15 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਚੈਕਿੰਗ, ਕੋਈ ਸ਼ੱਕੀ ਵਿਅਕਤੀ ਜਾਂ ਸਾਮਾਨ ਨਹੀਂ ਮਿਲਿਆ

15 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਚੈਕਿੰਗ, ਕੋਈ ਸ਼ੱਕੀ ਵਿਅਕਤੀ ਜਾਂ ਸਾਮਾਨ ਨਹੀਂ ਮਿਲਿਆ
ਫਿਰੋਜ਼ਪੁਰ, 7 ਅਗਸਤ 2026: ਆਜ਼ਾਦੀ ਦਿਵਸ 15 ਅਗਸਤ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਮੁਸਾਫਿਰਾਂ ਦੀ ਜਾਨ-ਮਾਲ ਅਤੇ ਰੇਲਵੇ ਸੰਪਤੀ ਦੀ ਸੁਰੱਖਿਆ ਲਈ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਵੱਲੋਂ ਅੱਜ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਗਈ।
ਸਪੈਸ਼ਲ ਡੀ.ਜੀ.ਪੀ. ਜੀ.ਆਰ.ਪੀ. ਪਟਿਆਲਾ (ਪੰਜਾਬ) ਅਤੇ ਡੀ.ਐੱਸ.ਪੀ. ਜ਼ੋਨਲ ਜੀ.ਆਰ.ਪੀ. ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਪੈਸੰਜਰ ਅਵੇਰਨੈੱਸ ਐਂਡ ਸਰਚ ਆਪਰੇਸ਼ਨ’ ਦੌਰਾਨ ਪਲੇਟਫਾਰਮਾਂ, ਰੇਲਗੱਡੀਆਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ, ਐਂਟਰੀ ਗੇਟਾਂ ਅਤੇ ਸ਼ੱਕੀ ਵਿਅਕਤੀਆਂ, ਵਾਹਨਾਂ ਤੇ ਸਮਾਨ ਦੀ ਆਰ.ਪੀ.ਐੱਫ. ਦੇ ਸਨਾਇਫ਼ਰ ਡੌਗ ਦੀ ਮਦਦ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਨਹੀਂ ਮਿਲੀ।
ਇਸ ਮੌਕੇ ਰੇਲਗੱਡੀਆਂ ਵਿੱਚ ਸਫ਼ਰ ਕਰ ਰਹੇ ਮੁਸਾਫਿਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਫ਼ੋਨ, ਲੈਪਟਾਪ, ਬੈਗ ਅਤੇ ਕੀਮਤੀ ਸਮਾਨ ਦਾ ਵਿਸ਼ੇਸ਼ ਧਿਆਨ ਰੱਖਣ। ਜੇਕਰ ਕੋਈ ਸ਼ੱਕੀ ਲਾਵਾਰਿਸ ਸਮਾਨ ਜਾਂ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਟ੍ਰੇਨ ਐਸਕਾਰਟ/ਗਾਰਡ ਪਾਰਟੀ ਜਾਂ ਨਜ਼ਦੀਕੀ ਸਟੇਸ਼ਨ ’ਤੇ ਤਾਇਨਾਤ ਜੀ.ਆਰ.ਪੀ. ਅਤੇ ਆਰ.ਪੀ.ਐੱਫ. ਨੂੰ ਸੂਚਨਾ ਦੇਣ।
ਇਹ ਜਾਣਕਾਰੀ ਇੰਸਪੈਕਟਰ ਨਵੀਨ ਕੁਮਾਰ, ਮੁੱਖ ਅਫ਼ਸਰ, ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਵੱਲੋਂ ਦਿੱਤੀ ਗਈ।





