅਤੇ ਲੋਕ ਨੂੰ ਵਾਤਾਵਰਨ ਸੰਭਾਲ ਨਾਲ ਜੁੜ ਸਕਣਗੇ।
ਪੌਦੇ ਲਗਾਉਣ ਦੀ ਇਸ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ KGS Team Foundation ਦੇ ਸੇਵਾਦਾਰਾਂ ਵਿੱਚ ਗੁਰਜੀਤ ਸਰ KGS, ਗੁਰਮੀਤ ਸਿੰਘ KGS, ਅਰਸ਼ਦੀਪ ਸਿੰਘ, ਗਰਗਿਆਨ ਸਿੰਘ, ਰਾਜਪ੍ਰੀਤ ਸਿੰਘ, ਗੁਰਚਰਨ ਸਿੰਘ, ਗੁਰਜੀਤ ਸਿੰਘ, ਦਲੀਪ ਕੁਮਾਰ, ਸੁਖਬਾਜ ਸਿੰਘ, ਸੁਖਵਿੰਦਰ ਸਿੰਘ, ਤਰਨਜੀਤ ਸਿੰਘ ਅਤੇ ਸੁਖਪਾਲ ਸਿੰ****ਘ ਸ਼ਾਮਲ ਹਨ। ਇਨ੍ਹਾਂ ਸੇਵਾਦਾਰਾਂ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਨਰਲ ਪ੍ਰਧਾਨ ਸ: ਇੰਦਰਪਲ ਸਿੰਘ ਅਤੇ ਗੁਰਮਤਿ ਪ੍ਰਚਾਰ ਸਭਾ ਦੇ ਪ੍ਰਧਾਨ ਡਾ. ਕਨਵਰ ਵਿਜੇਪਾਲ ਸਿੰਘ (ਡਾ. ਬੋਬੀ) ਵੱਲੋਂ ਵੀ ਇਸ ਵਾਤਾਵਰਨਕ ਮੁਹਿੰਮ ਨੂੰ ਆਪਣਾ ਮਹੱਤਵਪੂਰਨ ਸਹਿਯੋਗ ਦਿੱਤਾ ਗਿਆ।
ਟ੍ਰੀ ਮੈਨ ਕੁਲਜੀਤ ਸਿੰਘ ਨੇ ਕਿਹਾ ਕਿ 11,111 ਪੌਦੇ ਲਗਾਉਣ ਦਾ ਟੀਚਾ ਪੂਰਾ ਕਰਨਾ ਇੱਕ ਮਹੱਤਵਪੂਰਨ ਉਪਲਬਧੀ ਹੈ, ਪਰ ਅਸਲ ਸਫਲਤਾ ਇਨ੍ਹਾਂ ਪੌਦਿਆਂ ਨੂੰ ਵੱਡੇ ਰੁੱਖਾਂ ਵਿੱਚ ਤਬਦੀਲ ਕਰਨ ਵਿੱਚ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।
KGS Team Foundation ਵੱਲੋਂ ਇਸੇ ਤਰ੍ਹਾਂ ਦੀ ਪੌਦੇ ਲਗਾਉਣ ਅਤੇ ਵਾਤਾਵਰਨ ਜਾਗਰੂਕਤਾ ਮੁਹਿੰਮ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਲਗਾਤਾਰ ਚਲਾਈ ਜਾ ਰਹੀ ਹੈ। ਸੰਸਥਾ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨਾ ਅਤੇ ਫਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਇੱਕ ਵੱਡੀ ਲੋਕ ਲਹਿਰ ਖੜ੍ਹੀ ਕਰਨਾ ਹੈ।
ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਉਣ। “ਪੌਦਾ ਲਗਾਉਣਾ ਸ਼ੁਰੂਆਤ ਹੈ, ਉਸਨੂੰ ਰੁੱਖ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ।”





