Ferozepur News

ਪਿੰਡ ਬਜੀਦਪੁਰ ਸਾਹਿਬ ਵਾਲਿਆਂ ਵੱਲੋਂ ਮਾਂ ਚਿੰਤਪੂਰਨੀ ਦਾ ਤੀਸਰਾ ਵਿਸ਼ਾਲ ਭੰਡਾਰਾ 03 ਅਗਸਤ ਤੋਂ 07 ਅਗਸਤ ਤੱਕ ਲਗਾਇਆ ਜਾਵੇਗਾ

ਪਿੰਡ ਬਜੀਦਪੁਰ ਸਾਹਿਬ ਵਾਲਿਆਂ ਵੱਲੋਂ ਮਾਂ ਚਿੰਤਪੂਰਨੀ ਦਾ ਤੀਸਰਾ ਵਿਸ਼ਾਲ ਭੰਡਾਰਾ 03 ਅਗਸਤ ਤੋਂ 07 ਅਗਸਤ ਤੱਕ ਲਗਾਇਆ ਜਾਵੇਗਾ

ਪਿੰਡ ਬਜੀਦਪੁਰ ਸਾਹਿਬ ਵਾਲਿਆਂ ਵੱਲੋਂ ਮਾਂ ਚਿੰਤਪੂਰਨੀ ਦਾ ਤੀਸਰਾ ਵਿਸ਼ਾਲ ਭੰਡਾਰਾ 03 ਅਗਸਤ ਤੋਂ 07 ਅਗਸਤ ਤੱਕ ਲਗਾਇਆ ਜਾਵੇਗਾ

ਫ਼ਿਰੋਜ਼ਪੁਰ /ਬਾਜ਼ੀਦਪੁਰ: 2 ਅਗਸਤ 
ਇਲਾਕਾ ਨਿਵਾਸੀਆਂ, ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ, ਸ਼੍ਰੀ ਦੁਰਗਾ ਭਜਨ ਮੰਡਲੀ ਅਤੇ ਮਹਿਲਾ ਭਜਨ ਮੰਡਲੀ (ਸ਼੍ਰੀ ਦੁਰਗਾ ਮਾਤਾ ਮੰਦਰ, ਬਜੀਦਪੁਰ ਸਾਹਿਬ, ਜ਼ਿਲ੍ਹਾ ਫ਼ਿਰੋਜ਼ਪੁਰ) ਵੱਲੋਂ ਸਮੂਹ ਸੰਗਤਾਂ ਨੂੰ ਸਾਵਣ ਮਹੀਨੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ ਹਨ।
ਇਸ ਪਵਿੱਤਰ ਮਹੀਨੇ ਦੇ ਸ਼ੁਭ ਅਵਸਰ ‘ਤੇ ਪਿੰਡ ਬਜੀਦਪੁਰ ਸਾਹਿਬ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਮਾਂ ਚਿੰਤਪੂਰਨੀ ਜੀ ਦਾ 3ਰਾ ਵਿਸ਼ਾਲ ਭੰਡਾਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਹਾ ਹੈ।
ਸਮਾਗਮ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਦੇ ਸੇਵਾਦਾਰ ਤਰਸੇਮ ਪਾਲ ਸ਼ਰਮਾ ਨੇ ਦੱਸਿਆ ਕੀ ਮਿਤੀ: 03 ਅਗਸਤ 2026 ਤੋਂ 07 ਅਗਸਤ 2026 ਤੱਕ ਸਥਾਨ ਸ਼੍ਰੀ ਇੱਛਾਪੂਰਨ ਵੀਰ ਹਨੂਮਾਨ ਮੰਦਰ, ਗਗਰੇਟ (ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਭਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਿਸ਼ਾਲ ਭੰਡਾਰੇ ਵਿੱਚ ਪਹੁੰਚ ਕੇ ਮਾਂ ਚਿੰਤਪੂਰਨੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਸੇਵਾ ਦਾ ਲਾਹਾ ਲੈਣ।
ਉਨਾ ਸਮੂਹ ਸੰਗਤਾਂ ਤੇ ਭਗਤਾਂ ਨੂੰ ਦਾਨ ਜਾਂ ਗੁਪਤ ਦਾਨ ਦੇਣ ਲਈ ਸੰਗਤਾਂ ਨੂੰ ਲੰਗਰ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਦਿੱਤੇ ਗਏ ਮੋਬਾਈਲ ਨੰਬਰਾਂ ‘ਤੇ ਸੰਪਰਕ ਕਰ ਸਕਦੀਆਂ ਹਨ 94173-10254, 77079-47139, 81463-63849, 96462-19005

Related Articles

Leave a Reply

Your email address will not be published. Required fields are marked *

Back to top button