Ferozepur News

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਲੀ ਵਾਲਾ ਅਤੇ ਕਾਲੂ ਵਾਲਾ ਪਿੰਡਾਂ ਵਿੱਚ ਦਿਖਾਏ ਗਏ ਸ਼ੋਅ

-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ-

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਲੀ ਵਾਲਾ ਅਤੇ ਕਾਲੂ ਵਾਲਾ ਪਿੰਡਾਂ ਵਿੱਚ ਦਿਖਾਏ ਗਏ ਸ਼ੋਅ

-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ-

· ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਲੀ ਵਾਲਾ ਅਤੇ ਕਾਲੂ ਵਾਲਾ ਪਿੰਡਾਂ ਵਿੱਚ ਦਿਖਾਏ ਗਏ ਸ਼ੋਅ

· ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼ ਹਰੇਕ ਪਿੰਡ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਨੇ ਕੀਤਾ ਵਿਸ਼ੇਸ਼ ਉਪਰਾਲਾ:ਭੁੱਲਰ

ਆਦਰਸ਼ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦੀ ਲੋੜ

 

ਫਿਰੋਜ਼ਪੁਰ 20 ਜੁਲਾਈ 2026.
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸੰਦੇਸ਼ ਨੂੰ ਪਿੰਡ-ਪਿੰਡ ਪਹੁੰਚਾਉਣ ਅਤੇ ਉਨ੍ਹਾਂ ਦੀ ਜੀਵਨੀ ਬਾਰੇ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਤਹਿਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਬਲਾਕ ਫਿਰੋਜ਼ਪੁਰ ਸ਼ਹਿਰ ਦੇ ਪਿੰਡ ਅਲੀ ਵਾਲਾ ਅਤੇ ਕਾਲੂ ਵਾਲਾ ਵਿਖੇ ਬੀਤੀ ਸ਼ਾਮ ਨੂੰ ਐਲਈਡੀ ਵੈਨ ਰਾਹੀਂ ਪਿੰਡ ਦੇ ਲੋਕਾਂ ਨੂੰ ਦਸਤਾਵੇਜ਼ੀ ਫਿਲਮ ਵਖਾਈ ਗਈ। ਇਹ ਜਾਣਕਾਰੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਦਿੱਤੀ।

ਵਿਧਾਇਕ ਰਣਬੀਰ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲੇ ਤਹਿਤ ਅੱਜ ਵੈਨ ਤੇ ਵੱਡੀ ਐਲ.ਈ.ਡੀ. ਸਕਰੀਨ ਲਗਾ ਕੇ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਗਈ ਜੋ ਕਿ ਅਰਥਪੂਰਨ ਅਤੇ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦਸਤਾਵੇਜ਼ੀ ਫਿਲਮ ਦਿਖਾਉਣ ਦਾ ਮੁੱਖ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤੇ ਸਮਾਜਿਕ ਬਰਾਬਰੀ, ਸਦਭਾਵਨਾ, ਸੱਚ, ਮਿਹਨਤ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਸਾਨੂੰ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਲਈ ਅਣਥੱਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਦਇਆ, ਪ੍ਰੇਮ, ਆਪਸੀ ਭਾਈਚਾਰੇ ਦੇ ਸੰਦੇਸ਼ ਰਾਹੀਂ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ, ਜਿਸ ’ਤੇ ਚੱਲਦਿਆਂ ਸਾਨੂੰ ਸਭ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜੀ ਫਿਲਮ ਹਲਕੇ ਵਿੱਚ ਰੋਜ਼ਾਨਾ 2 ਪਿੰਡਾਂ ਵਿੱਚ ਸ਼ਾਮ 6 ਵਜੇ ਤੇ 7:30 ਵਜੇ ਨੂੰ ਦਖਾਈ ਜਾਵੇਗੀ। ਇਹ ਡਾਕੂਮੈਂਟਰੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਮਸਤੇ ਕੇ, ਬਸਤੀ ਅਮ੍ਰਤੀਸਰੀਆ, ਕਾਹਨ ਚੰਦ ਵਾਲਾ, ਕੋਠੀ ਰਾਏ ਸਾਬ, ਅਲੀ ਕੇ, ਸੈਦੇ ਕੇ, ਕੋਤਵਾਲ, ਸ਼ਾਹਦੀਨ ਵਾਲਾ, ਖਾਈ ਫ਼ੇਮੇ ਕੇ, ਆਰਿਫ਼ ਕੇ, ਨਵਾਂ ਪਿੰਡ, ਆਲੇ ਵਾਲਾ, ਅਕੂ ਵਾਲਾ, ਅਲੀ ਵਾਲਾ ਤੇ ਕਾਲੂ ਵਾਲਾ ਪਿੰਡਾਂ ਵਿੱਚ ਸ਼ੋਅ ਦਿਖਾਏ ਜਾ ਚੁੱਕੇ ਹਨ| ਉਨ੍ਹਾਂ ਦੱਸਿਆ ਕੇ 20 ਜੁਲਾਈ ਨੂੰ ਪਿੰਡ ਬੱਗੇ ਵਾਲਾ ਤੇ ਟਲੀ ਗੁਲਾਮ, 21 ਜੁਲਾਈ ਨੂੰ ਰੁਕਨੇ ਵਾਲਾ ਤੇ ਕੁਤਬਦੀਨ ਵਾਲਾ ਤੇ 22 ਜੁਲਾਈ ਨੂੰ ਬੰਡਾਲਾ ਅਤੇ ਦੁੱਲਾ ਸਿੰਘ ਵਾਲਾ ਵਿਖ਼ੇ ਦਸਤਾਵੇਜੀ ਫਿਲਮ ਦਿਖਾਈ ਜਾਵੇਗੀ|

Related Articles

Leave a Reply

Your email address will not be published. Required fields are marked *

Back to top button