Ferozepur News

“ਵਾਤਾਵਰਣ ਦੀ ਸੰਭਾਲ ਅਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ ਹੈ।”–ਡਾ. ਇੰਦਰਜੀਤ ਕੌਰ

[‘ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’ ਤਹਿਤ ਵਜ਼ੀਫਾ ਵੰਡ ਸਮਾਗਮ: 216 ਹੋਣਹਾਰ ਵਿਦਿਆਰਥੀਆਂ ਨੂੰ 4 ਲੱਖ 32 ਹਜ਼ਾਰ ਰੁਪਏ ਦੇ ਵਜ਼ੀਫ਼ੇ ਅਤੇ ਫਲਦਾਰ ਬੂਟੇ ਤਕਸੀਮ ਕੀਤੇ।]

“ਵਾਤਾਵਰਣ ਦੀ ਸੰਭਾਲ ਅਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ ਹੈ।”–ਡਾ. ਇੰਦਰਜੀਤ ਕੌਰ
[‘ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’ ਤਹਿਤ ਵਜ਼ੀਫਾ ਵੰਡ ਸਮਾਗਮ: 216 ਹੋਣਹਾਰ ਵਿਦਿਆਰਥੀਆਂ ਨੂੰ 4 ਲੱਖ 32 ਹਜ਼ਾਰ ਰੁਪਏ ਦੇ ਵਜ਼ੀਫ਼ੇ ਅਤੇ ਫਲਦਾਰ ਬੂਟੇ ਤਕਸੀਮ ਕੀਤੇ।]

"ਵਾਤਾਵਰਣ ਦੀ ਸੰਭਾਲ ਅਤੇ ਉੱਚੀ ਸੋਚ ਹੀ ਵਿਦਿਆਰਥੀਆਂ ਦਾ ਅਸਲ ਸਰਮਾਇਆ ਹੈ।"--ਡਾ. ਇੰਦਰਜੀਤ ਕੌਰ

ਫ਼ਰੀਦਕੋਟ, 25-7-2026: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ‘ਕੇਅਰ ਵਨ ਕੇਅਰ ਆਲ’ (ਆਸਟ੍ਰੇਲੀਆ) ਦੇ ਸਹਿਯੋਗ ਅਤੇ ‘ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ’ ਤਹਿਤ ਫ਼ਰੀਦਕੋਟ-ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ 96 ਸਕੂਲਾਂ ਦੇ 216 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਦਸਮੇਸ਼ ਡੈਂਟਲ ਕਾਲਜ, ਫ਼ਰੀਦਕੋਟ ਵਿਖੇ ਇੱਕ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਵਜ਼ੀਫਾ ਵੰਡ ਸਮਾਗਮ ਬਹੁਤ ਹੀ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪ੍ਰੋਜੈਕਟ ਕੋਆਡੀਨੇਟਰ-ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ 216 ਵਿਦਿਆਰਥੀਆਂ ਦੀ ਚੋਣ ਇੱਕ ਲਿਖਤੀ ਇਮਤਿਹਾਨ ਅਤੇ ਇੰਟਰਵਿਊ ਦੁਆਰਾ ਕੀਤੀ ਗਈ ਹੈ ਇਸ ਸਮਾਗਮ ਦੌਰਾਨ ਡਾਕਟਰ ਇੰਦਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਨੇ ਮੁੱਖ ਮਹਿਮਾਨ ਅਤੇ ਸ੍ਰੀ ਰਾਹੁਲ ਚਾਬਾ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਗੁਰਪ੍ਰੀਤ ਕੌਰ ਤੇ ਸਾਥੀਆਂ ਵੱਲੋਂ “ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ” ਸ਼ਬਦ ਨਾਲ ਕੀਤਾ ਗਿਆ। ਡਾ. ਅਵੀਨਿੰਦਰਪਾਲ ਸਿੰਘ ਨੇ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਵੱਡੀਆਂ ਪ੍ਰਾਪਤੀਆਂ ਕਰਨ ਬਾਰੇ ਪ੍ਰੇਰਿਆ ।
ਇਸ ਮੌਕੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪਾਣੀ, ਹਵਾ, ਵਾਤਾਵਰਣ ਦੀ ਸੰਭਾਲ ਅਤੇ ਪਲਾਸਟਿਕ/ਪੋਲੀਥੀਨ ਦੀ ਵਰਤੋਂ ਰੋਕਣ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨਾਅਰਿਆਂ ਰਾਹੀਂ ਵਾਤਾਵਰਣ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ ਪਿੰਗਲਵਾੜਾ ਟਰੱਸਟ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਅਤੇ ਸਮਾਗਮ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮੁਫ਼ਤ ਲਿਟਰੇਚਰ ਵੀ ਵੰਡਿਆ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਰਾਹੁਲ ਚਾਬਾ (ਆਈ.ਏ.ਐਸ.) ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਮੇਸ਼ਾ ਜ਼ਿੰਦਗੀ ਵਿੱਚ ਉੱਚੇ ਟੀਚੇ ਰੱਖਣ ਅਤੇ ਸਿਖ਼ਰਾਂ ਨੂੰ ਛੂਹਣ ਦਾ ਟੀਚਾ ਮਿਥ ਕੇ ਮਿਹਨਤ ਕਰਨ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿ-ਸੰਸਥਾਪਕ ਅਤੇ ਲਾਈਫ ਟਰੱਸਟੀ ਸ਼੍ਰੀ ਜਤਿੰਦਰਪਾਲ ਸਿੰਘ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮਿਲਣ ਵਾਲੀ ਵਜ਼ੀਫ਼ਾ ਰਾਸ਼ੀ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਗੁਰਚਰਨ ਸਿੰਘ ਨੇ ਸਫ਼ਲ ਵਿਦਿਆਰਥੀ ਜੀਵਨ ਲਈ ‘ਵੱਡੇ ਨਿਸ਼ਾਨੇ, ਵੱਡੀਆਂ ਪ੍ਰਾਪਤੀਆਂ’ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ:ਸ਼੍ਰੀ ਪ੍ਰਤਾਪ ਸਿੰਘ, ਡਾ. ਗੁਰਸੇਵਕ ਸਿੰਘ (ਡਾਇਰੈਕਟਰ, ਦਸਮੇਸ਼ ਡੈਂਟਲ ਇੰਸਟੀਚਿਊਸ਼ਨਜ਼), ਸਵਰਨਜੀਤ ਸਿੰਘ ਅਤੇ ਡਾ. ਐੱਮ.ਕੇ. ਸੁਨੀਲ (ਪ੍ਰਿੰਸੀਪਲ, ਡੈਂਟਲ ਕਾਲਜ), ਪਵਨ ਸ਼ਰਮਾ (ਕੇਅਰ ਵਨ ਕੇਅਰ ਆਲ, ਆਸਟ੍ਰੇਲੀਆ), ਅਮਨਦੀਪ ਸਿੰਘ ਬਾਬਾ ਅਤੇ ਗੁਰਨਾਮ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈਆਂ। ਡਾ. ਗੁਰਸੇਵਕ ਸਿੰਘ ਨੇ ਪਹੁੰਚੀਆਂ ਸਮੂਹ ਪ੍ਰਮੁੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਕੁਲਦੀਪ ਸਿੰਘ ,ਹਰਭਜਨ ਸਿੰਘ ਪ੍ਰਿੰਸੀਪਲ ਮਨਿੰਦਰ ਕੌਰ, ਨਵਨੀਤ ਸਿੰਘ, ਡਾ. ਗੁਰਜਿੰਦਰ ਸਿੰਘ, ਬੀਰ ਸਿੰਘ, ਸਿਮਰਨਜੀਤ ਕੌਰ, ਜੁਝਾਰ ਸਿੰਘ, ਡਾ. ਤਰੁਣ ਕੁਮਾਰ, ਗੁਰਮੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Related Articles

Leave a Reply

Your email address will not be published. Required fields are marked *

Back to top button